Chandigarh News : ਨਕਲੀ ਬਿੱਲਾਂ ਦੇ ਰਾਹੀਂ GST ਟੈਕਸ ਚੋਰੀ ਕਰਨ ਵਾਲਿਆਂ ਦੇ  ਖਿਲਾਫ਼ ਸਖ਼ਤ ਐਕਸ਼ਨ : ਹਰਪਾਲ ਚੀਮਾ

By : BALJINDERK

Published : Jul 26, 2024, 4:19 pm IST
Updated : Jul 26, 2024, 4:19 pm IST
SHARE ARTICLE
ਹਰਪਾਲ ਚੀਮਾ
ਹਰਪਾਲ ਚੀਮਾ

Chandigarh News : ਬੋਗਸ ਬਿੱਲ ਦੇ ਰਾਹੀਂ ਵਿਭਾਗ ਨੂੰ ਚੂਨਾ ਲਾਉਣ ਵਾਲੀਆਂ ਫ਼ਰਮਾਂ ਦੇ ਖਿਲਾਫ਼ ਕੱਸਿਆ ਸ਼ਿਕੰਜਾ 

Chandigarh News : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੇ ਨਾਲ ਜੀਐਸਟੀ ਡਿਪਾਰਟਮੈਂਟ ਦੇ ਸੈਕਟਰੀ ਵਿਕਾਸ ਪ੍ਰਤਾਪ ਅਤੇ ਐਕਸਾਈਜ਼ ਡਿਪਟੀ ਕਮਿਸ਼ਨਰ ਜਸਕਰਨ ਬਰਾੜ, ਇੰਨਫੋਸਮੈਂਟ ਵਿੰਗ ਦੇ ਹੈਡ ਸ਼ਾਮਲ ਹਨ।  ਕਾਨਫਰੰਸ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਲੁਧਿਆਣਾ ਦੇ ਅੰਦਰ 424 ਕਰੋੜ ਰੁਪਏ ਦੇ ਜਾਅਲੀ ਬਿੱਲਾਂ ਦਾ ਪਰਦਾਫਾਸ਼ ਹੋਇਆ ਹੈ। ਉਨ੍ਹਾਂ ਨੂੰ 25 ਕਰੋੜ ਰੁਪਏ ਟੈਕਸ ਦਾ ਚਾਰਜ ਕੀਤਾ ਜਾਵੇਗਾ। ਕੁਝ ਫ਼ਰਮਾ ਕੇਂਦਰ ਸਰਕਾਰ ਵੱਲੋਂ ਰਜਿਸਟਰਡ ਕਰਵਾਈਆਂ ਗਈਆਂ।

ਇਹ ਵੀ ਪੜੋ: Patiala News : ਪਟਿਆਲਾ DIG ਦੀ ਪਹਿਲਕਦਮੀ, ਸੇਵਾ ਮੁਕਤ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਬੈਠਕ 

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ 303 ਫ਼ਰਮਾ ਤੋਂ 4044 ਕਰੋੜ ਰੁਪਏ ਦੀ ਲੋਹੇ ਦੀ ਜਾਅਲੀ ਖਰੀਦੋ ਫਰੋਖਤ ਦੀ ਚੋਰੀ ਫੜੀ ਗਈ। ਇਹਨਾਂ ਚੋਂ 86 ਫ਼ਰਮਾ ਹੋਰਨਾਂ ਸੂਬਿਆਂ ਤੋਂ ਹਨ। 11 ਪੰਜਾਬ ਦੇ ਅਧੀਨ ਹਨ, 217 ਫ਼ਰਮਾ ’ਚੋਂ 89.7 ਕਰੋੜ ਰੁਪਏ ਦੀ ITC ਵਲੋਂ ਬਲਾਕ ਕੀਤੀ ਗਈ। 707 ਜਾਅਲੀ ITC ਦੇ ਕੇਸਾਂ ਦੀ ਜਾਂਚ ਪੜਤਾਲ ਕੀਤੀ। 206 ਫ਼ਰਮਾ ਦੇ ਖਿਲਾਫ ਕੇਂਦਰ ਨੂੰ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ। 11 ਵਿਅਕਤੀਆਂ ਦੀ ਗ੍ਰਿਫ਼ਤਾਰੀ ਪਾਈ ਗਈ ਹੈ। 2 ਕਰੋੜ ਦੀ ਰਿਕਵਰੀ ਹੋਈ ’ਤੇ 100 ਕਰੋੜ ਦੀ ਰਿਕਵਰੀ ਹੋਰ ਨਿਕਲੀ ਹੈ। ਉਨ੍ਹਾਂ ਨੇ ਦੱਸਿਆ ਕਿ 68 ਫ਼ਰਮਾ, ਮਾਲਕਾਂ ਵੱਲੋਂ ਕਰਿੰਦਿਆਂ ਦੇ ਨਾਮ 'ਤੇ ਚਲਾਈਆਂ ਜਾ ਰਹੀਆਂ ਸੀ। ਉਨ੍ਹਾਂ ਵਿਚੋਂ 100 ਕਰੋੜ ਦਾ ਚੂਨਾ ਵਿਭਾਗ ਨੂੰ ਲਾਇਆ ਜਾਣਾ ਸੀ।

ਇਹ ਵੀ ਪੜੋ: Punjab Education Department news : ਪੰਜਾਬ ਸਿੱਖਿਆ ਵਿਭਾਗ 'ਚ ਹੁਣ ਹੋਣਗੇ ਤਬਾਦਲੇ, ਵਿਭਾਗ ਨੇ ਇਸ ਸਬੰਧੀ ਆਨਲਾਈਨ ਖੋਲ੍ਹਿਆ ਪੋਰਟਲ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਪਿਛਲੀ ਸਰਕਾਰ 'ਚ ਟੈਕਸ ਗ੍ਰੋਥ 6% ਸੀ, ਸਾਡੀ ਸਰਕਾਰ ਦੌਰਾਨ 13% ਗ੍ਰੋਥ ਹੋਈ ਹੈ। ਅੰਮ੍ਰਿਤਸਰ 'ਚ ਸੋਨੇ ਦੇ ਉੱਪਰ ਬਿਨ੍ਹਾਂ ਬਿੱਲ ਖਰੀਦਣ ਵਾਲੀ ਫ਼ਰਮ ਤੋਂ 336 ਕਰੋੜ ਦੀ ਚੋਰੀ ਫੜੀ ਹੈ।
ਉਨ੍ਹਾਂ ਕਿਹਾ ਕਿ ਇਸ ਫ਼ਰਮ ਕੋਲ ਸੋਨਾ ਖਰੀਦਣ ਦਾ ਕੋਈ ਰਿਕਾਰਡ ਨਹੀਂ ਸੀ, ਜਿਸ ਕਰਕੇ 20 ਕਰੋੜ ਦਾ ਜ਼ੁਰਮਾਨਾ ਵੀ ਲਗਾਇਆ ਗਿਆ ਹੈ। 
ਚਰਨਜੀਤ ਚੰਨੀ ਵੱਲੋਂ ਦਿੱਤੇ ਗਏ ਬਿਆਨ ਬਾਰੇ ਬੋਲਦੇ ਹੋਏ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ 'ਚ ਜੋ ਵੀ ਵਿਅਕਤੀ ਕਾਨੂੰਨ ਤੋੜੇਗਾ ਉਸਨੂੰ ਕਾਨੂੰਨ ਮੁਤਾਬਿਕ ਸਜ਼ਾ ਮਿਲੇਗੀ। 

ਇਹ ਵੀ ਪੜੋ: US News : ਅਮਰੀਕੀ ਸੰਸਦ 'ਚ ਮੋਦੀ ਦੇ ਰੂਸ ਦੌਰੇ ਦਾ ਉਠਿਆ ਮੁੱਦਾ

ਹਿੰਦੂ ਸੰਗਠਨਾ ਵੱਲੋਂ ਤ੍ਰਿਸ਼ੂਲ ਯਾਤਰਾ ਕੱਢਣ ਬਾਰੇ ਬੋਲਦੇ ਹੋਏ ਚੀਮਾ ਨੇ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ਼ ਖਰਾਬ ਨਹੀਂ ਕਰਨ ਦਿੱਤਾ ਜਾਵੇਗਾ।

(For more news apart from Strict action against GST tax evaders through fake bills: Harpal Cheema News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement