Chandigarh News : ਵਾਰੰਟੀ ਮਿਆਦ ਦੌਰਾਨ ਫਰਿੱਜ ਦੀ ਸਹੀ ਮੁਰੰਮਤ ਨਾ ਕਰਨ ’ਤੇ ਕੰਪਨੀ ’ਤੇ 10 ਹਜ਼ਾਰ ਰੁਪਏ ਜੁਰਮਾਨਾ

By : BALJINDERK

Published : Apr 25, 2024, 12:32 pm IST
Updated : Apr 25, 2024, 12:32 pm IST
SHARE ARTICLE
District Consumer Disputes Redressal Commission
District Consumer Disputes Redressal Commission

Chandigarh News :ਸ਼ਿਕਾਇਤਕਰਤਾ ਤੋਂ ਵਸੂਲੇ ਮੁਰੰਮਤ ਦੇ ਖ਼ਰਚੇ ਵਿਆਜ ਸਣੇ ਵਾਪਸੀ ਦੇ ਨਿਰਦੇਸ਼

Chandigarh News :ਜ਼ਿਲ੍ਹਾ ਉਪਭੋਗਤਾ ਵਿਵਾਦ ਨਿਵਾਰਨ ਕਮਿਸ਼ਨ ਨੇ ਫਰਿੱਜ ਦੀ ਸਹੀ ਢੰਗ ਨਾਲ ਮੁਰੰਮਤ ਨਾ ਹੋਣ ’ਤੇ ਵੋਲਟਾਸ ਕੰਪਨੀ ਟੈਕਨੀਸ਼ੀਅਨ ਅਤੇ ਵਿਕਰੇਤਾ ਨੂੰ ਸੇਵਾ ਵਿਚ ਕੋਤਾਹੀ ਦਾ ਦੋਸ਼ੀ ਪਾਉਂਦਿਆਂ 5 ਹਜ਼ਾਰ ਰੁਪਏ ਦਾ ਹਰਜਾਨਾ ਲਾਇਆਅ ਹੈ। ਨਾਲ ਗਾਹਕ ਤੋਂ ਫਰਿੱਜ ਦੀ ਮੁਰੰਮਤ ਵਜੋਂ ਲਏ ਗਏ 1800 ਰੁਪਏ 9 ਫੀਸਦੀ ਵਿਆਜ ਸਮੇਤ ਵਾਪਸ ਕਰਨ ਅਤੇ ਕੇਸ ਖਰਚ ਵਜੋਂ 5 ਹਜ਼ਾਰ ਰੁਪਏ ਵਾਧੂ ਅਦਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। 

ਇਹ ਵੀ ਪੜੋ:Punjab Police News: ਗੈਰ ਸਮਾਜੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਪੁਲਿਸ ਵੱਲੋਂ ਪੰਜ ਚੋਰੀ ਦੇ ਮੋਟਰਸਾਈਕਲ ਸਮੇਤ ਇੱਕ ਕਾਬੂ  

ਕੰਪਨੀ ਨੇ ਲਿਖ਼ਤ ਜਵਾਬ ਵਿਚ ਕਿਹਾ ਕਿ ਉਨ੍ਹਾਂ ਨੇ ਕਦੇਂ ਵੀ ਗਾਹਕ ਨੂੰ ਸੇਵਾ ਦੇਣ ਤੋਂ ਮਨ੍ਹਾ ਨਹੀਂ ਕੀਤਾ। ਸ਼ਿਕਾਇਤਕਰਤਾ ਨੇ ਘਰ 'ਤੇ ਫਰਿੱਜ ਦੀ ਜਾਂਚ ਕਰਨ ਦੀ ਇਜ਼ਾਜਤ ਨਹੀਂ ਦਿੱਤੀ। ਕੰਪਨੀ ਅਤੇ ਟੈਕਨੀਕਲ ਸਟਾਫ਼ ਨੇ ਸੇਵਾ ਵਿਚ ਕੋਈ ਕਮੀ ਨਹੀਂ ਆਉਣ ਦਿੱਤੀ। ਸਾਹਮਣੇ ਆਏ ਤੱਥਾਂ ਦੀ ਜਾਂਚ ਅਤੇ ਦਲੀਲਾਂ ਸੁਣਨ ਤੋਂ ਬਾਅਦ ਕਮਿਸ਼ਨ ਨੇ ਗਾਹਕ ਦੇ ਪੱਖ ਵਿਚ ਫ਼ੈਸਲਾ ਸੁਣਾਇਆ। 

ਇਹ ਵੀ ਪੜੋ:Vande Bharat Trains : ਯਾਤਰੀਆਂ ਲਈ ਵੱਡੀ ਖ਼ਬਰ, ਵੰਦੇ ਭਾਰਤ ਟਰੇਨਾਂ ’ਚ ਪਾਣੀ ਨੂੰ ਲੈ ਕੇ ਹੋਇਆ ਵੱਡਾ ਫੈਸਲਾ  

ਸੈਕਟਰ-22-ਏ ਦੇ ਵਸਨੀਕ ਸੁਸ਼ੀਲ ਗੁਪਤਾ ਨੇ ਵੋਲਟਾਸ ਕੰਪਨੀ ਸੈਕਟਰ -45 ਦਿ ਕੂਲ ਸਟਾਰ ਰੈਫਿਰਜਰੇਸ਼ਨ ਤੇ ਕੰਪਨੀ ਦੇ ਟੈਕਨੀਸ਼ੀਅਨ ਗੌਰਵ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਦੱਸਿਆ ਕਿ ਸਤੰਬਰ 2021 ਵਿਚ ਉਕਤ ਦੁਕਾਨ ਤੋਂ ਵੋਲਟਾਸ ਦਾ ਫਰਿੱਜ ਖਰੀਦਿਆ ਤੋਂ ਸੀ। ਵਾਰੰਟੀ ਮਿਆਦ ਦੌਰਾਨ ਪਾਣੀ ਦੀ ਲੀਕੇਜ ਹੋਈ। ਇਸ ਬਾਰੇ 23 ਨਵੰਬਰ 2021 ਨੂੰ ਹੀ ਕੰਪਨੀ ਨੂੰ ਸ਼ਿਕਾਇਤ ਦਿੱਤੀ ਗਈ। ਕੰਪਨੀ ਵਲੋਂ ਟੈਕਨੀਸ਼ੀਅਨ ਗੌਰਵ ਕੁਮਾਰ ਨੇ ਮੁਰੰਮਤ ਵਜੋਂ 1800 ਰੁਪਏ ਵਸੂਲੇ ਪਰ ਬਾਅਦ ਵਿਚ ਲੀਕੇਜ ਹੋਣ ਲੱਗੀ। ਸ਼ਿਕਾਇਤ ਮੁੜ ਕੀਤੀ ਤਾਂ ਮੋਬਾਈਲ 'ਤੇ ਮੈਸੇਜ਼ ਆਇਆ ਕਿ ਟੈਕਨੀਸ਼ੀਅਨ ਪਹਿਲਾਂ ਹੀ ਆ ਚੁੱਕਾ ਹੈ। 

ਇਹ ਵੀ ਪੜੋ:Punjab News : ਮਾਰਕਫੈੱਡ ਦੇ MD ਨੇ ਨਿਰਵਿਘਨ ਖਰੀਦ ਕਾਰਜਾਂ ਨੂੰ ਯਕੀਨੀ ਬਣਾਉਣ ਲਈ ਡਿਪਟੀ ਕਮਿਸ਼ਨਰਾਂ ਦੇ ਨਾਲ ਮੰਡੀਆਂ ਦਾ ਕੀਤਾ ਦੌਰਾ  

(For more news apart from refrigerator is not repaired properly company10 thousand rupees penalty News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement