
ਪੀੜਤ ਪਰਿਵਾਰਾਂ ਨਾਲ ਅਸੀਂ ਡੂੰਘੀ ਹਮਦਰਦੀ- ਭਿਓਰਾ
ਚੰਡੀਗੜ੍ਹ: ਬੁੜੇਲ ਜੇਲ੍ਹ ਵਿੱਚ ਨਜ਼ਰ ਬੰਦ ਭਾਈ ਪਰਮਜੀਤ ਸਿੰਘ ਭਿਓਰਾ ਨੇ ਕਿਹਾ ਹੈ ਕਿ ਆਮ ਲੋਕਾਂ ਵਿਰੁੱਧ ਕੀਤੀ ਜਾਂਦੀ ਕਿਸੇ ਵੀ ਤਰ੍ਹਾਂ ਦੀ ਹਿੰਸਾ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਹੈ। ਬੀਤੇ 2 ਦਿਨ ਪਹਿਲਾਂ ਪਹਿਲਗਾਮ ਹਮਲੇ ਦੇ ਪੀੜਤ ਪਰਿਵਾਰਾਂ ਨਾਲ ਅਸੀਂ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਵਾਹਗਾ ਬਾਰਡਰ ਤਾਂ ਬੰਦ ਕਰ ਦਿੱਤਾ ਗਿਆ ਹੈ ਪਰ ਗੁਜਰਾਤ ਅਤੇ ਹੋਰ ਸਰਹੱਦਾਂ ਨਾਲ ਲਗਦੇ ਪਾਕਿਸਤਾਨੀ ਬਾਰਡਰਾਂ ਨੂੰ ਬੰਦ ਕਿਉਂ ਨਹੀਂ ਕੀਤਾ।