Chandigarh News: ਪਾਣੀ ਦੀ ਬਰਬਾਦੀ ਨੂੰ ਲੈ ਕੇ ਨਗਰ ਨਿਯਮ ਸਖ਼ਤ, ਕੱਟ ਰਿਹਾ ਧੜਾ-ਧੜ ਚਾਲਾਨ, 345 ਨੂੰ ਨੋਟਿਸ ਜਾਰੀ

By : GAGANDEEP

Published : Apr 22, 2024, 10:07 am IST
Updated : Apr 22, 2024, 10:07 am IST
SHARE ARTICLE
Chandigarh city rules strict about wastage of water
Chandigarh city rules strict about wastage of water

Chandigarh News: 18 ਟੀਮਾਂ ਰੋਜ਼ਾਨਾ ਕਰ ਰਹੀਆਂ ਜਾਂਚ

Chandigarh city rules strict about wastage of water: ਚੰਡੀਗੜ੍ਹ ਵਿਚ ਗਰਮੀ 'ਚ ਪਾਣੀ ਦੀ ਕਿੱਲਤ ਨੂੰ ਘੱਟ ਕਰਨ ਦੇ ਲਈ ਨਗਰ ਨਿਗਮ ਸਖ਼ਤ ਹੋ ਗਿਆ ਹੈ। ਨਗਰ ਨਿਗਮ ਨੇ 15 ਅਪ੍ਰੈਲ ਤੋਂ ਸ਼ੁਰੂ ਕੀਤੀ ਕਾਰਵਾਈ ਦੇ ਪੰਜ ਦਿਨਾਂ ਅੰਦਰ ਹੀ ਪਾਣੀ ਦੀ ਬਰਬਾਦੀ, ਦੁਰਵਰਤੋਂ ਤੇ ਲੀਕੇਜ ਸਬੰਧੀ 72 ਚਾਲਾਨ ਕੱਟੇ ਤੇ 345 ਨੋਟਿਸ ਜਾਰੀ ਕੀਤੇ।

ਇਹ ਵੀ ਪੜ੍ਹੋ: Health News: ਹੁਣ ਪਿਆਜ਼ ਕਟਦੇ ਸਮੇਂ ਤੁਹਾਨੂੰ ਨਹੀਂ ਵਹਾਉਣੇ ਪੈਣਗੇ ਹੰਝੂ, ਇਹ ਘਰੇਲੂ ਨੁਸਖ਼ੇ ਅਪਣਾਉ

ਇੰਨਾ ਹੀ ਨਹੀਂ ਪਾਣੀ ਦੀ ਵਪਾਰਕ ਦੁਰਵਰਤੋਂ ’ਤੇ ਵੀ ਕਈ ਮਾਮਲਿਆਂ 'ਚ ਪੁਲਿਸ ਕੇਸ ਦਰਜ ਹਨ। ਗੈਰ-ਕਾਨੂੰਨੀ ਬੋਰਵੈੱਲ ਵਾਲੇ ਪਾਣੀ ਦੇ ਟੈਂਕਰਾਂ ਅਤੇ ਵਾਸ਼ਿੰਗ ਸਟੇਸ਼ਨਾਂ ਵਿਰੁੱਧ ਅਜਿਹੀ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਨਗਰ ਨਿਗਮ ਨੇ ਪਾਣੀ ਦੀ ਹਰ ਬੂੰਦ ਨੂੰ ਬਚਾਉਣ ਲਈ ਜ਼ਮੀਨੀ ਪੱਧਰ 'ਤੇ 18 ਟੀਮਾਂ ਭੇਜ ਕੇ ਇਸ ਨਾਲ ਸਖ਼ਤੀ ਨਾਲ ਨਜਿੱਠਣ ਦੀਆਂ ਹਦਾਇਤਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ:  Household Things: ਪੁਰਾਣੇ ਅਖ਼ਬਾਰ ਦਾ ਇੰਜ ਕਰੋ ਇਸਤੇਮਾਲ

ਇਹ ਟੀਮਾਂ ਪੀਣ ਵਾਲੇ ਪਾਣੀ ਦੀ ਸਪਲਾਈ ਦੇ ਸਮੇਂ ਵੱਖ-ਵੱਖ ਇਲਾਕਿਆਂ 'ਚ ਜਾ ਕੇ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰ ਰਹੀਆਂ ਹਨ। ਇਸ ਤੋਂ ਇਲਾਵਾ ਵੱਡੇ ਪੱਧਰ 'ਤੇ ਪਾਣੀ ਦੀ ਬਰਬਾਦੀ ਤੇ ਦੁਰਵਰਤੋਂ ਤੇ ਸਿੱਧੇ ਪੁਲਿਸ ਕੋਲ ਡੀਡੀਆਰ ਐਤਵਾਰ, ਛੁੱਟੀ ਵਾਲੇ ਦਿਨ ਵੀ ਇਨ੍ਹਾਂ ਟੀਮਾਂ ਨੇ ਵੱਖ-ਵੱਖ ਇਲਾਕਿਆਂ ਵਿਚ ਅਜਿਹੇ ਕਈ ਮਾਮਲਿਆਂ ਦਾ ਪਤਾ ਲਗਾਇਆ। ਐਤਵਾਰ ਨੂੰ ਉਲੰਘਣਾ ਦੇ 54 ਮਾਮਲੇ ਸਾਹਮਣੇ ਆਏ। ਜਦਕਿ ਅੱਠ ਵਿਅਕਤੀਆਂ ਦੇ 5512 ਰੁਪਏ ਦੇ ਚਲਾਨ ਕੀਤੇ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹੁਣ ਤਕ ਕੀ ਕਾਰਵਾਈ 
ਨੋਟਿਸ ਜਾਰੀ ਹੋਏ 345
ਚਾਲਾਨ ਕੀਤੇ ਗਏ 72
ਵਾਈਲੇਸ਼ਨ ਫੜੀ 417
 ਵਾਈਲੇਸ਼ਨ ਠੀਕ ਕੀਤੀ ਗਈ 317
 ਵਾਈਲੇਸ਼ਨ ਦੀ ਮੁੜ ਉਲੰਘਣਾ ਦੇ ਚਾਲਾਨ  08

ਵਾਈਲੇਸ਼ਨ ’ਤੇ ਅਜਿਹੀ ਹੋਵੇਗੀ ਖ਼ਿਲਾਫ਼ ਕਾਰਵਾਈ 
 ਵਾਈਲੇਸ਼ਨ ਦੇ ਸੀਰੀਅਲ ਨੰਬਰ 1, 2 ਦੇ ਲਈ ਕੋਈ ਨੋਟਿਸ ਨਹੀਂ ਦਿੱਤਾ ਜਾ ਰਿਹਾ। ਸਿੱਧੇ ਚਾਲਾਨ ਹੁੰਦੇ ਹਨ। ਸੀਰੀਅਲ ਕੁੱਟ ਨੰਬਰ 3 ਤੋਂ 8 ਲਈ, ਪਹਿਲਾਂ ਖਪਤਕਾਰ ਨੂੰ ਨੋਟਿਸ ਦਿੱਤਾ ਜਾਂਦਾ ਹੈ। ਨੋਟਿਸ ਦੇ ਦੋ ਦਿਨਾਂ ਦੇ ਅੰਦਰ ਜੇਕਰ ਗਲਤੀ ਨਾ ਸੁਧਾਰੀ ਗਈ ਤਾਂ 5512 ਰੁਪਏ ਦਾ ਚਲਾਨ ਕੀਤਾ ਜਾ ਰਿਹਾ ਹੈ।

(For more Punjabi news apart from Chandigarh city rules strict about wastage of water, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement