Chandigarh News : 'ਸੇਨ ਕਾਪਸ' ਸਾਈਬਰ ਸੁਰੱਖਿਆ ਕੇਂਦਰ ਕਰੇਗਾ ਬੰਬ ਧਮਾਕੇ ਕਰਨ ਦੀ ਧਮਕੀ ਭਰੇ Emails ਦੀ ਜਾਂਚ 

By : BALJINDERK

Published : Jun 21, 2024, 2:12 pm IST
Updated : Jun 21, 2024, 2:12 pm IST
SHARE ARTICLE
File photo
File photo

Chandigarh News : ਈਮੇਲ ਕਿੱਥੋਂ ਭੇਜੀ ਗਈ ਹੈ ਆਈਪੀ ਐਡਰੈੱਸ ਨੂੰ ਟਰੇਸ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸ਼ੁਰੂ

Chandigarh News :  ਦੇਸ਼ ਦੇ ਲਗਭਗ ਸਾਰੇ ਵੱਡੇ ਸ਼ਹਿਰਾਂ ਵਿਚ ਬੰਬ ਧਮਾਕੇ ਕਰਨ ਦੀ ਧਮਕੀ ਦੇਣ ਵਾਲੀਆਂ ਈਮੇਲਾਂ ਦੀ ਜਾਂਚ ਹੁਣ ਚੰਡੀਗੜ੍ਹ ਦੇ ‘ਸੇਨ ਕਾਪਸ' ਸਾਈਬਰ ਸੁਰੱਖਿਆ ਕੇਂਦਰ ਵੱਲੋਂ ਕੀਤੀ ਜਾਵੇਗੀ। ‘ਸੇਨ ਕੋਰ' ਸਾਈਬਰ ਨਾਲ ਸਬੰਧਤ ਦੇਸ਼ ਦੀ ਸਭ ਤੋਂ ਵੱਡੀ ਸੰਸਥਾ ਹੈ ਅਤੇ ਇਸਨੂੰ ਡੀਆਰਡੀਓ ਵੱਲੋਂ ਚਲਾਇਆ ਜਾਂਦਾ ਹੈ। ਇੱਥੋਂ ਈਮੇਲ ਭੇਜਣ ਵਾਲੇ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।  ‘ਅੱਤਵਾਦੀ 111’ ਗਰੁੱਪ ਵੱਲੋਂ ਈਮੇਲ ਰਾਹੀਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਬੰਬ ਧਮਾਕਿਆਂ ਦੀ ਧਮਕੀ ਦਿੱਤੀ ਗਈ ਸੀ। ‘ਸੇਨ ਕਾਪਸ ਦੀ ਟੀਮ ਨੇ ਇਹ ਪਤਾ ਲਗਾਉਣ ਲਈ ਕਿ ਇਹ ਈਮੇਲ ਕਿੱਥੋਂ ਭੇਜੀ ਗਈ ਸੀ, ਆਈਪੀ ਐਡਰੈੱਸ ਨੂੰ ਟਰੇਸ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ। 

ਇਹ ਵੀ ਪੜੋ:Abohar News : ਅਬੋਹਰ ’ਚ ਰਾਤੀਂ ਪਈ ਬਰਸਾਤ ਕਾਰਨ ਮਕਾਨ ਦੀ ਡਿੱਗੀ ਛੱਤ 

ਦੱਸ ਦੇਈਏ ਕਿ 12 ਮਈ ਨੂੰ ਸਵੇਰੇ 9.40 ਵਜੇ ਸੈਕਟਰ- ਸਥਿਤ ਮੈਂਟਲ ਹੈਲਥ ਸੈਂਟਰ 'ਚ ਐਡਮ ਲਾਂਜ਼ਾ ਦੇ ਨਾਂ ’ਤੇ ਇਕ ਈਮੇਲ ਆਈ। ਈ-ਮੇਲ ’ਚ ਲਿਖਿਆ ਗਿਆ ਸੀ ਕਿ ਇੰਸਟੀਚਿਊਟ ’ਚ ਬੰਬ ਲਗਾਏ ਗਏ ਹਨ, ਜੋ ਜਲਦੀ ਹੀ ਫਟਣਗੇ ਅਤੇ ਸਾਰੇ ਮਾਰੇ ਜਾਣਗੇ। ਈ-ਮੇਲ ਦੇਖਦੇ ਹੀ ਪ੍ਰਸ਼ਾਸਨ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਐਸਪੀ ਸਿਟੀ ਮ੍ਰਿਦੁਲ ਅਤੇ ਡੀਐਸਪੀ ਦਲਬੀਰ ਸਿੰਘ ਭਿੰਡਰ ਪੁਲਿਸ ਫੋਰਸ ਨਾਲ ਮੌਕੇ 'ਤੇ ਪੁੱਜੇ। ਬੰਬ ਸਕੁਐਡ ਅਤੇ ਡਾਗ ਸਕੁਐਡ ਵੀ ਮੌਕੇ ’ਤੇ ਪਹੁੰਚ ਗਏ। ਦੋ-ਤਿੰਨ ਘੰਟਿਆਂ ਤੱਕ ਚੱਲੀ ਡੂੰਘਾਈ ਨਾਲ ਜਾਂਚ ਮੁਹਿੰਮ ਤੋਂ ਬਾਅਦ ਵੀ ਉਥੇ ਕੁਝ ਨਹੀਂ ਮਿਲਿਆ ਅਤੇ ਪ੍ਰਸ਼ਾਸਨ ਸੁੱਖ ਦਾ ਸਾਹ ਲਿਆ। ਖਾਸ ਗੱਲ ਇਹ ਸੀ ਕਿ ਉਸੇ ਦਿਨ ਇਹ ਈਮੇਲ ਦੇਸ਼ ਦੇ ਕਈ ਵੱਡੇ ਸ਼ਹਿਰਾਂ ਨੂੰ ਭੇਜੀ ਗਈ ਸੀ। 
ਕਿਸੇ ਵੀ ਸ਼ਹਿਰ ਵਿਚ ਜਿੱਥੇ ਇਹ ਗਰੁੱਪ ਬਲਾਸਟ ਕਰਨ ਦੀ ਧਮਕੀ ਦਿੰਦਾ ਹੈ, ਦਹਿਸ਼ਤ ਫੈਲ ਜਾਂਦੀ ਹੈ। ਜਿੱਥੇ ਸੰਸਥਾ ਨੂੰ ਨਿਸ਼ਾਨਾ ਐਲਾਨਿਆ ਜਾਂਦਾ ਹੈ, ਉੱਥੇ ਪ੍ਰਸ਼ਾਸਨ ਤਲਾਸ਼ੀ ਮੁਹਿੰਮ ਚਲਾ ਕੇ ਇਲਾਕੇ ਨੂੰ ਸੀਲ ਕਰਨਾ ਹੁੰਦਾ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਆਪਣਾ ਸਾਰਾ ਕੰਮ ਛੱਡ ਕੇ ਇਸ ਕੰਮ ਵਿਚ ਲੱਗੇ ਹੋਏ ਹਨ। 
ਇਸ ਮੌਕੇ ਕੰਵਰਦੀਪ ਕੌਰ, ਐਸਐਸਪੀ, ਚੰਡੀਗੜ੍ਹ ਨੇ ਕਿਹਾ ਕਿ ਇਹ ਸਾਈਬਰ ਨਾਲ ਸਬੰਧਤ ਮਾਮਲਾ ਹੈ, ਇਸ ਲਈ ਇਸ ਮਾਮਲੇ ’ਚ ਸਾਈਬਰ ਸੁਰੱਖਿਆ ਕੇਂਦਰ ਦੀ ਮਦਦ ਵੀ ਲਈ ਜਾਵੇਗੀ। 

ਹੁਣ ਤੱਕ ਇੰਨ੍ਹਾਂ ਸ਼ਹਿਰਾਂ ’ਚ ਮਿਲ ਚੁੱਕੀਆਂ ਧਮਕੀਆਂ 
5 ਜਨਵਰੀ ਨੂੰ ਕਲਕੱਤਾ ਦੇ ਇੰਡੀਅਨ ਮਿਊਜ਼ੀਅਮ ’ਚ ਬੰਬ ਧਮਾਕੇ ਦੀ ਧਮਕੀ। 
6 ਜਨਵਰੀ 2024 ਨੂੰ ਬੈਂਗਲੁਰੂ ਦੇ ਮਿਊਜ਼ੀਅਮ ਅਤੇ ਪਲੈਨੀਟੇਰੀਅਮ 'ਚ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ।
 29 ਅਪ੍ਰੈਲ ਨੂੰ ਜੈਪੁਰ, ਨਾਗਪੁਰ ਅਤੇ ਗੋਆ ਸਮੇਤ ਕਈ ਵੱਡੇ ਸ਼ਹਿਰਾਂ ’ਚ ਹਵਾਈ ਅੱਡਿਆਂ ’ਤੇ ਬੰਬ ਧਮਾਕੇ ਦੀ ਧਮਕੀ। 
1 ਮਈ ਨੂੰ ਦਿੱਲੀ ਅਤੇ ਆਲੇ-ਦੁਆਲੇ ਦੇ 100 ਤੋਂ ਵੱਧ ਸਕੂਲਾਂ ਵਿਚ ਬੰਬ ਧਮਾਕੇ ਦੀ ਧਮਕੀ। 
2 ਮਈ 2024 ਨੂੰ ਪੱਛਮੀ ਬੰਗਾਲ ਰਾਜ ਸਕੱਤਰੇਤ, ਰਾਜ ਭਵਨ ਅਤੇ ਭਾਰਤੀ ਅਜਾਇਬ ਘਰ ਵਿਚ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਸੀ।

(For more news apart from Bomb threat emails will be investigated by the 'Sen Cops' Cyber ​​Security Center News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM
Advertisement