Retired DIG News: ਸਾਬਕਾ DIG ਚੰਡੀਗੜ੍ਹ ਦੀਆਂ ਸੜਕਾਂ ‘ਤੇ ਕਰ ਰਹੇ ਸਫ਼ਾਈ, 87 ਸਾਲ ਦੀ ਉਮਰ ‘ਚ ਖ਼ੁਦ ਰੇਹੜੀ ਚਲਾ ਕੇ ਕਰ ਰਹੇ ਕੂੜਾ ਇਕੱਠਾ
Published : Jul 22, 2025, 9:56 am IST
Updated : Jul 23, 2025, 9:59 am IST
SHARE ARTICLE
Retired DIG Inderjit Singh Sidhu cleaning the roads of Chandigarh
Retired DIG Inderjit Singh Sidhu cleaning the roads of Chandigarh

ਮੈਨੂੰ ਬੁਰਾ ਲੱਗਦਾ ਜਦੋਂ ਬੱਚੇ ਸਵੇਰੇ ਸਕੂਲ ਜਾਂਦੇ ਤੇ ਉਨ੍ਹਾਂ ਨੂੰ ਰਾਹ ਵਿਚ ਗੰਦਗੀ ਮਿਲਦੀ- ਸੇਵਾਮੁਕਤ DIG

Retired DIG Inderjit Singh Sidhu cleaning the roads of Chandigarh: ਚੰਡੀਗੜ੍ਹ ਸਭ ਤੋਂ ਸੁੰਦਰ ਸ਼ਹਿਰ ਹੈ। ਜਵਾਹਰ ਲਾਲ ਨਹਿਰੂ, ਪ੍ਰਤਾਪ ਸਿੰਘ ਕੈਰੋਂ ਅਤੇ ਮਹਿੰਦਰ ਸਿੰਘ ਰੰਧਾਵਾ, ਸਾਰਿਆਂ ਨੇ ਚੰਡੀਗੜ੍ਹ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।  ਹੁਣ ਪੰਜਾਬ ਪੁਲਿਸ ਵਿਚ ਬਤੌਰ ਡੀਆਈਜੀ  ਸੇਵਾਵਾਂ ਨਿਭਾਅ ਚੁੱਕੇ ਇੰਦਰਜੀਤ ਸਿੰਘ ਸਿੱਧੂ ਚੰਡੀਗੜ੍ਹ ਦੀਆਂ ਸੜਕਾਂ 'ਤੇ ਸਫ਼ਾਈ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗੜ੍ਹ ਮੇਰੇ ਲਈ ਵੀ ਇੱਕ ਆਦਰਸ਼ ਸ਼ਹਿਰ ਹੈ ਪਰ ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਕਿਵੇਂ ਇੱਥੋਂ ਦੀ ਪੜ੍ਹੀ-ਲਿਖੀ ਆਬਾਦੀ ਸ਼ਹਿਰ ਨੂੰ ਗੰਦਾ ਕਰ ਰਹੀ ਹੈ। ਜਿੰਨਾ ਚਿਰ ਮੈਂ ਸਰੀਰਕ ਤੌਰ 'ਤੇ ਤੰਦਰੁਸਤ ਹਾਂ, ਮੈਂ ਸਫ਼ਾਈ ਕਰਦਾ ਰਹਾਂਗਾ।' 

ਸੇਵਾਮੁਕਤ ਇੰਦਰਜੀਤ ਸਿੰਘ ਸਿੱਧੂ ਸੈਕਟਰ 49 ਦੀ ਇੱਕ ਸੋਸਾਇਟੀ ਵਿੱਚ ਰਹਿੰਦੇ ਹਨ। ਉਹ ਪੂਰਾ ਦਿਨ ਆਪਣੀ ਸੋਸਾਇਟੀ ਅਤੇ ਇਸ ਦੇ ਆਲੇ ਦੁਆਲੇ ਤੋਂ ਕੂੜਾ ਚੁੱਕਣ ਵਿੱਚ ਬਿਤਾਉਂਦੇ ਹਨ। ਕੁਝ ਲੋਕ ਰੁਕਦੇ ਹਨ ਅਤੇ ਉਨ੍ਹਾਂ ਦੀਆਂ ਵੀਡੀਓ ਬਣਾਉਂਦੇ ਹਨ। ਇੰਦਰਜੀਤ ਸਿੰਘ ਸਿੱਧੂ ਸੰਗਰੂਰ ਦੇ ਧੂਰੀ ਦੇ ਪਿੰਡ ਬੁਗਰਾ ਤੋਂ ਹਨ ਤੇ ਉਹ 1963 ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਇੰਸਪੈਕਟਰ ਵਜੋਂ ਭਰਤੀ ਹੋਏ ਸਨ। 1981 ਵਿੱਚ, ਉਨ੍ਹਾਂ ਨੂੰ ਆਈਪੀਐਸ ਵਜੋਂ ਤਰੱਕੀ ਦਿੱਤੀ ਗਈ ਸੀ। 1986 ਵਿਚ, ਅਤਿਵਾਦ ਦੌਰਾਨ, ਉਹ ਅੰਮ੍ਰਿਤਸਰ ਵਿੱਚ ਸਿਟੀ ਐਸਪੀ ਸਨ, ਉਸ ਤੋਂ ਬਾਅਦ ਉਹ ਚੰਡੀਗੜ੍ਹ ਚਲੇ ਗਏ ਅਤੇ ਡੀਆਈਜੀ ਸੀਆਈਡੀ ਬਣੇ।

 ਉਹ 31 ਦਸੰਬਰ 1996 ਨੂੰ ਸੇਵਾਮੁਕਤ ਹੋਏ।  ਉਨ੍ਹਾਂ ਦੀ ਪਤਨੀ ਦਵਿੰਦਰ ਪਾਲ ਕੌਰ ਦਾ 2023 ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੋ ਬੱਚੇ ਹਨ। ਪੁੱਤਰ ਅਮਰੀਕਾ ਵਿੱਚ ਪਰਿਵਾਰ ਨਾਲ ਰਹਿੰਦਾ ਹੈ, ਜਦੋਂਕਿ ਧੀ ਮੋਹਾਲੀ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਕੁਝ ਲੋਕ ਇੰਦਰਜੀਤ ਸਿੰਘ ਸਿੱਧੂ ਦਾ ਮਜ਼ਾਕ ਉਡਾਉਂਦੇ ਹਨ। ਸਿੱਧੂ ਨੇ ਕਿਹਾ- ਸਵੱਛਤਾ ਸਰਵੇਖਣ ਵਿੱਚ, ਚੰਡੀਗੜ੍ਹ ਦੀ ਰੈਂਕਿੰਗ ਪਿਛਲੇ ਸਾਲਾਂ ਵਿੱਚ ਹੇਠਾਂ ਚਲੀ ਗਈ ਸੀ। ਇਸ ਵਾਰ ਮੈਂ ਸੁਣਿਆ ਹੈ ਕਿ ਇਹ ਦੂਜੇ ਸਥਾਨ 'ਤੇ ਹੈ। ਸੀਨੀਅਰ ਵਕੀਲ ਗੌਰਵ ਗੋਇਲ ਨੇ ਐਤਵਾਰ ਨੂੰ ਉਨ੍ਹਾਂ ਦਾ ਇੱਕ ਵੀਡੀਓ ਬਣਾਇਆ। ਉਹ ਕਹਿੰਦੇ ਹਨ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਇਸ ਉਮਰ ਦੇ ਵਿਅਕਤੀ ਨੂੰ ਸਫ਼ਾਈ ਕਿਉਂ ਕਰਨੀ ਪੈ ਰਹੀ ਹੈ? 

ਸ਼ਹਿਰ ਦੇ ਸਾਰੇ ਸੀਨੀਅਰ ਅਧਿਕਾਰੀਆਂ, ਖਾਸ ਕਰਕੇ ਨਗਰ ਨਿਗਮ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਇੰਦਰਜੀਤ ਸਿੰਘ ਸਿੱਧੂ ਪਿਛਲੇ ਚਾਰ ਸਾਲਾਂ ਤੋਂ ਇਹ ਸਫ਼ਾਈ ਕਰ ਰਹੇ ਹਨ ਪਰ ਅੱਜ ਤੱਕ ਕਿਸੇ ਵੀ ਨਗਰ ਨਿਗਮ ਅਧਿਕਾਰੀ, ਕਿਸੇ ਵੀ ਆਈਏਐਸ ਅਧਿਕਾਰੀ ਨੇ ਉਨ੍ਹਾਂ ਨੂੰ ਇਹ ਨਹੀਂ ਕਿਹਾ ਕਿ ਉਨ੍ਹਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦਾ ਉਨ੍ਹਾਂ ਦੀ ਸਿਹਤ 'ਤੇ ਅਸਰ ਪਵੇਗਾ। ਉਹ ਇੱਕ ਅਸਲੀ ਹੀਰੋ ਹਨ। ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਪੁਰਸਕਾਰ ਮਿਲਣਾ ਚਾਹੀਦਾ ਹੈ। ਇਸ ਲਈ, ਮੈਂ ਰਾਜਪਾਲ ਅਤੇ ਹੋਰ ਮਹੱਤਵਪੂਰਨ ਲੋਕਾਂ ਨੂੰ ਮਿਲਾਂਗਾ।

(For more news apart from “Retired DIG Inderjit Singh Sidhu cleaning the roads of Chandigarh, ” stay tuned to Rozana Spokesman.)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM

Situation at Ludhiana Sasrali critical : ਜੇ ਇਹ ਬੰਨ੍ਹ ਟੁੱਟਦਾ ਤਾਂ 24 ਤੋਂ 25 ਪਿੰਡ ਡੁੱਬਣਗੇ Punjab Floods

05 Sep 2025 1:31 PM

ਆਹ ਫ਼ਸਲ ਤਾਂ ਬਰਬਾਦ ਹੋ ਗਈ, ਅਗਲੀ ਵੀ ਖ਼ਤਰੇ 'ਚ - ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ

04 Sep 2025 9:50 PM

ਹੜ੍ਹ ਪੀੜਤਾਂ ਦੇ ਹੱਕ 'ਚ ਆਏ ਦਿਲਜੀਤ ਦੋਸਾਂਝ

04 Sep 2025 9:48 PM

Punjab Flood News : Sutlej River ਦੇ ਪਾਣੀ ਨੇ ਡੋਬੇ ਸੈਂਕੜੇ ਪਿੰਡ, 'ਕੋਠੀਆਂ ਟੁੱਟ-ਟੁੱਟ ਪਾਣੀ 'ਚ ਡਿੱਗ ਰਹੀਆਂ'

01 Sep 2025 3:21 PM
Advertisement