Chandigaarh News : ਪੰਜਾਬ ਸਰਕਾਰ ਨੇ ਸਾਲ 2024 ਦੀ ਸੈਰ-ਸਪਾਟੇ ਦੀ ਉੱਨਤੀ ਤੇ ਸੱਭਿਆਚਾਰਕ ਖੇਤਰ ਦੀ ਪ੍ਰਫੁੱਲਤਾ ਲਈ ਕੀਤੇ ਅਹਿਮ ਕਾਰਜ: ਸੌਂਦ

By : BALJINDERK

Published : Dec 25, 2024, 4:36 pm IST
Updated : Dec 25, 2024, 4:36 pm IST
SHARE ARTICLE
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ
ਮੰਤਰੀ ਤਰੁਨਪ੍ਰੀਤ ਸਿੰਘ ਸੌਂਦ

Chandigaarh News :ਇਸ ਸਾਲ ਨਵੇਂ ਪ੍ਰੋਜੈਕਟਾਂ ਦੇ ਕੀਤੇ ਗਏ ਉਦਘਾਟਨ ਅਤੇ ਸੈਰ-ਸਪਾਟੇ ਦੀ ਪ੍ਰਫੁੱਲਤਾ ਤੇ ਉੱਨਤੀ ਲਈ ਕਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ।

Chandigaarh News in Punjabi : ਪੰਜਾਬ ਵਿੱਚ ਸੈਰ-ਸਪਾਟੇ ਦੀ ਉੱਨਤੀ ਅਤੇ ਸੱਭਿਆਚਾਰਕ ਖੇਤਰ ਦੀ ਪ੍ਰਫੁੱਲਤਾ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਾਲ 2024 ਦੌਰਾਨ ਬਹੁਤ ਸਾਰੀਆਂ ਪਹਿਲਕਦਮੀਆਂ ਅਮਲ ਵਿੱਚ ਲਿਆਂਦੀਆਂ ਹਨ।

ਇਸ ਬਾਬਤ ਜਾਣਕਾਰੀ ਦਿੰਦਿਆਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਲ 2024 ਦੌਰਾਨ ਸੈਰ-ਸਪਾਟੇ ਨਾਲ ਸਬੰਧਤ ਅਤੇ ਸੱਭਿਆਚਾਰ ਨਾਲ ਜੁੜੀਆਂ ਪੁਰਾਤਨ ਤੇ ਇਤਿਹਾਸਕ ਇਮਾਰਤਾਂ ਦੀ ਸਾਂਭ-ਸੰਭਾਲ, ਨਵੀਨਤਾ ਅਤੇ ਆਧੁਨਿਕੀਕਰਨ ਲਈ 73.57 ਕਰੋੜ ਰੁਪਏ ਖਰਚੇ ਗਏ ਹਨ। ਬਹੁਤ ਸਾਰੇ ਨਵੇਂ ਪ੍ਰੋਜੈਕਟਾਂ ਦੇ ਇਸ ਸਾਲ ਉਦਘਾਟਨ ਕੀਤੇ ਗਏ ਅਤੇ ਸੈਰ-ਸਪਾਟੇ ਦੀ ਪ੍ਰਫੁੱਲਤਾ ਤੇ ਉੱਨਤੀ ਲਈ ਕਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ।

ਇਹ ਪਹਿਲਕਦਮੀਆਂ ਪੰਜਾਬ ਦੀ ਅਮੀਰ ਵਿਰਾਸਤ ਨੂੰ ਸੁਰਜੀਤ ਕਰਨ ਅਤੇ ਇਸ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ, ਜਿਸ ਵਿੱਚ ਸ਼ਹੀਦ ਭਗਤ ਸਿੰਘ ਅਜਾਇਬ ਘਰ ਦਾ ਅਪਗ੍ਰੇਡੇਸ਼ਨ ਅਤੇ ਨਵੀਨੀਕਰਨ ਅਤੇ ਖਟਕੜ ਕਲਾਂ ਵਿਖੇ ਲਾਈਟ ਐਂਡ ਸਾਊਂਡ ਸ਼ੋਅ, ਸ੍ਰੀ ਚਮਕੌਰ ਸਾਹਿਬ ਵਿਖੇ ਅਤਿ-ਆਧੁਨਿਕ ਬੱਸ ਟਰਮੀਨਲ ਅਤੇ ਇੰਟਰਪ੍ਰੀਟੇਸ਼ਨ ਸੈਂਟਰ, ਸ੍ਰੀ ਅਨੰਦਪੁਰ ਸਾਹਿਬ ਵਿਖੇ ਨੇਚਰ ਪਾਰਕ ਅਤੇ ਸੈਲਾਨੀ ਸੁਵਿਧਾ ਕੇਂਦਰ, ਨੈਣਾ ਦੇਵੀ ਰੋਡ ਦਾ ਸੁੰਦਰੀਕਰਨ, ਵਿਰਾਸਤ-ਏ-ਖਾਲਸਾ ਰੋਡ ਦਾ ਸੁੰਦਰੀਕਰਨ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਮੈਮੋਰੀਅਲ (ਪਹਿਲੇ ਪੜਾਅ) ਦਾ ਉਦਘਾਟਨ (ਸਿਰਫ਼ ਇਮਾਰਤ), ਖੰਨਾ ਨੇੜੇ ਸਰਾਏ ਲਸ਼ਕਰ ਖਾਂ ਦੀ ਸਾਂਭ ਸੰਭਾਲ ਅਤੇ ਨਵੀਨੀਕਰਨ ਕਰਨ ਸਬੰਧੀ ਉਦਘਾਟਨ, ਫਿਰੋਜ਼ਪੁਰ ਵਿਖੇ ਸਾਰਾਗੜ੍ਹੀ ਅਜਾਇਬ ਘਰ ਦਾ ਉਦਘਾਟਨ, ਸਰਦ ਖਾਨਾ ਅਤੇ ਪਟਿਆਲਾ ਵਿਖੇ ਦਰਬਾਰ ਹਾਲ ਫਸਾਡ ਲਾਈਟਿੰਗ ਦਾ ਉਦਘਾਟਨ ਕਰਨਾ ਸ਼ਾਮਲ ਹਨ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਨੇ 17 ਅਕਤੂਬਰ, 2024 ਨੂੰ ਭਗਵਾਨ ਵਾਲਮੀਕਿ ਜੀ ਪਨੋਰਮਾ ਦਾ ਉਦਘਾਟਨ ਵੀ ਕੀਤਾ ਅਤੇ ਸੈਰ ਸਪਾਟਾ ਵਿਭਾਗ ਨੇ ਸੂਬੇ ਦੇ ਬਹਾਦਰ ਯੋਧਿਆਂ ਨੂੰ ਯਾਦ ਕਰਨ ਲਈ ਅੰਮ੍ਰਿਤਸਰ ਵਿਖੇ ਰੰਗਲਾ ਪੰਜਾਬ ਫੈਸਟੀਵਲ ਦੌਰਾਨ ਰਾਮ ਬਾਗ ਅੰਮ੍ਰਿਤਸਰ ਵਿਖੇ ਮਹਾਰਾਜਾ ਰਣਜੀਤ ਸਿੰਘ ਸਮਰ ਪੈਲੇਸ ਵਿੱਚ 2.76 ਕਰੋੜ ਰੁਪਏ ਦੀ ਲਾਗਤ ਨਾਲ ਲਗਭਗ 80 ਲੋਕਾਂ ਦੇ ਬੈਠਣ ਦੀ ਸਮਰੱਥਾ ਵਾਲੇ ਸਥਾਨ ‘ਤੇ 20 ਮਿੰਟਾਂ ਦੇ ਸਥਾਈ ਲਾਈਟ ਅਤੇ ਸਾਊਂਡ ਦੀ ਸ਼ੁਰੂਆਤ ਕੀਤੀ।

ਸੌਂਦ ਨੇ ਕਿਹਾ ਕਿ ਸਾਲ 2024 ਦੌਰਾਨ ਵਿਭਾਗ ਨੇ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਰਾਜ ਵਿੱਚ 21 ਮੇਲੇ ਅਤੇ ਤਿਉਹਾਰ ਮਨਾਏ ਹਨ। ਇਨ੍ਹਾਂ ਵਿੱਚ ਫਿਰੋਜ਼ਪੁਰ ਵਿਖੇ ਬਸੰਤ ਫੈਸਟੀਵਲ, ਬਠਿੰਡਾ ਵਿਰਾਸਤੀ ਮੇਲਾ, ਕਿਲ੍ਹਾ ਰਾਏਪੁਰ ਪੇਂਡੂ ਉਲੰਪਿਕ, ਕਪੂਰਥਲਾ ਹੈਰੀਟੇਜ ਫੈਸਟੀਵਲ, ਕੁਦਰਤ ਉਤਸਵ, ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਅਤੇ ਨਿਹੰਗ ਫੈਸਟੀਵਲ ਆਦਿ ਸ਼ਾਮਲ ਹਨ।

ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਵਿਭਾਗ ਵੱਲੋਂ 23 ਤੋਂ 29 ਫਰਵਰੀ 2024 ਤੱਕ ਅੰਮ੍ਰਿਤਸਰ ਵਿਖੇ ਹੈਰੀਟੇਜ ਫੈਸਟੀਵਲ ਰੰਗਲਾ ਪੰਜਾਬ ਮਨਾਇਆ ਗਿਆ। ਰੰਗਲਾ ਪੰਜਾਬ ਫੈਸਟੀਵਲ ਦਾ ਮੁੱਖ ਉਦੇਸ਼ ਪੰਜਾਬ ਦੇ ਸੈਰ-ਸਪਾਟਾ ਸੈਕਟਰ ਨੂੰ ਉਤਸ਼ਾਹਿਤ ਕਰਨਾ ਸੀ ਤਾਂ ਜੋ ਸੂਬੇ ਨੂੰ ਵਿਸ਼ਵ ਪੱਧਰ 'ਤੇ ਮੋਹਰੀ ਸੈਰ ਸਪਾਟਾ ਵਜੋਂ ਪ੍ਰਮੁੱਖ ਸਥਾਨ ਵੱਜੋਂ ਉਭਾਰਿਆ ਜਾ ਸਕੇ। ਇਸ ਫੈਸਟੀਵਲ ਦੇ ਇੱਕ ਹਫ਼ਤੇ ਦੌਰਾਨ ਸਮਾਗਮਾਂ ਦੀ ਲੜੀ ਵਿੱਚ ਪੰਜਾਬ ਦੇ ਨਾਟਕ ਅਤੇ ਸਾਹਿਤ ਨੂੰ ਉਜਾਗਰ ਕਰਨ ਵਾਲੀਆਂ ਗਤੀਵਿਧੀਆਂ, ਗ੍ਰੈਂਡ ਸ਼ਾਪਿੰਗ ਫੈਸਟੀਵਲ, ਗ੍ਰੀਨਨਾਥਨ, ਕਲਚਰਲ ਸਟ੍ਰੀਟ ਪ੍ਰਦਰਸ਼ਨ, ਡਿਜੀਟਲ ਪੰਜਾਬ, ਸੰਗੀਤ ਸਮਾਰੋਹ, ਸੇਵਾ ਸਟਰੀਟ ਅਤੇ ਆਰਟ ਵਾਕ ਆਦਿ ਗਤੀਵਿਧੀਆਂ ਕਰਵਾਈਆਂ ਗਈਆਂ।

ਸੈਰ ਸਪਾਟਾ ਮੰਤਰੀ ਨੇ ਦੱਸਿਆ ਕਿ ਸ੍ਰੀ ਚਮਕੌਰ ਸਾਹਿਬ ਨੂੰ ਧਾਰਮਿਕ ਅਤੇ ਤੀਰਥ ਅਸਥਾਨ ਵਜੋਂ ਪ੍ਰਫੁੱਲਤ ਕਰਨ ਲਈ "ਪ੍ਰਸ਼ਾਦ" (ਤੀਰਥ ਯਾਤਰਾ ਸੁਰਜੀਤੀਕਰਨ ਅਤੇ ਅਧਿਆਤਮਿਕ ਵਿਰਾਸਤੀ ਸੰਭਾਲ ਸਬੰਧੀ ਮੁਹਿੰਮ) ਤਹਿਤ 31.56 ਕਰੋੜ ਰੁਪਏ ਦੇ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ। ਇਸ ਸਕੀਮ ਤਹਿਤ ਸੈਰ ਸਪਾਟਾ ਮੰਤਰਾਲੇ ਵੱਲੋਂ ਸੱਭਿਆਚਾਰ ਅਤੇ ਵਿਰਾਸਤੀ ਸ਼੍ਰੇਣੀ ਤਹਿਤ ਫਿਰੋਜ਼ਪੁਰ (ਹੁਸੈਨੀਵਾਲਾ ਬਾਰਡਰ) ਅਤੇ ਧਾਰਮਿਕ ਸੈਰ-ਸਪਾਟਾ ਅਧੀਨ ਰੂਪਨਗਰ (ਅਨੰਦਪੁਰ ਸਾਹਿਬ) ਨੂੰ ਚੁਣਿਆ ਗਿਆ ਹੈ। ਹਰੇਕ ਸੈਰ-ਸਪਾਟੇ ਸਥਾਨ ਲਈ ਕੁੱਲ ਫੰਡਿੰਗ 25-25 ਕਰੋੜ ਰੁਪਏ ਹੈ।

ਪੰਜਾਬ ਸਰਕਾਰ ਦੀਆਂ ਵੱਖ-ਵੱਖ ਸਮਾਰਕਾਂ ਅਤੇ ਵਿਰਾਸਤੀ ਜਾਇਦਾਦਾਂ ਜਿਵੇਂ ਕਿ ਮੁਗਲ ਸਰਾਏ ਦੋਰਾਹਾ, ਸਰਾਏ ਲਸ਼ਕਰ ਖਾਨ ਖੰਨਾ, ਸਰਦ ਖਾਨਾ ਪਟਿਆਲਾ, ਰਾਮਪੁਰਾ ਫੂਲ ਵਿਖੇ ਕਿਲ੍ਹਾ, ਪਟਿਆਲਾ ਵਿਖੇ ਓਲਡ ਪਬਲਿਕ ਹੈਲਥ ਬਿਲਡਿੰਗ, ਸ਼ਾਹੀ ਸਮਾਧ, ਐਂਟਰੀ ਗੇਟ ਅਤੇ ਸ਼ਾਲੀਮਾਰ ਗਾਰਡਨ ਕਪੂਰਥਲਾ ਵਿਖੇ ਹਵਾ ਮਹਿਲ, ਕਿਲ੍ਹਾ ਸਰਾਏ ਸੁਲਤਾਨਪੁਰ ਲੋਧੀ ਦੀ ਮੁਰੰਮਤ ਅਤੇ ਸਾਂਭ-ਸੰਭਾਲ ਸਬੰਧੀ ਕਾਰਜ ਕਰਵਾਏ ਜਾ ਰਹੇ ਹਨ।

ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਸੂਬੇ ਵਿੱਚ ਵੱਖ-ਵੱਖ ਸਥਾਨਾਂ/ਸੈਰ-ਸਪਾਟਾ ਸਥਾਨਾਂ 'ਤੇ ਪਾਰਕਿੰਗ, ਜਨਤਕ ਸਹੂਲਤਾਂ, ਸੁੰਦਰੀਕਰਨ ਕਾਰਜ ਆਦਿ ਵਰਗੀਆਂ ਸਹੂਲਤਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ।

ਸੌਂਦ ਨੇ ਦੱਸਿਆ ਕਿ ਇਸ ਸਾਲ ਦੌਰਾਨ ਪੰਜਾਬ ਟੂਰਿਜ਼ਮ ਨੇ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਮੁੰਬਈ, ਨਵੀਂ ਦਿੱਲੀ, ਪਟਨਾ, ਅਹਿਮਦਾਬਾਦ, ਅੰਮ੍ਰਿਤਸਰ ਅਤੇ ਜੈਪੁਰ ਆਦਿ ਥਾਵਾਂ 'ਤੇ ਵੱਖ-ਵੱਖ ਵਪਾਰਕ ਪ੍ਰਦਰਸ਼ਨੀਆਂ ਵਿੱਚ ਸ਼ਮੂਲੀਅਤ ਕੀਤੀ। ਵਿਭਾਗ ਨੇ 24-28 ਜਨਵਰੀ 2024 ਤੱਕ  ਮੈਡ੍ਰਿਡ ਅਤੇ 5-7 ਮਾਰਚ 2024 ਤੱਕ ਆਈ.ਟੀ.ਬੀ. ਬਰਲਿਨ ਵਿੱਚ ਵੀ ਹਿੱਸਾ ਲਿਆ।

ਉਨ੍ਹਾਂ ਦੱਸਿਆ ਕਿ ਨਿਧੀ ਪਲੱਸ ਪੋਰਟਲ ‘ਤੇ ਨਵੰਬਰ ਮਹੀਨੇ ਵਿੱਚ ਸਭ ਤੋਂ ਵੱਧ ਆਕਰਸ਼ਣ/ਡੈਸਟਿਨੇਸ਼ਨ ਨੂੰ ਅਪਲੋਡ ਕਰਨ ਲਈ ਪੰਜਾਬ ਨੇ ਪਹਿਲਾ ਰੈਂਕ ਹਾਸਲ ਕੀਤਾ। ਪੰਜਾਬ ਨੇ ਕੁੱਲ 263 ਆਕਰਸ਼ਣ/ ਡੈਸਟਿਨੇਸ਼ਨ ਨੂੰ ਅਪਲੋਡ ਕੀਤਾ ਸੀ। ਇਸੇ ਤਰ੍ਹਾਂ ਉਤਸਵ ਪੋਰਟਲ ਭਾਰਤ ਦੇ ਮੇਲਿਆਂ ਅਤੇ ਤਿਉਹਾਰਾਂ ਨੂੰ ਅਪਡੇਟ ਕਰਦਾ ਹੈ ਜਿਸ ਵਿੱਚ ਪੰਜਾਬ ਦੇ 68 ਤਿਉਹਾਰਾਂ ਨੂੰ ਅਪਲੋਡ ਕੀਤਾ ਗਿਆ ਹੈ। ਸੈਰ-ਸਪਾਟਾ ਮੰਤਰਾਲੇ ਦੇ ਉਤਸਵ ਪੋਰਟਲ ‘ਤੇ ਨਵੰਬਰ 2024 ਮਹੀਨੇ ਦੌਰਾਨ ਰਾਜ ਦਰਜਾਬੰਦੀ ਵਿੱਚ ਪੰਜਾਬ ਦਾ 8ਵਾਂ ਸਥਾਨ ਰਿਹਾ।

ਸੌਂਦ ਨੇ ਅੱਗੇ ਦੱਸਿਆ ਕਿ ਪਿਛਲੇ ਸਾਲ 31 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਕੁੱਲ 750 ਪਿੰਡਾਂ ਨੇ ਸਰਵੋਤਮ ਸੈਰ ਸਪਾਟਾ ਪਿੰਡ 2023 ਐਵਾਰਡ ਲਈ ਅਪਲਾਈ ਕੀਤਾ ਸੀ ਅਤੇ ਅੰਤਿਮ 35 ਪਿੰਡਾਂ ਵਿੱਚੋਂ ਨਵਾਂਪਿੰਡ ਸਰਦਾਰਾਂ ਜ਼ਿਲ੍ਹਾ ਗੁਰਦਾਸਪੁਰ ਨੂੰ ਭਾਰਤ ਦਾ ਸਰਵੋਤਮ ਸੈਰ ਸਪਾਟਾ ਪਿੰਡ-2023 ਵਜੋਂ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹੰਸਾਲੀ ਫਾਰਮ ਸਟੇ ਨੂੰ ਭਾਰਤ ਸਰਕਾਰ ਵੱਲੋਂ ਖੇਤੀ ਸੈਰ-ਸਪਾਟਾ ਸ਼੍ਰੇਣੀ ਵਿੱਚ ਭਾਰਤ ਦੇ ਸਰਵੋਤਮ ਸੈਰ ਸਪਾਟਾ ਪਿੰਡ-2024 ਲਈ ਸਨਮਾਨਿਤ ਕੀਤਾ ਗਿਆ ਹੈ।

 ਦੱਸਣਯੋਗ ਹੈ ਕਿ 1 ਤੋਂ 3 ਅਗਸਤ ਤੱਕ ਨਵੀਂ ਦਿੱਲੀ ਵਿਖੇ ਭਾਰਤ ਮੰਡਪਮ ਵਿਖੇ ਕਰਵਾਏ ਭਾਰਤ ਮਿਊਜ਼ੀਅਮ ਕਨਕਲੇਵ ਵਿੱਚ ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੂੰ ਉੱਤਰੀ ਜ਼ੋਨ ਸਟੇਟ ਮਿਊਜ਼ੀਅਮ ਯੁੱਗ ਯੁਗੀਨ ਕਾਨਫਰੰਸ ਵਿੱਚ ਵੀ ਸਨਮਾਨਿਤ ਕੀਤਾ ਗਿਆ।

(For more news apart from Important work done Punjab government promotion tourism and prosperity cultural sector in year 2024 : Tarunpreet Sond News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement