Chandigarh News : 3 ਕਿਲੋਮੀਟਰ ਦੇ ਸੁਖਨਾ ਈ.ਐਸ.ਜੇਡ ਦਾ ਵਿਰੋਧ ਕਰਦੇ ਨਵਾਂ ਗਾਓਂ ਵਾਸੀਆਂ ਨੇ C.M.ਪੰਜਾਬ ਦੀ ਰਿਹਾਇਸ਼ ਵੱਲ ਕੀਤਾ ਮਾਰਚ

By : BALJINDERK

Published : Nov 24, 2024, 6:39 pm IST
Updated : Nov 24, 2024, 6:39 pm IST
SHARE ARTICLE
ਨਵਾਂ ਗਾਓਂ ਵਾਸੀਆਂ ਨੇ C.M.ਪੰਜਾਬ ਦੀ ਰਿਹਾਇਸ਼ ਵੱਲ ਮਾਰਚ ਕਰਦੇ ਹੋਏ
ਨਵਾਂ ਗਾਓਂ ਵਾਸੀਆਂ ਨੇ C.M.ਪੰਜਾਬ ਦੀ ਰਿਹਾਇਸ਼ ਵੱਲ ਮਾਰਚ ਕਰਦੇ ਹੋਏ

Chandigarh News :ਨਵਾਂ ਗਾਓਂ ਦੇ ਵਸਨੀਕਾਂ ਨੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵੱਲ ਮਾਰਚ, ਈ.ਐਸ.ਜੇਡ ਵਿੱਚ ਬਦਲਾਅ ਦੀ ਕੀਤੀ ਮੰਗ

Chandigarh News : ਸੁਖਨਾ ਵਾਈਲਡ ਲਾਈਫ ਸੈਂਚੂਰੀ ਦੇ ਇਕੋ ਸੇਂਸੀਟਿਵ ਜੋਨ (ਈਐਸਜੇਡ) ਨੂੰ 100 ਮੀਟਰ ਤੋਂ ਵੱਧਾ ਕੇ 3 ਕਿਲੋਮੀਟਰ ਕਰਨ ਦੇ ਵਣ ਅਤੇ ਜੀਵਨ ਸੁਰੱਖਿਆ ਵਿਭਾਗ ਪੰਜਾਬ ਦੇ ਪ੍ਰਸਤਾਵ ਨੂੰ  ਪੰਜਾਬ ਦੀ ਕੈਬਿਨੇਟ ਖਾਰਜ ਕਰੇ , ਇਹ ਮੰਗ ਪੰਜਾਬ ਦੇ ਮੁੱਖ ਮੰਤਰੀ ਤੋਂ ਕਰਦੇ ਹੋਏ ਸੀਨੀਅਰ ਭਾਜਪਾ ਨੇਤਾ ਅਤੇ ਨਵਾਂ ਗਾਓਂ ਘਰ ਬਚਾਓ ਮੰਚ ਦੇ ਚੇਅਰਮੈਨ  ਵਿਨੀਤ ਜੋਸ਼ੀ ਦੀ ਅਗਵਾਈ ਵਿੱਚ ਨਵਾਂ ਗਾਓਂ ਦੇ ਵਸਨੀਕਾਂ ਨੇ ਅੱਜ ਨਵਾਂ ਗਾਓਂ ਤੋਂ ਸੀਐਮ ਪੰਜਾਬ ਹਾਊਸ ਦੀ ਤਰਫ ਮਾਰਚ ਕੀਤਾ । ਗੌਰਤਲਬ ਹੈ ਕਿ ਨਵਾਂ ਗਾਓਂ ਘਰ ਬਚਾਓ ਮੰਚ ਨਵਾਂ ਗਾਓਂ ਦੇ ਸਿਆਸੀ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦਾ ਸਾਂਝਾ ਮੰਚ ਹੈ।

ਜੋਸ਼ੀ ਦੇ ਨਾਲ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਸੁਭਾਸ਼ ਸ਼ਰਮਾ, ਜ਼ਿਲ੍ਹਾ ਪ੍ਰਧਾਨ ਮੋਹਾਲੀ ਸੰਜੀਵ ਵਸ਼ਿਸ਼ਟ, ਨਵਾਂ ਗਾਓਂ ਮਿਊਨਿਸਪਲ ਕਾਉਂਸਲ ਦੇ ਪ੍ਰਧਾਨ ਗੁਰਧਿਆਨ ਸਿੰਘ, ਭਾਜਪਾ ਕੌਂਸਲਰ ਸੁਰਿੰਦਰ ਬੱਬਲ, ਪ੍ਰਮੋਦ ਕੁਮਾਰ ਅਤੇ ਹਰਨੇਸ਼ ਨੱਟੂ, ਅਕਾਲੀ ਦਲ ਤੋਂ ਕੌਂਸਲਰ ਗੁਰਬਚਨ ਸਿੰਘ ਅਤੇ ਕਾਂਗਰਸ ਤੋਂ ਕੌਂਸਲਰ ਸੁਸ਼ੀਲ ਸ਼ਰਮਾ ਵੀ ਸਨ।

ਮਾਰਚ ਕਰਦੇ ਨੇਤਾਵਾਂ ਨੂੰ ਭਾਰੀ ਗਿਣਤੀ ਵਿੱਚ ਹਾਜਰ ਪੁਲਿਸ ਨੂੰ ਰੋਕਿਆ ਅਤੇ ਝੜਪ ਤੋਂ ਬਾਅਦ ਉਨ੍ਹਾਂ ਨੂ ਜਿੱਥੇ ਰੋਕੀਆ ਉਹ ਉੱਥੇ ਹੀ  ਸੜਕ 'ਤੇ ਧਰਨੇ ਤੇ ਬੈਠ ਗਏ। ਖਰੜ ਕੇ ਐਸ.ਡੀ.ਐਮ. ਗੁਰਮਿੰਦਰ ਸਿੰਘ ਨੇ ਮੋਕੇ ਤੇ ਪਹੁੰਚ ਕੇ ਮੁੱਖ ਮੰਤਰੀ ਦੇ ਨਾ ਦਾ ਮੈਮੋਰੰਡਮ ਲੇਆ । 

ਇਸ ਮੋਕੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਜੋਸ਼ੀ ਨੇ ਕਿਹਾ ਕਿ ਸੁਖਨਾ ਈਐਸਜੇਡ ਨੂੰ 100 ਮੀਟਰ ਤੋਂ 3 ਕਿਲੋਮੀਟਰ ਤੱਕ ਵਧਾ ਕੇ ਪੰਜਾਬ ਸਰਕਾਰ ਆਪਣੀ 10 ਸਾਲ ਪੁਰਾਣੀ ਸਟੇਂਡ ਦੇ ਉਲਟ ਜਾ ਰਹੀ ਹੈ। ਮੰਤਰੀ ਮੰਡਲ ਦੇ ਆਉਣ ਵਾਲੇ ਫੈਸਲੇ ਕਾਰਨ ਹਜ਼ਾਰਾਂ ਹੇਠਲੇ ਮੱਧ ਵਰਗ ਅਤੇ ਗਰੀਬ ਲੋਕ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਭਰ ਦੀ ਕਮਾਈ ਨਾਲ ਛੋਟੇ- ਛੋਟੇ ਘਰ ਬਣਾਏ ਹਨ, ਆਪਣੀਆਂ ਜਾਇਦਾਦਾਂ ਤੋਂ ਵਾਂਝੇ ਹੋ ਜਾਣਗੇ। ਵਿਡੰਬਨਾ ਇਹ ਹੈ ਕਿ ਕਾਂਸਲ, ਨਯਾਗਾਓਂ, ਨਾਡਾ ਅਤੇ ਕਰੌਰਾਂ ਪਿੰਡ ਸੁਖਨਾ ਵਾਈਲਡ ਲਾਈਫ ਸੈਂਚੂਰੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਵੀ ਮੌਜੂਦ ਸਨ, ਫਿਰ ਵੀ ਉਨ੍ਹਾਂ ਨੂੰ ਆਪਣੀ ਕੋਈ ਕਸੂਰ ਨਾ ਹੋਣ ਦੀ ਸਜ਼ਾ ਭੁਗਤਣੀ ਪਵੇਗੀ।

ਧਰਨੇ ਵਿੱਚ ਭਾਗ ਲੈਣ ਵਾਲੇ ਪ੍ਰਮੁੱਖ ਲੋਕ ਕਾਂਸਲ ਦੇ ਸਾਬਕਾ ਸਰਪੰਚ ਅਰਜਨ ਸਿੰਘ ਕਾਂਸਲ, ਸਾਬਕਾ ਕੌਂਸਲਰ ਦੀਪ ਢਿੱਲੋਂ, ਇਕਬਾਲ ਸਿੰਘ ਸੈਨੀ ਅਤੇ ਸੋਹਨ ਲਾਲ। ਨਵਾਂ ਗਾਓਂ ਦੇ ਧਾਰਮਿਕ ਨੇਤਾ ਸਦਾ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਰਾਜ ਕੁਮਾਰ ਫੌਜੀ, ਗੁਰਦੁਆਰਾ ਬੜ ਸਾਹਿਬ ਦੇ ਮੁੱਖ ਸੇਵਾਦਾਰ ਸਤਨਾਮ ਸਿੰਘ ਅਤੇ ਵਿਸ਼ਵ ਸਨਾਤਨ ਸਮਾਜ ਦੇ ਰਾਸ਼ਟਰੀ ਪ੍ਰਵਕਤਾ ਕੇਸ਼ਵਾਨੰਦ। ਜ਼ਿਲ੍ਹਾ ਸਕੱਤਰ ਭਾਜਪਾ ਮੋਹਾਲੀ ਭੂਪਿੰਦਰ ਭੂਪਪੀ। ਭਾਜਪਾ ਮੰਡਲ ਦੇ ਪ੍ਰਧਾਨ ਜੋਗਿੰਦਰ ਪਾਲ ਗੁਜਰ ਅਤੇ ਮੰਡਲ ਜਨਰਲ ਸਕੱਤਰ ਨਰੇਸ਼ ਤੇ ਸੰਜੇ ਗੁਪਤਾ, ਨਵਾਂ ਗ੍ਰਾਮ ਮਾਰਕੀਟ ਐਸੋਸੇਸ਼ਨ ਦੇ ਸਾਬਕਾ ਪ੍ਰਧਾਨ ਦੇਸ ਰਾਜ ਬੰਸਲ, ਮਿਥਲਾਂਚਲ ਛੇਠ ਪੂਜਾ ਕਮੇਟੀ ਦੇ ਪ੍ਰਧਾਨ ਗਿਆਨ ਚੰਦ ਭੰਡਾਰੀ ਅਤੇ ਜਨਰਲ ਸਕੱਤਰ ਕੰਮੇਸ਼ਵਰ ਸ਼ਾਹ, ਮਿਥਲਾਚਲ ਵਿਕਾਸ ਸਭਾ ਟ੍ਰਾਇਟੀ ਫੁੱਲ ਚੰਦ ਮੰਡਲ, ਆਟੋ ਯੂਨੀਅਨ ਸਿੰਘਾ ਦੇਵੀ ਕੇ ਪ੍ਰਭੁ ਮੁਖੀਆ, ਮਜਦੂਰ ਸੇਨਾ ਕੇ ਜਨਰਲ ਸਕੱਤਰ ਮਦਨ ਮੰਡਲ, ਗੌ ਸੇਵਾ ਪ੍ਰਮੁੱਖ ਸੁਸ਼ੀਲ ਰੋਹੀਲਾ ਅਤੇ ਹੋਰ।

(For more news apart from  Residents of Nawan Gaon protesting 3 km Sukhna ESZ marched towards CM Punjab residence  News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM

Patiala ‘Kidnapper’s’ encounter ਮਾਮਲੇ 'ਚ ਆ ਗਿਆ ਨਵਾਂ ਮੋੜ :Kin allege Jaspreet killed by police | News

26 Apr 2025 5:48 PM

Pahalgam Attack 'ਤੇ ਚੰਡੀਗੜ੍ਹ ਦੇ ਲੋਕਾਂ ਦਾ ਪਾਕਿ 'ਤੇ ਫੁੱਟਿਆ ਗੁੱਸਾ, ਮਾਸੂਮਾਂ ਦੀ ਮੌਤ 'ਤੇ ਜਿੱਥੇ ਦਿਲ 'ਚ ਦਰਦ

25 Apr 2025 5:57 PM
Advertisement