Punjab News: ਪੁਲਿਸ ਮੁਕਾਬਲੇ ਵਿਚ ਨਸ਼ਾ ਤਸਕਰ ਢੇਰ; 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ
Published : Mar 26, 2024, 10:21 am IST
Updated : Mar 26, 2024, 11:50 am IST
SHARE ARTICLE
Image: For representation purpose only.
Image: For representation purpose only.

ਦਸੂਹਾ ’ਚ ਰੇਡ ਕਰਨ ਗਈ ਟੀਮ ਉਤੇ ਕੀਤੀ ਸੀ ਫਾਇਰਿੰਗ

Punjab News:  ਨਸ਼ਾ ਤਸਕਰਾਂ ਵਿਰੁਧ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੁਲਿਸ ਨੇ ਅੱਜ ਸਵੇਰੇ ਵੱਡੀ ਸਫਲਤਾ ਹਾਸਲ ਕੀਤੀ ਹੈ। ਦਸੂਹਾ ਪੁਲਿਸ ਵਲੋਂ ਕੀਤੇ ਗਏ ਮੁਕਾਬਲੇ ਵਿਚ ਨਸ਼ਾ ਤਸਕਰ ਸੁੱਚਾ ਸਿੰਘ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਮ੍ਰਿਤਕ ਐਲਾਨ ਦਿਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਨਸ਼ਾ ਤਸਕਰ ਨੂੰ ਜਵਾਬੀ ਕਾਰਵਾਈ ਵਿਚ ਉਸ ਸਮੇਂ ਗੋਲੀ ਲੱਗ ਗਈ, ਜਦੋਂ ਉਹ ਪਿੰਡ ਮੇਵਾ ਮਿਆਣੀ ਵਿਖੇ ਰੇਡ ਮਾਰਨ ਗਈ ਦਸੂਹਾ ਪੁਲਿਸ ਟੀਮ 'ਤੇ ਫਾਇਰਿੰਗ ਕਰ ਰਿਹਾ ਸੀ। ਛਾਪਾ ਮਾਰਨ ਗਈ ਪੁਲਿਸ ਟੀਮ ਦੀ ਅਗਵਾਈ ਡੀਐਸਪੀ ਦਸੂਹਾ ਅਤੇ ਐਸਐਚਓ ਦਸੂਹਾ ਕਰ ਰਹੇ ਸਨ।

ਦਸਿਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦਾ ਪਰਵਾਰ ਇਲਾਕੇ ਵਿਚ ਨਸ਼ਾ ਤਸਕਰੀ ਕਰਦਾ ਹੈ। ਇਸ ਮੁਕਾਬਲੇ ਦੌਰਾਨ 2 ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਪੁਲਿਸ ਮੁਲਾਜ਼ਮਾਂ ਦੀ ਪਛਾਣ ਏਐਸਆਈ ਸਤਨਾਮ ਸਿੰਘ ਅਤੇ ਕਾਂਸਟੇਬਲ ਗੁਰਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਮ੍ਰਿਤਕ ਤਸਕਰ ਵਿਰੁਧ 10 ਤੋਂ ਵੱਧ ਮਾਮਲੇ ਦਰਜ ਹਨ।

Hoshiarpur Police EncounterHoshiarpur Police Encounter

ਪੁਲਿਸ ਜਾਂਚ ਵਿਚ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਮ੍ਰਿਤਕ ਨਸ਼ਾ ਤਸਕਰ ਦਾ ਪੂਰਾ ਪਰਵਾਰ ਹੀ ਨਸ਼ਾ ਵੇਚਣ ਦਾ ਧੰਦਾ ਕਰਦਾ ਸੀ। ਪਿੰਡ ਵਿਚ ਰੋਜ਼ਾਨਾ ਹੀ ਨਸ਼ੇੜੀਆਂ ਦੀ ਆਮਦ ਰਹਿੰਦੀ ਸੀ। ਜਿਸ ਕਾਰਨ ਪਿੰਡ ਵਾਸੀ ਵੀ ਇਸ ਪਰਵਾਰ ਤੋਂ ਪਰੇਸ਼ਾਨ ਸਨ, ਜਿਸ ਤੋਂ ਬਾਅਦ ਪੁਲਿਸ ਨੇ ਅੱਜ ਸੂਚਨਾ 'ਤੇ ਕਾਰਵਾਈ ਕੀਤੀ।

 (For more Punjabi news apart from dasuha police encounter Punjab News, stay tuned to Rozana Spokesman)

Location: India, Punjab, Hoshiarpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement