Chandigarh News : ਭਾਜਪਾ ਪੰਜਾਬ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸੌਪਿਆਂ ਮੰਗ ਪੱਤਰ

By : BALJINDERK

Published : Apr 22, 2025, 9:47 pm IST
Updated : Apr 22, 2025, 9:47 pm IST
SHARE ARTICLE
ਭਾਜਪਾ ਪੰਜਾਬ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸੌਪਿਆਂ ਮੰਗ ਪੱਤਰ
ਭਾਜਪਾ ਪੰਜਾਬ ਦੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਸੌਪਿਆਂ ਮੰਗ ਪੱਤਰ

Chandigarh News : ਕਿਹਾ- ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤ ’ਚ ‘ਫ਼ਸਲੀ ਬੀਮਾ’ ਪਾਲਿਸੀ ਬਣਾਈ ਹੈ, ਪਰ ਪੰਜਾਬ ਸਰਕਾਰ ਉਸ ਪਾਲਿਸੀ ਨੂੰ ਗਰਾਊਂਡ ’ਤੇ ਨਹੀਂ ਲਿਆਂਦਾ

Chandigarh News in Punjabi : ਚੰਡੀਗੜ੍ਹ ਪੰਜਾਬ ਭਵਨ ਦੇ ਬਾਹਰ ਭਾਜਪਾ ਆਗੂ ਅਨਿਲ ਜੋਸ਼ੀ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ। ਅਨਿਲ ਜੋਸ਼ੀ ਨੇ ਕਿਹਾ ਕਿ ਸਰਕਾਰ ਦੇ 3 ਸਾਲ ਪੂਰੇ ਹੋਣ ਤੋਂ ਬਾਅਦ ਵਿਰੋਧੀ ਧਿਰ ਨੂੰ ਵਾਰ- ਵਾਰ ਗਰਵਰਨਰ ਸਾਹਿਬ ਕੋਲ ਫ਼ਰਿਆਦ ਲੈ ਕੇ ਆਉਣਾ ਪੈਂਦਾ ਹੈ। ਅੱਜ ਕਿਸਾਨਾਂ ਦੇ ਮਸਲੇ ’ਚ ਭਾਜਪਾ ਦਾ ਇੱਕ ਵਫ਼ਦ ਗੱਲਬਾਤ ਕਰਨ ਲਈ ਆਇਆ ਹੈ।

ਇਸ ਮੌਕੇ ਅਵਿਨਾਸ਼ ਖੰਨਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿਚ ਲਈ ਇੱਕ ਬਹੁਤ ਵਧੀਆ ‘ਫ਼ਸਲੀ ਬੀਮਾ’ ਪਾਲਿਸੀ ਬਣਾਈ ਹੋਈ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਉਸ ਪਾਲਿਸੀ ਨੂੰ ਗਰਾਊਂਡ ’ਤੇ ਨਹੀਂ ਲਿਆਂਦਾ ਗਿਆ। ਜਿਸ ਕਾਰਨ ਜਦੋਂ ਵੀ ਕੋਈ ਆਪਦਾ ਆਉਂਦੀ ਹੈ ਜਿਵੇਂ ਕਿ ਅੱਗ, ਹੜ੍ਹ, ਔਲੇ ਪੈਂਦੇ ਹਨ, ਉਸ ਵੇਲੇ ਕਿਸਾਨ ਪ੍ਰਸ਼ਾਸਨ ਵੱਲ ਦੇਖਦਾ ਹੈ ਲੇਕਿਨ ਉਸ ਦੇ ਪੱਲੇ ਕੁਝ ਨਹੀਂ ਪੈਂਦਾ। ਜੇਕਰ ਇਹੀ ਫ਼ਸਲੀ ਬੀਮਾ ਹੋਇਆ ਹੋਵੇ, ਤਾਂ ਉਸ ਸਮੇਂ ਬੀਮਾ ਕੰਪਨੀ ਪੇਅ ਕਰ ਸਕਦੀ ਹੈ।  

ਅਵਿਨਾਸ਼ ਖੰਨਾ ਨੇ ਕਿਹਾ ਕਿ ਪੰਜਾਬ ਇੱਕ ਕਿਸਾਨੀ ਪ੍ਰਧਾਨੀ ਪ੍ਰਦੇਸ਼ ਹੈ। ਕਿਸਾਨ ਨੂੰ ਅਸੀਂ ਅੰਨਦਾਤਾ ਕਹਿੰਦੇ ਹਾਂ, ਉਥੇ ਇਹ ਪਾਲਿਸੀ ਲਾਗੂ ਨਾ ਹੋਣਾ, ਕਿਸਾਨਾਂ ਦੇ ਹਿੱਤ ਨਾਲ ਪੰਜਾਬ ਸਰਕਾਰ ਖਿਲਵਾੜ ਕਰ ਰਹੀ ਹੈ। ਕਿਸਾਨਾਂ ਨੂੰ ਇਥੋਂ ਤੁਰੰਤ ਰਿਲੀਫ਼ ਮਿਲਣਾ ਹੁੰਦਾ ਹੈ, ਪ੍ਰੰਤੂ ਪੰਜਾਬ ਸਰਕਾਰ ਇਹ ਪਾਲਿਸੀ ਨਾ ਦੇ ਵਾਂਝਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਪ੍ਰਦੇਸ਼ ਇਸ ਤੋਂ ਵੀ ਅੱਗੇ ਚਲੇ ਗਏ ਹਨ। ਪੰਜਾਬ ਸਰਕਾਰ ਨੇ ਅਜੇ ਤੱਕ ਕਿਸਾਨਾਂ ਨੂੰ ਮਿੱਟੀ ਸਿਹਤ ਕਾਰਡ ਤੱਕ ਨਹੀਂ ਬਣਾ ਕੇ ਦਿੱਤੇ। 

ਅੱਜ ਅਸੀਂ ਪੰਜਾਬ ਦੇ ਗਰਵਰਨਰ ਗੁਲਾਬ ਚੰਦ ਕਟਾਰੀਆ ਨੂੰ ਬੇਨਤੀ ਕਰਕੇ ਆਏ ਹਾਂ, ਕਿ ਕਿ੍ਰਪਾ ਕਰਕੇ ਕਿਸਾਨਾਂ ਦੀ ਪੁਕਾਰ ਨੂੰ ਸੁਣਦੇ ਹੋਏ, ਸਰਕਾਰ ਕਿਸਾਨਾਂ ਦੇ ਖੇਤਾਂ ਵਿਚ ਜਾ ਤੁਰੰਤ ਮੁਆਇਨਾ ਕਰੇ ਅਤੇ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਦੇਵੇ। ਉਨ੍ਹਾਂ ਦੱਸਿਆ ਕਿ ਗਰਵਰਨਰ ਸਾਹਿਬ ਨੇ ਉਸੇ ਸਮੇਂ ਸੀਐਮ ਭਗਵੰਤ ਮਾਨ ਨਾਲ ਗੱਲਬਾਤ ਵੀ ਕੀਤੀ। 

ਫ਼ਿਰੋਜ਼ਪੁਰ ’ਚ ਪਿੰਡ ਗੁਰੂਹਰਸਹਾਏ ’ਚ ਕਣਕ ਨੂੰ ਲੱਗੀ ਅੱਗ ’ਤੇ ਬੋਲੇ 

ਇਸ ਮੌਕੇ ਭਾਜਪਾ ਆਗੂ ਰਾਣਾ ਸੋਢੀ ਨੇ ਕਿਹਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਸਾਰੇ ਬ੍ਰਿਸ਼ਟ ਨੇਤਾ ਇਥੇ ਮੌਜੂਦ ਹਨ। ਸਾਨੂੰ ਅੱਜ ਕਿਸਾਨਾਂ ਦੇ ਮਸਲੇ ਬਾਰੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ’ਚ ਪਿੰਡ ਗੁਰੂਹਰਸਹਾਏ ’ਚ 200-300 ਖੜ੍ਹੀ ਫ਼ਸਲ ਸੜ ਕੇ ਰਾਖ ਹੋ ਗਈ ਹੈ।  ਉਥੇ ਹੀ 900 ਏਕੜ ਨਾੜ ਵੀ ਸੜ ਕੇ ਸੁਆਹ ਹੋ ਗਈ ਹੈ। ਇਹ ਸਭ ਸਰਕਾਰ ਅਣਗਹਿਲੀ ਕਾਰਨ ਹੋਇਆ ਹੈ। ਕਿਉਂਕਿ ਬਿਜਲੀ ਦੇ ਖੰਭੇ 66 ਕੇਵੀ ਕਿਤੇ 33 ਕੇਵੀ ਦਾ ਧਿਆਨ ਨਹੀਂ ਰੱਖਿਆ ਗਿਆ । ਜਿਸ ਕਾਰਨ ਉਥੇ ਸ਼ਾਰਟ ਸਰਕਟ ਹੋਇਆ ਅਤੇ ਕਣਕ ਨੂੰ ਅੱਗ ਲੱਗ ਗਈ। ਜਿਸ ਨਾਲ ਫ਼ਸਲ ਤਬਾਹ ਹੋ ਗਈ। ਜਿਥੇ ਉਨ੍ਹਾਂ ਕੋਲ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਹੈ। ਅਸੀਂ ਮੌਕੇ ’ਤੇ ਪਿੰਡਾਂ ’ਚ ਪਹੁੰਚ ਕੇ ਹਾਲਾਤ ਦੇਖੇ ਹਨ। 

(For more news apart from BJP Punjab delegation hands over demand letter Punjab Governor Gulab Chand Kataria News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement