
Chandigarh Vidhan Sabha Session : ਕਿਹਾ CSR ’ਚ ਬਹੁਤ ਵੱਡਾ ਘਪਲਾ ਹੋਇਆ ਹੈ
Chandigarh Vidhan Sabha Session News in Punjabi : ਚੰਡੀਗੜ੍ਹ ਵਿਧਾਨ ਸਭਾ ਦੇ ਦੂਜੇ ਸੈਸ਼ਨ ਦੌਰਾਨ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੇ CSR ਦੇ 153 ਕਰੋੜ ਦੇ ਘਪਲੇ ਦਾ ਮੁੱਦਾ ਚੁੱਕਿਆ। ਉਨ੍ਹਾਂ ਨੇ ਕਿਹਾ ਕਿ ਤਲਵੰਡੀ ਸਾਬੋ ’ਚ ਜਦੋਂ ਦੀ ਰਿਫ਼ਾਇਨਰੀ ਬਣੀ ਹੈ ਉਸ ਦਾ CSR ਸਾਲ ਦਾ ਕਿੰਨਾ ਬਣਦਾ ਹੈ ਤੇ ਉਸਦੀ ਕੁਲ ਕੀਮਤ ਕਿੰਨੀ ਹੈ, ਉਹਦੀ ਇੱਕ ਰਕਮ ਦੇ ਰੂਪ ’ਚ ਮੇਰੇ ਕੋਲ ਪਹੁੰਚਿਆ ਹੈ। ਇਸ ’ਚ ਬਹੁਤ ਵੱਡਾ ਘਪਲਾ ਹੋਇਆ ਹੈ। ਉਥੇ ਇੱਕ ਪਲੇਅ ਸਟੇਸ਼ਨ ਦਾ 5 ਲੱਖ 81 ਹਜ਼ਾਰ ਦਾ ਖਰਚਾ ਦਿਖਾਇਆ ਗਿਆ ਹੈ, ਜਦ ਕਿ ਇਨ੍ਹਾਂ ਪਲੇਅ ਸਟੇਸ਼ਨਾਂ ’ਚ ਸਿਰਫ਼ ਚਾਰ ਚੂਲੇ ਪਲਾਸਟਿਕ ਦੇ ਲਗਾਏ ਹਨ। CSR ਦੁਰਵਰਤੋਂ ਕੀਤੀ ਗਈ ਹੈ।
ਬਲਜਿੰਦਰ ਕੌਰ ਨੇ ਵਿਧਾਨ ਸਭਾ ਸੈਸ਼ਨ ’ਚ ਰਾਮਾ ਮੰਡੀ ਦਾ ਮੁੱਦਾ ਚੁੱਕਦਿਆ ਕਿਹਾ ਰਾਮਾ ਮੰਡੀ ’ਚ ਸੀਵਰੇਜ ਦਾ ਪ੍ਰਾਜੈਕਟ ਤਿਆਰ ਕਰਵਾਇਆ ਜਾਵੇ। ਨਵੇਂ ਸਿਰੇ ਤੋਂ ਪਿੰਡ ’ਚ ਵਾਟਰ ਵਰਕਸ ਰਿਪੇਰਠ ਕੀਤੇ ਜਾਣ। ਪਿੰਡਾਂ ਦੇ ਖ਼ਰਾਬ ਛੱਪੜਾਂ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ । ਉਥੇ CRS ਦੀ ਦੁਰਵਰਤੋਂ ਕਰਨ ਦੀ ਬਜਾਏ, ਸਹੀ ਤਰੀਕੇ ਨਾਲ ਵਰਤਿਆ ਜਾਵੇ।
(For more news apart from Baljinder Kaur raised issue in Vidhan Sabha session on CSR 153 crore scam News in Punjabi, stay tuned to Rozana Spokesman)