
60 ਪਲੱਸ ਉਮਰ ਵਰਗ ਵਿਚ ਇਸ ਰੂਟ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਵਾਲੇ ਪਹਿਲੇ ਸਾਈਕਲਿਸਟ ਬਣੇ
Alok Bhandari of Tricity Conquers Leh at the Age of 62: ਦਿਲ ਦੇ ਮਰੀਜ਼ ਹੋਣ ਅਤੇ ਸਟੈਂਟ ਲਗਵਾਉਣ ਵਰਗੀ ਗੰਭੀਰ ਚੁਣੌਤੀ ਦੇ ਬਾਵਜੂਦ ਪੰਚਕੂਲਾ ਸੈਕਟਰ-15 ਦੇ 62 ਸਾਲਾ ਆਲੋਕ ਭੰਡਾਰੀ ਨੇ ਉਹ ਕਰ ਵਿਖਾਇਆ ਜੋ ਸ਼ਾਇਦ ਕੋਈ ਸੋਚਦੇ ਵੀ ਨਹੀਂ ਸਕਦਾ। ਉਨ੍ਹਾਂ ਨੇ ਲੇਹ ਤੋਂ ਮਨਾਲੀ ਤਕ ਦਾ ਮੁਸ਼ਕਲ 428 ਕਿਲੋਮੀਟਰ ਸਫ਼ਰ 47 ਘੰਟੇ 32 ਮਿੰਟ ਵਿੱਚ ਪੂਰਾ ਕਰ ਕੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਆਪਣਾ ਨਾਮ ਦਰਜ ਕਰਾਇਆ ਹੈ।
ਉਹ 60 ਪਲੱਸ ਉਮਰ ਵਰਗ ਵਿਚ ਇਸ ਰੂਟ ਨੂੰ ਸਫਲਤਾਪੂਰਵਕ ਪੂਰਾ ਕਰਨ ਵਾਲੇ ਪਹਿਲਾ ਸਾਈਕਲਿਸਟ ਬਣੇ ਹਨ। ਹਾਲਾਂਕਿ ਖਰਾਬ ਮੌਸਮ ਦੀਆਂ ਚੁਣੌਤੀਆਂ, ਉੱਚਾਈ ’ਤੇ ਆਕਸੀਜਨ ਦੀ ਘਾਟ ਅਤੇ ਔਖੇ ਰਸਤੇ ਸਾਹਮਣੇ ਸੀ ਪਰ ਆਲੋਕ ਨੇ ਅਪਣੇ ਪਹਿਲਾਂ ਦੇ ਰਿਕਾਰਡ ਤੋਂ ਘੱਟ ਸਮੇਂ ਵਿੱਚ ਇਹ ਸਫ਼ਰ ਪੂਰਾ ਕਰ ਵਿਖਾਇਆ। ਆਲੋਕ ਭੰਡਾਰੀ, ਜੋ ਪੰਜਾਬ ਸਰਕਾਰ ਦੇ ਸਿੰਚਾਈ ਵਿਭਾਗ ਤੋਂ ਸੇਵਾਮੁਕਤ ਹੋਇਆ ਹੈ ਸਾਈਕਲਿੰਗ ਤੇ ਇਸ ਫ਼ਿਟਨੈੱਸ ਪ੍ਰੇਮੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੀ ਹੈ।
ਆਲੋਕ ਨੇ ਦੱਸਿਆ ਕਿ ਸਾਲ 2022 ਵਿਚ ਉਨ੍ਹਾਂ ਮਨਾਲੀ ਤੋਂ ਲੇਹ ਦਾ ਸਫ਼ਰ 5 ਦਿਨਾਂ ਵਿੱਚ ਪੂਰਾ ਕੀਤਾ, ਇਸ ਤੋਂ ਬਾਅਦ, 2023 ਵਿੱਚ ਇਹੀ ਸਫ਼ਰ 4 ਦਿਨਾਂ ਵਿੱਚ ਅਤੇ 2024 ਵਿੱਚ 3 ਦਿਨਾਂ ਵਿੱਚ ਪੂਰਾ ਕੀਤਾ ਅਤੇ 2025 ਵਿੱਚ ਉਨ੍ਹਾਂ ਨੇ ਲੇਹ ਤੋਂ ਮਨਾਲੀ ਦਾ ਸਫ਼ਰ 47 ਘੰਟੇ 32 ਮਿੰਟ ਵਿੱਚ ਕਰ ਵਿਸ਼ਵ ਰਿਕਾਰਡ ਕਾਇਮ ਕਰ ਦਿੱਤਾ। ਉਸ ਨੇ ਕਿਹਾ ਕਿ ਉਮਰ ਇਹ ਤੈਅ ਨਹੀਂ ਕਰਦੀ ਕਿ ਤੁਸੀਂ ਬੈਠ ਜਾਓ ਅਤੇ ਕੁਝ ਨਾ ਕਰੋ।
ਇਹ ਤੁਹਾਡਾ ਫੈਸਲਾ ਹੈ ਕਿ ਤੁਸੀਂ ਜ਼ਿੰਦਗੀ ਤੋਂ ਕੀ ਚਾਹੁੰਦੇ ਹੋ। ਮੈਂ 60 ਪਲੱਸ ਹੋ ਕੇ ਵੀ ਫ਼ਿਟਨੈੱਸ ’ਤੇ ਧਿਆਨ ਦੇਂਦਾ ਹਾਂ ਅਤੇ ਹੋਰਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਦਾ ਹਾਂ। ਹਰ ਦਿਨ ਨੂੰ ਜੀਓ, ਰੁੱਕੋ ਨਾ ਅਤੇ ਆਪਣੀ ਸਿਹਤ ’ਤੇ ਕੰਮ ਕਰਦੇ ਰਹੋ।
ਚੰਡੀਗੜ੍ਹ ਤੋਂ ਸੁਰਜੀਤ ਸਿੰਘ ਸੱਤੀ ਦੀ ਰਿਪੋਰਟ
(For more news apart from “Alok Bhandari of Tricity Conquers Leh at the Age of 62, ” stay tuned to Rozana Spokesman.)