High Court News: ਸੜਕ ’ਤੇ ਸਟੰਟ ਕਰਨਾ ਪੈਦਲ ਲੋਕਾਂ ਪ੍ਰਤੀ ਲਾਪ੍ਰਵਾਹੀ ਹੈ : ਹਾਈ ਕੋਰਟ
Published : Dec 25, 2024, 7:44 am IST
Updated : Dec 25, 2024, 7:44 am IST
SHARE ARTICLE
Stunting on the road is negligence towards pedestrians: High Court
Stunting on the road is negligence towards pedestrians: High Court

ਬੇਰਹਿਮੀ ਅਤੇ ਲਾਪ੍ਰਵਾਈ ਨਾਲ ਡਰਾਈਵਿੰਗ ਦੇ ਅਧੀਨ ਨਹੀਂ ਆਵੇਗਾ, ਪਰ ਪਹਿਲੀ ਨਜ਼ਰੇ ਇਹ ਦੋਸ਼ ਕਤਲ ਦੇ ਬਰਾਬਰ ਹੈ।

 

Punjab News: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਵਾਲੇ ਇਕ ਵਾਹਨ ਚਾਲਕ ਦੀ ਜ਼ਮਾਨਤ ਅਰਜ਼ੀ ’ਤੇ ਦਿਤੇ ਫ਼ੈਸਲੇ ’ਚ ਕਿਹਾ ਕਿ ਜਨਤਕ ਸੜਕ ’ਤੇ ਵਾਹਨ ਨਾਲ ਸਟੰਟ ਕਰਨਾ ‘ਪੈਦਲ ਚੱਲਣ ਵਾਲਿਆਂ ਪ੍ਰਤੀ ਬੇਰੁਖੀ ਅਤੇ ਬੇਪ੍ਰਵਾਹ ਰਵਈਏ ਨੂੰ ਦਰਸਾਉਂਦਾ ਹੈ’ ਬੇਰਹਿਮੀ ਅਤੇ ਲਾਪ੍ਰਵਾਈ ਨਾਲ ਡਰਾਈਵਿੰਗ ਦੇ ਅਧੀਨ ਨਹੀਂ ਆਵੇਗਾ, ਪਰ ਪਹਿਲੀ ਨਜ਼ਰੇ ਇਹ ਦੋਸ਼ ਕਤਲ ਦੇ ਬਰਾਬਰ ਹੈ।

ਮੋਟਰਸਾਈਕਲ ’ਤੇ ਬੈਠੀ ਇਕ ਸਵਾਰੀ ਦੀ ਕਥਿਤ ਤੌਰ ’ਤੇ ਇਕ ਟਰੈਕਟਰ ਨਾਲ ਦੁਰਘਟਨਾ ਵਿਚ ਮੌਤ ਹੋ ਗਈ, ਜਿਸ ਨੂੰ ਐਕਸਲਰੇਸ਼ਨ ਵਧਾਉਣ ਲਈ ਇਕ ਵਾਧੂ ਟਰਬੋ ਪੰਪ ਫਿਟ ਕਰ ਕੇ ਮਾਡੀਫ਼ਾਈ ਕੀਤਾ ਗਿਆ ਸੀ। ਟਰੈਕਟਰ ਚਾਲਕ ਵਲੋਂ ਅਗਾਊਂ ਜ਼ਮਾਨਤ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਕਥਿਤ ਘਟਨਾ ’ਤੇ ਬਣਾਈ ਗਈ ਵੀਡੀਉ ਦਾ ਨੋਟਿਸ ਲੈਂਦਿਆਂ ਕਿਹਾ ਕਿ, ‘ਵੀਡੀਉ ਜਨਤਕ ਸੜਕ ’ਤੇ ਇਸ ਦੀ ਤੇਜ਼ ਰਫ਼ਤਾਰ ਵਲ ਇਸ਼ਾਰਾ ਕਰਦੀ ਹੈ। ਜੇਕਰ ਅਜਿਹੇ ਸਟੰਟਾਂ ਪ੍ਰਤੀ ਨਰਮ ਰੁਖ਼ ਅਪਣਾਇਆ ਗਿਆ ਤਾਂ ਸੜਕਾਂ, ਜੋ ਪਹਿਲਾਂ ਹੀ ਅਸੁਰੱਖਿਅਤ ਹਨ, ਹੋਰ ਜ਼ਿਆਦਾ ਅਸੁਰੱਖਿਅਤ ਹੋ ਜਾਣਗੀਆਂ। 

ਲਖਬੀਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ, ਜਿਸ ’ਤੇ ਕਤਲ ਦਾ ਦੋਸ਼ ਸੀ। ਇਲਜ਼ਾਮ ਲਗਾਇਆ ਗਿਆ ਕਿ ਟਰੈਕਟਰ ’ਤੇ ਸਟੰਟ ਕਰਦੇ ਸਮੇਂ ਉਸ ਨੇ ਅੱਗੇ ਦਾ ਹਿੱਸਾ ਹਵਾ ’ਚ ਚੁੱਕ ਲਿਆ ਅਤੇ ਇਸੇ ਦੌਰਾਨ ਮ੍ਰਿਤਕ ਗੁਰਜੰਟ ਸਿੰਘ ਨੇ ਮੋਟਰਸਾਈਕਲ ਦੀ ਬ੍ਰੇਕ ਲਗਾ ਦਿਤੀ ਅਤੇ ਟਰੈਕਟਰ ਦਾ ਅਗਲਾ ਹਿੱਸਾ ਉਸ ’ਤੇ ਡਿੱਗ ਗਿਆ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਅਦਾਲਤ ਨੇ ਵੀਡੀਉ ’ਚ ਦੇਖ ਕਿ ਕਿਹਾ ਕਿ ‘ਇਹ ਸਪੱਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਪਟੀਸ਼ਨਰ ਅਤੇ ਉਸ ਦਾ ਸਾਥੀ ਖ਼ਤਰਨਾਕ ਤੌਰ ’ਤੇ ਤੇਜ਼ ਰਫ਼ਤਾਰ ਨਾਲ ਸੜਕ ’ਤੇ ਟਰੈਕਟਰ ਚਲਾ ਰਹੇ ਸਨ ਅਤੇ ਇਹ ਸਪੱਸ਼ਟ ਹੈ ਕਿ ਉਹ ਮੋਟਰ ਸਪੋਰਟਸ ਕਰ ਰਹੇ ਸਨ।’ ਅਦਾਲਤ ਨੇ ਕਿਹਾ ਕਿ ਇਹ ਮੁਢਲੇ ਤੌਰ ’ਤੇ ਪਟੀਸ਼ਨਰ ਦੀ ਸ਼ਮੂਲੀਅਤ ਵਲ ਇਸ਼ਾਰਾ ਕਰਦਾ ਹੈ ਅਤੇ ਅਗਾਊਂ ਜ਼ਮਾਨਤ ਲਈ ਕੇਸ ਨਹੀਂ ਬਣਦਾ ਹੈ। 
 

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement