Chandigarh News : ਚੰਡੀਗੜ੍ਹ 'ਚ ਪੁਲਿਸ ਕਾਂਸਟੇਬਲ 'ਤੇ ਗੋਲੀਬਾਰੀ, ਕਾਰ ਰੋਕਣ 'ਤੇ ਬਦਮਾਸ਼ ਨੇ ਚਲਾਈਆਂ 4 ਗੋਲੀਆਂ
Published : Jan 24, 2025, 12:52 pm IST
Updated : Jan 24, 2025, 12:52 pm IST
SHARE ARTICLE
Firing on police constable in Chandigarh Latest News in Punjabi
Firing on police constable in Chandigarh Latest News in Punjabi

Chandigarh News : ਕਾਂਸਟੇਬਲ ਨੇ ਭੱਜ ਕੇ ਅਪਣੀ ਬਚਾਈ ਜਾਨ ਅਤੇ ਮੁਲਜ਼ਮ ਸਾਥੀ ਨੂੰ ਲੈ ਕੇ ਫ਼ਰਾਰ

Firing on police constable in Chandigarh Latest News in Punjabi : ਬੀਤੀ ਰਾਤ ਚੰਡੀਗੜ੍ਹ ਸੈਕਟਰ 38 ਵਿਚ ਨਾਕਾਬੰਦੀ ਦੌਰਾਨ, ਇਕ ਚਿੱਟੇ ਰੰਗ ਦੀ ਮਾਰੂਤੀ ਫ੍ਰੌਂਕਸ ਕਾਰ ਵਿਚ ਸਵਾਰ ਇਕ ਵਿਅਕਤੀ ਨੇ ਪੁਲਿਸ 'ਤੇ ਗੋਲੀਆਂ ਚਲਾ ਦਿਤੀਆਂ ਅਤੇ ਅਪਣੇ ਸਾਥੀ ਨੂੰ ਛੁਡਾ ਕੇ ਫ਼ਰਾਰ ਹੋ ਗਿਆ। ਇਹ ਘਟਨਾ ਥਾਣਾ ਸੈਕਟਰ 39 ਇਲਾਕੇ ਵਿਚ ਵਾਪਰੀ, ਜਿੱਥੇ ਜ਼ਿਲ੍ਹਾ ਕ੍ਰਾਈਮ ਸੈੱਲ ਦੇ ਬੀਟ ਕਾਂਸਟੇਬਲ ਪ੍ਰਦੀਪ ਅਤੇ ਸੀਨੀਅਰ ਕਾਂਸਟੇਬਲ ਦੀਪ 'ਤੇ ਹਮਲਾ ਕੀਤਾ ਗਿਆ।

26 ਜਨਵਰੀ ਦੇ ਮੱਦੇਨਜ਼ਰ, ਥਾਣਾ 39 ਦੇ ਕਾਂਸਟੇਬਲ ਪ੍ਰਦੀਪ ਨੇ ਸੈਕਟਰ 38A ਦੀ EWS ਕਲੋਨੀ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪ੍ਰਦੀਪ ਨੂੰ ਇਕ ਚਿੱਟੇ ਰੰਗ ਦੀ ਮਾਰੂਤੀ ਫ੍ਰੌਂਕਸ ਕਾਰ ਦੇ ਤੇਜ਼ ਰਫ਼ਤਾਰ ਨਾਲ ਅਪਣੇ ਵੱਲ ਆਉਣ ਦਾ ਸ਼ੱਕ ਹੋਇਆ। ਉਸ ਨੇ ਕਾਰ ਰੋਕਣ ਦਾ ਇਸ਼ਾਰਾ ਕੀਤਾ, ਪਰ ਡਰਾਈਵਰ ਨੇ ਕਾਰ ਨੂੰ ਭਜਾ ਲਿਆ। ਕੁੱਝ ਦੂਰੀ 'ਤੇ ਜਾ ਕੇ, ਇਕ ਬਦਮਾਸ਼ ਕਾਰ ਤੋਂ ਹੇਠਾਂ ਡਿੱਗ ਗਿਆ, ਜਿਸ ਨੂੰ ਪ੍ਰਦੀਪ ਨੇ ਫੜ ਲਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ, ਕਾਰ ਚਾਲਕ ਵਾਪਸ ਆਇਆ ਅਤੇ ਅਪਣੇ ਸਾਥੀ ਨੂੰ ਛੁਡਾਉਣ ਲਈ ਅਪਣੀ ਕਾਰ ਨਾਲ ਕਾਂਸਟੇਬਲ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਮੌਕੇ 'ਤੇ ਮੌਜੂਦ ਜ਼ਿਲ੍ਹਾ ਕ੍ਰਾਈਮ ਸੈੱਲ ਦੇ ਸੀਨੀਅਰ ਕਾਂਸਟੇਬਲ ਦੀਪ ਨੇ ਪ੍ਰਦੀਪ ਦੀ ਮਦਦ ਕੀਤੀ ਅਤੇ ਦੋਵਾਂ ਨੇ ਡਰਾਈਵਰ ਨੂੰ ਫੜ ਲਿਆ। ਫੜੇ ਜਾਣ 'ਤੇ ਮੁਲਜ਼ਮ ਨੇ ਕਾਰ ਵਿਚੋਂ ਪਿਸਤੌਲ ਕੱਢੀ ਅਤੇ ਗੋਲੀਬਾਰੀ ਸ਼ੁਰੂ ਕਰ ਦਿਤੀ।

ਉਸ ਨੇ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚ ਇਕ ਦੀਪ ਵੱਲ ਵੀ ਗਈ। ਦੀਪ ਨੇ ਹੇਠਾਂ ਡਿੱਗ ਕੇ ਅਪਣੇ ਆਪ ਨੂੰ ਗੋਲੀ ਤੋਂ ਬਚਾਇਆ, ਪਰ ਇਸ ਦੌਰਾਨ ਮੁਲਜ਼ਮ ਦਾ ਸਾਥੀ ਭੱਜ ਗਿਆ ਅਤੇ ਮੁਲਜ਼ਮ ਵੀ ਅਪਣੀ ਕਾਰ ਲੈ ਕੇ ਭੱਜ ਗਿਆ।

ਪੁਲਿਸ ਦੀ ਜਾਂਚ ’ਚ ਸਾਹਮਣੇ ਆਇਆ ਕਿ ਜਿਸ ਚਿੱਟੀ ਮਾਰੂਤੀ ਫ੍ਰੌਂਕਸ ਕਾਰ ਵਿਚ ਫ਼ਰਾਰ ਮੁਲਜ਼ਮ ਸਫ਼ਰ ਕਰ ਰਿਹਾ ਸੀ, ਉਹ ਲੁਧਿਆਣਾ ਦੀ ਰਹਿਣ ਵਾਲੀ ਜੋਤੀ ਵਰਮਾ ਦੇ ਨਾਮ 'ਤੇ ਰਜਿਸਟਰਡ ਹੈ। ਕਾਰ ਮਾਲਕ ਤੋਂ ਪੁੱਛਗਿੱਛ ਕਰਨ ਲਈ ਪੁਲਿਸ ਦੀ ਇਕ ਟੀਮ ਲੁਧਿਆਣਾ ਰਵਾਨਾ ਹੋ ਗਈ ਹੈ। ਪੁਲਿਸ ਮੁਲਾਜ਼ਮਾਂ ਦੇ ਬਿਆਨ ਦੇ ਆਧਾਰ 'ਤੇ ਮੁਲਜ਼ਮਾਂ ਵਿਰੁਧ ਥਾਣਾ 39 ਵਿਚ ਅਸਲਾ ਐਕਟ ਅਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਪੂਰੇ ਸ਼ਹਿਰ ਦੀ ਨਾਕਾਬੰਦੀ ਕਰ ਦਿਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਜਾਰੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਨਸ਼ੀਲੇ ਪਦਾਰਥਾਂ ਦੇ ਤਸਕਰੀ ਦੇ ਸਿਲਸਿਲੇ ਵਿਚ ਕਲੋਨੀ ਵਿਚ ਆਇਆ ਹੋ ਸਕਦਾ ਹੈ। ਸੈਕਟਰ 38ਏ ਦੀ ਇਸ ਕਲੋਨੀ ਵਿਚ, ਮੁਲਜ਼ਮ ਪਹਿਲਾਂ ਵੀ ਕਈ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਫੜੇ ਜਾ ਚੁਕੇ ਹਨ।

(For more Punjabi news apart from Firing on police constable in Chandigarh Latest News in Punjabi stay tuned to Rozana Spokesman)

Location: India, Chandigarh

SHARE ARTICLE

ਏਜੰਸੀ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement