PGI Chandigarh: ਪੀਜੀਆਈ ਨੇ ਅਪਣੇ ਹੁਣ ਤਕ ਦੇ ਸਭ ਤੋਂ ਲੰਬੇ 7.7 ਫੁੱਟ ਦੇ ਮਰੀਜ਼ ਦਾ ਕੀਤਾ ਆਪ੍ਰੇਸ਼ਨ 

By : PARKASH

Published : May 26, 2025, 12:20 pm IST
Updated : May 26, 2025, 12:20 pm IST
SHARE ARTICLE
PGI Chandigarh: PGI operates on its tallest patient ever, 7.7 feet tall
PGI Chandigarh: PGI operates on its tallest patient ever, 7.7 feet tall

PGI Chandigarh: ‘ਐਕਰੋਮੇਗਲੀ’ ਦੁਰਲਭ ਬਿਮਾਰੀ ਤੋਂ ਪੀੜਤ ਸੀ ਜੰਮੂ-ਕਸ਼ਮੀਰ ਪੁਲਿਸ ਦਾ ਹੈੱਡ ਕਾਂਸਟੇਬਲ

 

PGI operates on its tallest patient ever, 7.7 feet tall : ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀ.ਜੀ.ਆਈ.ਐਮ.ਈ.ਆਰ.), ਚੰਡੀਗੜ੍ਹ ਦੇ ਨਿਊਰੋਸਰਜਰੀ ਵਿਭਾਗ ਨੇ ‘ਐਕਰੋਮੇਗਲੀ’ ਤੋਂ ਪੀੜਤ ਇੱਕ ਮਰੀਜ਼ ਦਾ ਇਲਾਜ ਕੀਤਾ ਹੈ ਜਿਸਦੀ ਉਚਾਈ ਗ੍ਰੋਥ ਹਾਰਮੋਨ ਦੇ ਬੇਕਾਬੂ ਪੱਧਰ ਕਾਰਨ 7 ਫੁੱਟ 7 ਇੰਚ ਤੱਕ ਵਧ ਗਈ ਹੈ। ਸੰਸਥਾ ਨੇ ਇਹ ਜਾਣਕਾਰੀ ਦਿੱਤੀ। ਐਕਰੋਮੇਗੋਲੀ ਇਕ ਦੁਰਲੱਭ ਡਾਕਟਰੀ ਸਥਿਤੀ ਹੁੰਦੀ ਹੈ ਜੋ ਸਰੀਰ ਵਿੱਚ ਗ੍ਰੋਥ ਹਾਰਮੋਨ (78) ਦਾ ਪੱਧਰ ਬਹੁਤ ਜ਼ਿਆਦਾ ਵਧਣ ਕਾਰਨ ਪੈਦਾ ਹੁੰਦੀ ਹੈ। ਇਸ ਨਾਲ ਕੁਝ ਹੱਡੀਆਂ, ਅੰਗ ਅਤੇ ਹੋਰ ਟਿਸ਼ੂ ਵੱਡੇ ਹੋ ਜਾਂਦੇ ਹਨ। ਮਰੀਜ਼ ਜੰਮੂ-ਕਸ਼ਮੀਰ ਪੁਲਿਸ ਵਿੱਚ ਹੈੱਡ ਕਾਂਸਟੇਬਲ ਹੈ ਅਤੇ ਹੁਣ ਤੱਕ ਹਸਪਤਾਲ ਆਉਣ ਵਾਲਾ ਸਭ ਤੋਂ ਲੰਬਾ ਮਰੀਜ਼ ਹੈ। ਇਸ ਸੰਸਥਾ ਨੇ ਐਕਰੋਮੇਗਲੀ ਦੇ 100 ਤੋਂ ਵੱਧ ਮਾਮਲਿਆਂ ਦਾ ਸਫ਼ਲਤਾਪੂਰਵਕ ਇਲਾਜ ਕੀਤਾ ਹੈ। ਇਹ ਇੱਕ ਦੁਰਲੱਭ ਪ੍ਰਾਪਤੀ ਹੈ। ਇਸ ਹਾਰਮੋਨਲ ਵਿਕਾਰ ਦਾ ਇਲਾਜ ‘ਐਂਡੋਸਕੋਪਿਕ ਟਰਾਂਸਨੇਸਲ’ ਵਿਧੀ ਨਾਲ ਕੀਤਾ ਗਿਆ, ਜਿਸ ਵਿੱਚ ਸਿਰ ’ਤੇ ਚੀਰਾ ਲਗਾਉਣ ਦੀ ਲੋੜ ਨਹੀਂ ਹੁੰਦੀ।

ਸੰਸਥਾ ਨੇ ਸੋਮਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਡਾਕਟਰ ਰਾਜੇਸ਼ ਛਾਬੜਾ, ਅਪਿੰਦਰਪ੍ਰੀਤ ਸਿੰਘ ਅਤੇ ਸ਼ਿਲਪੀ ਬੋਸ ਦੀ ਅਗਵਾਈ ਵਾਲੀ ਉਸਦੀ ਨਿਊਰੋਸਰਜਰੀ ਟੀਮ ਨੇ ਡਾਕਟਰ ਰਾਜੀਵ ਚੌਹਾਨ ਦੀ ਅਗਵਾਈ ਵਾਲੀ ਨਿਊਰੋਐਨੇਸਥੀਸੀਆ ਟੀਮ ਦੇ ਸਹਿਯੋਗ ਨਾਲ ਇਹ ਗੁੰਝਲਦਾਰ ਪ੍ਰਕਿਰਿਆ ਕੀਤੀ।
ਪੀਜੀਆਈਐਮਈਆਰ ਨੇ ਕਿਹਾ ਕਿ ਹੈੱਡ ਕਾਂਸਟੇਬਲ ਜੋੜਾਂ ਦੇ ਦਰਦ, ਨਜ਼ਰ ਦੀਆਂ ਸਮੱਸਿਆਵਾਂ ਅਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਵਿੱਚ ਮੁਸ਼ਕਲ ਤੋਂ ਪੀੜਤ ਸੀ। ਉਸਨੇ ਦੱਸਿਆ ਕਿ ਉਸਦਾ ਟਿਊਮਰ ਬਿਨਾਂ ਕੋਈ ਚੀਰਾ ਲਗਾਏ ਨੱਕ ਰਾਹੀਂ ਕੱਢਿਆ। ਸੰਸਥਾ ਨੇ ਕਿਹਾ ਕਿ ਸਰਜਰੀ ਤੋਂ ਬਾਅਦ, ਮਰੀਜ਼ ਦੇ ਹਾਰਮੋਨ ਦਾ ਪੱਧਰ ਆਮ ਹੋਣ ਲੱਗ ਪਿਆ ਅਤੇ ਕੁਝ ਹਫ਼ਤਿਆਂ ਦੇ ਅੰਦਰ ਉਸਦੀ ਹਾਲਤ ਵਿੱਚ ਕਾਫ਼ੀ ਸੁਧਾਰ ਦਿਖਾਈ ਦੇਣ ਲੱਗਾ।

ਪੀਜੀਆਈਐਮਈਆਰ ਦੇ ਅਨੱਸਥੀਸੀਆ ਅਤੇ ਇੰਟੈਂਸਿਵ ਕੇਅਰ ਵਿਭਾਗ ਦੇ ਐਡੀਸ਼ਨਲ ਪ੍ਰੋਫ਼ੈਸਰ ਡਾ: ਰਾਜੀਵ ਚੌਹਾਨ ਨੇ ਕਿਹਾ, ‘‘ਇਹ ਪੀਜੀਆਈਐਮਈਆਰ ਵਿੱਚ ਹੁਣ ਤੱਕ ਦਾ ਸਭ ਤੋਂ ਲੰਬਾ ਮਰੀਜ਼ ਸੀ। ਉਸਦੀ ਅਸਾਧਾਰਨ ਉਚਾਈ ਅਤੇ ਭਾਰ ਨੇ ਅਨੱਸਥੀਸੀਆ ਨਾਲ ਸਬੰਧਤ ਕਈ ਚੁਣੌਤੀਆਂ ਖੜ੍ਹੀਆਂ ਕੀਤੀਆਂ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮੇਂ ਸਿਰ ‘ਗਾਮਾ ਨਾਈਫ’ ਰੇਡੀਓਸਰਜਰੀ ਵਰਗੇ ਉੱਨਤ ਵਿਕਲਪਾਂ ਦੀ ਚੋਣ ਕਰਕੇ, ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ ਅਤੇ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਨੂੰ ਬਹਾਲ ਕੀਤਾ ਜਾ ਸਕਦਾ ਹੈ।

(For more news apart from Chandigarh Latest News, stay tuned to Rozana Spokesman)

SHARE ARTICLE

ਏਜੰਸੀ

Advertisement

Punjab Flood Emotional Video : ਮੀਂਹ ਨਾਲ ਚੋਂਦੀ ਛੱਤ ਥੱਲੇ ਬੈਠੀ ਬਜ਼ੁਰਗ ਮਾਤਾ, ਹਾਲਾਤ ਦੱਸਦਿਆਂ ਰੋ ਪਈ

29 Aug 2025 3:12 PM

Flood News : Madhopur ਹੈੱਡ ਵਰਕਸ ਦੇ ਕਿਉਂ ਟੁੱਟੇ Flood Gate? ਹੁਣ ਕਿੰਝ ਕਾਬੂ ਹੋਵੇਗਾ Ravi River ਦਾ ਪਾਣੀ ?

29 Aug 2025 3:11 PM

kartik baggan murder Case : ਦੇਖੋ ਕਿਵੇਂ ਕੀਤਾ ਗਿਆ Ludhiana Influencer Kartik Baggan ਦਾ murder

28 Aug 2025 2:56 PM

Punjab Flood Rescue Operation : ਲੋਕਾਂ ਦੀ ਜਾਨ ਬਚਾਉਣ ਲਈ ਪਾਣੀ 'ਚ ਉਤਰਿਆ ਫੌਜ ਦਾ 'HULK'

28 Aug 2025 2:55 PM

Gurdwara Sri Kartarpur Sahib completely submerged in water after heavy rain Pakistan|Punjab Floods

27 Aug 2025 3:16 PM
Advertisement