Chandigarh News : ਸੁਮੇਧ ਸੈਣੀ ਵਿਰੁਧ ਮੁਲਤਾਨੀ ਕਤਲ ਕੇਸ ’ਚ ਦੋਸ਼ ਆਇਦ ਕਰਨ ’ਤੇ ਹਾਈ ਕੋਰਟ ਨੇ ਲਾਈ ਰੋਕ

By : BALJINDERK

Published : Nov 25, 2024, 8:48 pm IST
Updated : Nov 25, 2024, 8:48 pm IST
SHARE ARTICLE
punjab and haryana high court
punjab and haryana high court

Chandigarh News : ਐਫ਼ਆਈਆਰ ਰੱਦ ਕਰਨ ਦੀ ਮੰਗ ’ਤੇ ਸਰਕਾਰ ਨੇ ਮੰਗਿਆ ਜਵਾਬ

Chandigarh News : ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿਚ ਫਸੇ ਸਾਬਕਾ ਡੀਜੀਪੀ ਸੁਮੇਧ ਸੈਣੀ ਵਿਰੁਧ ਚਲ ਰਹੇ ਕੇਸ ਵਿਚ ਹਾਈ ਕੋਰਟ ਨੇ ਦੋਸ਼ ਆਇਦ ਕਰਨ ’ਤੇ ਰੋਕ ਲਗਾ ਦਿਤੀ ਹੈ। ਸੈਣੀ ਨੇ ਐਫ਼ਆਈਆਰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਹੈ। ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ ਜਵਾਬ ਲਈ ਸਮਾਂ ਮੰਗ ਲਿਆ ਜਿਸ ’ਤੇ ਹਾਈ ਕੋਰਟ ਨੇ 30 ਨਵੰਬਰ ਤਕ ਜਵਾਬ ਦਾਖ਼ਲ ਕਰਨ ਦਾ ਸਮਾਂ ਦਿਤਾ ਹੈ ਤੇ ਨਾਲ ਹੀ ਦੋਸ਼ ਆਇਦ ਕਰਨ ’ਤੇ ਰੋਕ ਲਗਾ ਦਿਤੀ ਹੈ। ਸੈਣੀ ਨੂੰ ਅਗਲੀ ਸੁਣਵਾਈ ਤਕ ਹੇਠਲੀ ਅਦਾਲਤ ਵਿਚ ਨਿਜੀ ਪੇਸ਼ੀ ਤੋਂ ਛੋਟ ਵੀ ਦੇ ਦਿਤੀ ਹੈ। 

ਮੁਲਤਾਨੀ ਪ੍ਰਵਾਰ ਦੇ ਵਕੀਲ ਪ੍ਰਦੀਪ ਸਿੰਘ ਵਿਰਕ ਨੇ ਇਸ ਮਾਮਲੇ ਵਿਚ ਪੇਸ਼ ਹੋ ਕੇ ਕਿਹਾ ਕਿ ਸੈਣੀ ਨੂੰ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਵਿਚ ਚਲਾਨ ਨੂੰ ਚੁਨੌਤੀ ਦੇਣ ਦੀ ਛੋਟ ਦਿਤੀ ਹੈ ਤੇ ਸੈਣੀ ਵਲੋਂ ਐਫ਼ਆਈਆਰ ਰੱਦ ਕਰਨ ਲਈ ਮੰਗ ਕਰਨਾ ਗ਼ਲਤ ਹੈ ਪਰ ਬੈਂਚ ਨੇ ਕਿਹਾ ਕਿ ਮੁਲਤਾਨੀ ਪ੍ਰਵਾਰ ਅਜੇ ਮੌਜੂਦਾ ਪਟੀਸ਼ਨ ਦੀ ਵਿਰੋਧਤਾ ਨਹੀਂ ਕਰ ਸਕਦਾ।

ਸੈਣੀ ਨੇ ਪਟੀਸ਼ਨ ਵਿਚ ਕਿਹਾ ਹੈ ਕਿ ਉਸ ਨੂੰ ਹਾਈ ਕੋਰਟ ਤੋਂ ਰਾਹਤ ਮਿਲੀ ਹੋਈ ਹੈ ਕਿ ਉਹ ਜਿੰਨਾ ਚਿਰ ਪੰਜਾਬ ਵਿਚ ਸੇਵਾ ਨਿਭਾਉਂਦਾ ਰਿਹਾ, ਉਨੇ ਸੇਵਾਕਾਲ ਦੇ ਕਿਸੇ ਕੇਸ ਵਿਚ ਗ੍ਰਿਫ਼ਤਾਰੀ ਤੋਂ ਪਹਿਲਾਂ ਨੋਟਿਸ ਦੇਣਾ ਹੋਵੇਗਾ ਅਤੇ ਇਸ ਵਿਚ ਚੰਡੀਗੜ੍ਹ ਵਿਚ ਐਸਐਸਪੀ ਦਾ ਕਾਰਜਕਾਲ ਸ਼ਾਮਲ ਨਹੀਂ ਤੇ ਇਸੇ ਕਾਰਨ ਰਾਜਸੀ ਰੰਜਸ਼ ਤਹਿਤ ਉਸ ਨੂੰ ਚੰਡੀਗੜ੍ਹ ਦੇ ਕੇਸ ਵਿਚ ਫਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿਉਂਕਿ ਮੁਲਤਾਨੀ ਚੰਡੀਗੜ੍ਹ ਵਿਚ ਦਰਜ ਕੇਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁਲਿਸ ਮੁਲਤਾਨੀ ਨੂੰ ਪੰਜਾਬ ਦੇ ਕਾਦੀਆਂ ਲੈ ਤੇ ਗਈ ਸੀ ਤੇ ਉਹ ਉੱਥੋਂ ਫ਼ਰਾਰ ਹੋਇਆ ਸੀ ਤੇ ਉਹ (ਸੈਣੀ) ਉਸ ਵੇਲੇ ਚੰਡੀਗੜ੍ਹ ਤਾਇਨਾਤ ਸੀ।

(For more news apart from High Court stayed the framing of charges in Multani murder case against Sumedh Saini News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement