ਕਲਸ਼ ਯਾਤਰਾ ਨਾਲ ਚੰਡੀਗੜ੍ਹ ’ਚ ਸ਼ਿਵ ਮਹਾਂ ਪੁਰਾਣ ਕਥਾ ਦੀ ਸ਼ੁਰੂਆਤ
Published : Jul 23, 2024, 4:08 pm IST
Updated : Jul 23, 2024, 4:09 pm IST
SHARE ARTICLE
The beginning of Shiva Maha Puran Katha in Chandigarh with Kalash Yatra
The beginning of Shiva Maha Puran Katha in Chandigarh with Kalash Yatra

ਸ਼੍ਰੀ ਸਨਾਤਨ ਧਰਮ ਸਭਾ ਨੇ ਸ਼ਰਧਾਲੂਆਂ ਨੂੰ ਤਿਉਹਾਰਾਂ ’ਚ ਹਿੱਸਾ ਲੈਣ ਲਈ ਸੱਦਾ ਦਿਤਾ

ਚੰਡੀਗੜ੍ਹ: ਸ੍ਰੀ ਸਨਾਤਨ ਧਰਮ ਸਭਾ ਸੈਕਟਰ 38 ਸੀ ਚੰਡੀਗੜ੍ਹ ਵਲੋਂ  ਸਾਉਣ ਮਹੀਨੇ ਦੇ ਮੌਕੇ ’ਤੇ  ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜਿਸ ਨਾਲ ਮੰਦਰ ’ਚ ਸ਼ਿਵ ਮਹਾਪੁਰਾਣ ਕਥਾ ਦੀ ਸ਼ੁਰੂਆਤ ਹੋਈ। ਸ੍ਰੀ ਗੋਰਖ ਨਾਥ ਮੰਦਰ ਤੋਂ ਸ਼ੁਰੂ ਹੋਈ ਇਹ ਯਾਤਰਾ ਬੜੀ ਧੂਮਧਾਮ ਨਾਲ ਕੱਢੀ ਗਈ ਅਤੇ ਸ੍ਰੀ ਸਨਾਤਨ ਧਰਮ ਮੰਦਰ ਵਿਖੇ ਸਮਾਪਤ ਹੋਈ। 

1

ਯਮੁਨੋਤਰੀ (ਉੱਤਰਕਾਸ਼ੀ) ਦੇ ਪ੍ਰਸਿੱਧ ਵਿਦਵਾਨ ਪੰਡਿਤ ਸ਼੍ਰੀ ਅਜੈ ਕ੍ਰਿਸ਼ਨ ਜੀ ਮਹਾਰਾਜ 23 ਜੁਲਾਈ ਤੋਂ 29 ਜੁਲਾਈ, 2024 ਤਕ  ਸ਼ਿਵ ਮਹਾਪੁਰਾਣ ਕਥਾ ਕਰ ਰਹੇ ਹਨ। ਸਮਾਗਮ ਦੀ ਸ਼ੁਰੂਆਤ ਮੰਦਰ ਪ੍ਰਬੰਧਕਾਂ ਵਲੋਂ  ਕੀਤੀ ਗਈ ਰਸਮੀ ਪੂਜਾ ਨਾਲ ਹੋਈ, ਜਿਸ ’ਚ ਬੀ.ਜੇ. ਕਾਲੀਆ (ਪ੍ਰਧਾਨ), ਰਵਿੰਦਰ ਪੁਸ਼ਪ ਭਾਗੀਆਰ (ਜਨਰਲ ਸਕੱਤਰ), ਆਸ਼ੂਤੋਸ਼ ਚੋਪੜਾ (ਉਪ ਪ੍ਰਧਾਨ), ਡੀ.ਡੀ. ਜੋਸ਼ੀ (ਕੈਸ਼ੀਅਰ) ਅਤੇ ਰਾਜੇਸ਼ ਮਹਾਜਨ (ਐਮ.ਡੀ. ਸੀ.ਐਮ. ਮੋਟਰਜ਼ ਮੁਹਾਲੀ) ਸ਼ਾਮਲ ਸਨ। 

3

ਮੰਦਰ ਪ੍ਰਬੰਧਨ ਵਲੋਂ  ‘ਖੀਰ ਮਾਲਪੁਆ ਭੰਡਾਰਾ‘ ਦਾ ਵੀ ਆਯੋਜਨ ਕੀਤਾ ਗਿਆ। ਕਲਸ਼ ਯਾਤਰਾ ਅਤੇ ਸ਼ਿਵ ਮਹਾਪੁਰਾਣ ਕਥਾ ਹਿੰਦੂ ਕੈਲੰਡਰ ’ਚ ਮਹੱਤਵਪੂਰਨ ਸਮਾਗਮ ਹਨ, ਅਤੇ ਸ਼੍ਰੀ ਸਨਾਤਨ ਧਰਮ ਸਭਾ ਨੇ ਸ਼ਰਧਾਲੂਆਂ ਨੂੰ ਤਿਉਹਾਰਾਂ ’ਚ ਹਿੱਸਾ ਲੈਣ ਲਈ ਸੱਦਾ ਦਿਤਾ ਹੈ।

2

4

Tags: chandigarh

SHARE ARTICLE

ਏਜੰਸੀ

Advertisement

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM
Advertisement