Chandigarh Housing Board : ਹਾਊਸਿੰਗ ਬੋਰਡ ਛੋਟੇ ਫਲੈਟਾਂ ਦੇ ਅਲਾਟੀਆਂ ਵੱਲੋਂ ਕਿਰਾਇਆ ਨਾ ਦੇਣ ਖ਼ਿਲਾਫ਼ ਹੋਇਆ ਸਖ਼ਤ  

By : BALJINDERK

Published : Jun 26, 2024, 12:16 pm IST
Updated : Jun 26, 2024, 12:17 pm IST
SHARE ARTICLE
Chandigarh Housing Board flat
Chandigarh Housing Board flat

Chandigarh Housing Board : ਰੈਂਟਲ ਹਾਊਸਿੰਗ ਕੰਪਲੈਕਸ ਸਕੀਮ ਅਧੀਨ 2 ਹਜ਼ਾਰ ਫਲੈਟ ਹਨ ਸ਼ਾਮਲ, ਹਜ਼ਾਰਾਂ ਫਲੈਟਾਂ ’ਚ ਰਹਿ ਰਹੇ ਨੇ ਅਣਅਧਿਕਾਰਤ ਵਿਅਕਤੀ

Chandigarh Housing Board : ਚੰਡੀਗੜ੍ਹ ਹਾਊਸਿੰਗ ਬੋਰਡ (CHB) ਦੇ ਛੋਟੇ ਫਲੈਟਾਂ ਦੇ ਅਲਾਟੀਆਂ ਵੱਲ ਪਿਛਲੇ ਲੰਬੇ ਸਮੇਂ ਤੋਂ 67 ਕਰੋੜ ਰੁਪਏ ਤੋਂ ਵੱਧ ਦੀ ਕਿਰਾਇਆ ਰਕਮ ਬਕਾਇਆ ਖੜ੍ਹੀ ਹੈ। ਬੋਰਡ ਨੇ ਅਲਾਟੀਆਂ ਨੂੰ ਕਿਰਾਏ ਦਾ ਭੁਗਤਾਨ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਰਾਏ ਦਾ ਭੁਗਤਾਨ ਨਾ ਕਰਨ ’ਤੇ ਸੀਐੱਚਬੀ ਵੱਲੋਂ ਡਿਫ਼ਾਲਟਰ ਅਲਾਟੀਆਂ ਦੀਆਂ ਅਲਾਟਮੈਂਟਾਂ ਰੱਦ ਕਰ ਦਿੱਤੀਆਂ ਜਾਣਗੀਆਂ। ਇਸ ਸਬੰਧੀ ਸੀਐੱਚਬੀ ਨੇ ਆਪਣੀ ਵੈੱਬਸਾਈਟ ’ਤੇ ਡਿਫਾਲਟਰਾਂ ਦੀ ਸੂਚੀ ਵੀ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਵੱਲ ਕਿਰਾਇਆ ਬਕਾਇਆ ਖੜ੍ਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ CHB ਨੇ ਸਮਾਲ ਫਲੈਟ ਸਕੀਮ ਤਹਿਤ 18 ਹਜ਼ਾਰ ਤੋਂ ਵੱਧ ਯੂਨਿਟ ਅਲਾਟ ਕੀਤੇ ਸਨ। ਇਸ ’ਚ ਕਿਫ਼ਾਇਤੀ ਰੈਂਟਲ ਹਾਊਸਿੰਗ ਕੰਪਲੈਕਸ ਸਕੀਮ ਅਧੀਨ 2000 ਫਲੈਟ ਸ਼ਾਮਲ ਹਨ। ਇਨ੍ਹਾਂ ਫਲੈਟਾਂ ਨੂੰ ਪਹਿਲੇ ਪੰਜ ਸਾਲ 800 ਰੁਪਏ ਪ੍ਰਤੀ ਮਹੀਨਾ ਕਿਰਾਏ ’ਤੇ ਅਲਾਟ ਕੀਤਾ ਸੀ, ਉਸ ਤੋਂ ਬਾਅਦ 20 ਫ਼ੀਸਦ ਦਾ ਵਾਧਾ ਕੀਤਾ ਜਾਣਾ ਸੀ। ਇਹ ਫਲੈਟ ਸੈਕਟਰ-49, 56 ਤੇ 38 ਵੈਸਟ, ਧਨਾਸ, ਇੰਡਸਟਰੀਅਲ ਏਰੀਆ, ਮੌਲੀ ਜੱਗਰਾਂ, ਰਾਮ ਦਰਬਾਰ ਅਤੇ ਮਲੋਆ ਵਿਚ ਸਥਿਤ ਹਨ।
ਇਸ ਸਬੰਧੀ ਸੀਐੱਚਬੀ ਤੋਂ ਮਿਲੀ ਜਾਣਕਾਰੀ ਅਨੁਸਾਰ ਧਨਾਸ ਦੇ ਛੋਟੇ ਫਲੈਟਾਂ ਦੇ 6977 ਡਿਫ਼ਾਲਟਰਾਂ ਵੱਲੋਂ ਸਭ ਤੋਂ ਵੱਧ 23.04 ਕਰੋੜ ਰੁਪਏ ਬਕਾਇਆ ਖੜ੍ਹਾ ਹੈ। ਇਸੇ ਤਰ੍ਹਾਂ ਸੈਕਟਰ-38 ਵੈਸਟ ਦੇ 894 ਡਿਫ਼ਾਲਟਰਾਂ ਵੱਲੋਂ 6.71 ਕਰੋੜ, ਸੈਕਟਰ-49 ਦੇ 848 ਡਿਫ਼ਾਲਟਰਾਂ ਵੱਲੋਂ 5.98 ਕਰੋੜ ਰੁਪਏ, ਸੈਕਟਰ-56 ਦੇ 696 ਡਿਫ਼ਾਲਟਰਾਂ ਵੱਲੋਂ 5.75 ਕਰੋੜ ਰੁਪਏ ਬਕਾਇਆ ਹਨ। ਰਾਮ ਦਰਬਾਰ ਵਿਚ 539 ਜਣਿਆਂ ਵੱਲ 5.06 ਕਰੋੜ, ਮੌਲੀ ਜੱਗਰਾਂ ਵਿੱਚ 1301 ਜਣਿਆਂ ਵੱਲ 3.95 ਕਰੋੜ ਰੁਪਏ, ਮਲੋਆ ’ਚ 1960 ਡਿਫਾਲਟਰਾਂ ਵੱਲੋਂ 3.28 ਕਰੋੜ ਰੁਪਏ, ਇੰਡਸਟਰੀਅਲ ਏਰੀਆ ਵਿੱਚ 94 ਜਣਿਆਂ ਵੱਲ 41.20 ਲੱਖ ਰੁਪਏ ਅਤੇ ਮਲੋਆ ਵਿੱਚ 1803 ਡਿਫਾਲਟਰਾਂ ਵਲੋਂ 13.26 ਕਰੋੜ ਰੁਪਏ ਬਕਾਇਆ ਖੜ੍ਹੇ ਹਨ।
ਸੀਐੱਚਬੀ ਵੱਲੋਂ ਬਣਾਏ ਇਹ ਫਲੈਟ ਅੱਗੇ ਕਿਰਾਏ ’ਤੇ ਜਾਂ ਵੇਚੇ ਨਹੀਂ ਜਾ ਸਕਦੇ ਹਨ। ਇਸ ਲਈ ਸਾਲ 2022 ਵਿਚ ਸਾਰੇ ਫਲੈਟਾਂ ਦਾ ਸਰਵੇਖਣ ਕਰਵਾਇਆ ਗਿਆ ਸੀ। ਇਸ ਦੌਰਾਨ ਸਾਹਮਣੇ ਆਇਆ ਸੀ ਕਿ 18,138 ਹਜ਼ਾਰ ’ਚੋਂ 15,995 ਵਿਚ ਹੀ ਅਸਲ ਅਲਾਟੀ ਰਹਿ ਰਹੇ ਸਨ। ਬਾਕੀ ਰਹਿੰਦੇ 2143 ਫਲੈਟਾਂ ਵਿੱਚੋਂ 1117 ਵਿੱਚ ਅਣਅਧਿਕਾਰਤ ਵਿਅਕਤੀ ਰਹਿ ਰਹੇ ਸਨ। 636 ਨੂੰ ਜਿੰਦਰੇ ਲੱਗੇ ਹੋਏ ਸਨ ਜਦੋਂ ਕਿ 168 ਨੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

(For more news apart from Chandigarh Housing Board was strict against non-payment of rent by allottees News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement