
Chandigarh News : ਚੰਡੀਗੜ੍ਹ ਪ੍ਰਸ਼ਾਸਨ ਨੇ ਮੁਲਾਂਕਣ ਸਾਲ 2025-26 ਲਈ ਵਧੀਆਂ ਹੋਈਆਂ ਜਾਇਦਾਦ ਟੈਕਸ ਦਰਾਂ ਨੂੰ ਘਟਾ ਦਿੱਤਾ
Chandigarh News in Punjabi : ਚੰਡੀਗੜ੍ਹ ਦੇ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇੱਕ ਇਤਿਹਾਸਕ ਫ਼ੈਸਲੇ ਵਿੱਚ, ਯੂਟੀ ਚੰਡੀਗੜ੍ਹ ਦੇ ਮਾਨਯੋਗ ਪ੍ਰਸ਼ਾਸਕ, ਗੁਲਾਬ ਚੰਦ ਕਟਾਰੀਆ ਦੀ ਦੂਰਦਰਸ਼ੀ ਅਗਵਾਈ ਹੇਠ ਚੰਡੀਗੜ੍ਹ ਪ੍ਰਸ਼ਾਸਨ ਨੇ ਮੁਲਾਂਕਣ ਸਾਲ 2025-26 ਲਈ ਵਧੇ ਹੋਏ ਜਾਇਦਾਦ ਟੈਕਸ ਨੂੰ ਘਟਾ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਖ਼ੁਦ ਸ਼ਹਿਰ ਵਾਸੀਆਂ ਅਤੇ ਜਨਤਕ ਨੁਮਾਇੰਦਿਆਂ ਨਾਲ ਜਾਇਦਾਦ ਟੈਕਸ ਵਧਾਉਣ ਦੇ ਮੁੱਦੇ 'ਤੇ ਚਰਚਾ ਕੀਤੀ ਸੀ। ਇਸ ਤੋਂ ਇਲਾਵਾ, ਪ੍ਰਸ਼ਾਸਕ ਨੇ ਚੰਡੀਗੜ੍ਹ ਦੇ ਮੇਅਰ ਅਤੇ ਸਾਬਕਾ ਮੇਅਰਾਂ ਨਾਲ ਵੀ ਇਸ ਮਾਮਲੇ 'ਤੇ ਗੰਭੀਰਤਾ ਨਾਲ ਚਰਚਾ ਕੀਤੀ ਸੀ।
ਇਸ ਤੋਂ ਬਾਅਦ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਾਇਦਾਦ ਟੈਕਸ ਘਟਾਉਣ ਸੰਬੰਧੀ ਵਡੇਰੇ ਜਨਤਕ ਹਿੱਤ ਵਿੱਚ ਚੁੱਕਿਆ ਗਿਆ ਇਹ ਕਦਮ ਸ਼ਹਿਰ ਭਰ ਦੇ ਵਸਨੀਕਾਂ ਅਤੇ ਕਾਰੋਬਾਰੀਆਂ 'ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਏਗਾ। ਚੰਡੀਗੜ੍ਹ ਪ੍ਰਸ਼ਾਸਨ ਹਮੇਸ਼ਾ ਨਾਗਰਿਕ ਭਲਾਈ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਹੋਰ ਲੋਕ-ਕੇਂਦ੍ਰਿਤ ਉਪਾਵਾਂ ਦੀ ਪੜਚੋਲ ਕਰਦਾ ਰਹੇਗਾ।
(For more news apart from Big relief for Chandigarh residents regarding property tax News in Punjabi, stay tuned to Rozana Spokesman)