Chandigarh 'ਚ ਮੀਂਹ ਦੇ ਪਾਣੀ ਨੂੰ ਵਰਤੋਂਯੋਗ ਬਣਾਉਣ ਲਈ ਉਪਰਾਲੇ ਸ਼ੁਰੂ, ਸੰਯੁਕਤ ਸਕੱਤਰ ਨੇ ਵਫ਼ਦ ਸਮੇਤ ਕੀਤਾ ਜਲ ਸਰੋਤਾਂ ਦਾ ਦੌਰਾ
Published : Jun 27, 2025, 1:34 pm IST
Updated : Jun 27, 2025, 3:30 pm IST
SHARE ARTICLE
Joint Secretary Gurneet Tej along with a delegation visited water resources
Joint Secretary Gurneet Tej along with a delegation visited water resources

"ਚੰਡੀਗੜ੍ਹ ਟਿਕਾਊ ਸ਼ਹਿਰੀ ਜਲ ਪ੍ਰਬੰਧਨ ਲਈ ਇੱਕ ਮਾਡਲ ਵਜੋਂ ਉਭਰਿਆ ਹੈ''

ਚੰਡੀਗੜ੍ਹ, 27 ਜੂਨ:- ਜਲ ਸ਼ਕਤੀ ਅਭਿਆਨ: ਕੈਚ ਦਿ ਰੇਨ 2025 ਦੇ ਤਹਿਤ ਟਿਕਾਊ ਜਲ ਪ੍ਰਬੰਧਨ ਲਈ ਭਾਰਤ ਸਰਕਾਰ ਦੇ ਨਿਰੰਤਰ ਯਤਨਾਂ ਦੇ ਹਿੱਸੇ ਵਜੋਂ, ਵਣਜ ਅਤੇ ਉਦਯੋਗ ਮੰਤਰਾਲੇ (ਡੀਪੀਆਈਆਈਟੀ) ਦੀ ਸੰਯੁਕਤ ਸਕੱਤਰ ਗੁਰਨੀਤ ਤੇਜ ਨੇ ਕੇਂਦਰੀ ਭੂਮੀ ਜਲ ਬੋਰਡ ਦੇ ਵਿਗਿਆਨੀ-ਸੀ ਸ਼੍ਰੀ ਸੁਜਾਤਰੋ ਰਾਏ ਚੌਧਰੀ ਦੇ ਨਾਲ ਚੰਡੀਗੜ੍ਹ ਦਾ ਤਿੰਨ ਦਿਨਾਂ ਵਿਆਪਕ ਸਮੀਖਿਆ ਦੌਰਾ ਕੀਤਾ।

ਇਸ ਦੌਰੇ ਦੀ ਸ਼ੁਰੂਆਤ ਸੈਕਟਰ 17 ਨਗਰ ਨਿਗਮ ਦਫ਼ਤਰ ਵਿਖੇ ਅਮਿਤ ਕੁਮਾਰ, ਆਈਏਐਸ, ਕਮਿਸ਼ਨਰ, ਐਮਸੀਸੀ ਦੁਆਰਾ ਰਸਮੀ ਸਵਾਗਤ ਨਾਲ ਹੋਈ। ਵਿਸ਼ੇਸ਼ ਕਮਿਸ਼ਨਰ ਆਈਏਐਸ ਪ੍ਰਦੀਪ ਕੁਮਾਰ, ਮੁੱਖ ਇੰਜੀਨੀਅਰ ਸੰਜੇ ਅਰੋੜਾ ਅਤੇ ਜੰਗਲਾਤ ਵਿਭਾਗ, ਯੂਟੀ ਇੰਜੀਨੀਅਰਿੰਗ, ਜਨ ਸਿਹਤ ਇੰਜੀਨੀਅਰਿੰਗ ਅਤੇ ਜਲ ਸ਼ਕਤੀ ਅਭਿਆਨ ਤਕਨੀਕੀ ਟੀਮ ਦੇ ਪ੍ਰਤੀਨਿਧੀਆਂ ਸਮੇਤ ਮੁੱਖ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇੱਕ ਉੱਚ-ਪੱਧਰੀ ਬੈਠਕ ਹੋਈ।

ਨਗਰ ਨਿਗਮ ਕਮਿਸ਼ਨਰ ਨੇ ਸ਼ਹਿਰ ਦੇ ਮੁੱਖ ਜਲ ਸੰਭਾਲ ਪਹਿਲਕਦਮੀਆਂ ਪੇਸ਼ ਕੀਤੀਆਂ, ਜਿਨ੍ਹਾਂ ਵਿਚ ਜਨਤਕ ਅਤੇ ਨਿੱਜੀ ਇਮਾਰਤਾਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀਆਂ ਦੀ ਸਥਾਪਨਾ, ਗ਼ੈਰ-ਪੀਣਯੋਗ ਉਦੇਸ਼ਾਂ ਲਈ ਤੀਜੇ ਦਰਜੇ ਦੇ ਟ੍ਰੀਟ ਕੀਤੇ ਪਾਣੀ ਦੀ ਵਰਤੋਂ, ਅੰਮ੍ਰਿਤ ਸਰੋਵਰ ਸਮੇਤ ਝੀਲਾਂ ਦੀ ਪੁਨਰ ਸੁਰਜੀਤੀ ਅਤੇ ਸੁਖਨਾ ਜੰਗਲੀ ਜੀਵ ਸੈਂਚੂਰੀ ਦੇ ਨੇੜੇ ਜੰਗਲਾਤ ਮੁਹਿੰਮ ਸ਼ਾਮਲ ਹੈ।

ਇਸ ਵਫ਼ਦ ਨੇ ਕਈ ਪ੍ਰੋਜੈਕਟ ਸਾਈਟਾਂ ਦਾ ਵੀ ਦੌਰਾ ਕੀਤਾ ਗਿਆ, ਜਿਸ ਵਿੱਚ ਸੈਕਟਰ 14/15 ਚੌਕ 'ਤੇ ਸੜਕ ਕਿਨਾਰੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ, ਤੈਰਦੇ ਸੂਰਜੀ ਊਰਜਾ ਨਾਲ ਚੱਲਣ ਵਾਲੇ ਫੁਹਾਰਿਆਂ ਵਾਲੀ ਧਨਾਸ ਝੀਲ, ਸੈਕਟਰ 37 ਵਾਟਰ ਵਰਕਸ ਵਿਖੇ ਜਲ ਸ਼ਕਤੀ ਕੇਂਦਰ, ਸਰਕਾਰੀ ਹਾਈ ਸਕੂਲ, ਕਜ਼ਹੇੜੀ ਪਿੰਡ ਵਿਖੇ ਮੀਂਹ ਦੇ ਪਾਣੀ ਦੀ ਸੰਭਾਲ ਪ੍ਰਣਾਲੀ, STP ਡਿੱਗੀਆਂ, ਕਲੋਨੀ ਨੰਬਰ 4 ਦਾ ਜਲ ਸਰੋਤ ਆਦਿ ਸ਼ਾਮਲ ਸਨ।

ਸ਼ਹਿਰ ਦੇ ਏਕੀਕ੍ਰਿਤ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਤੇਜ ਨੇ ਕਿਹਾ, "ਚੰਡੀਗੜ੍ਹ ਟਿਕਾਊ ਸ਼ਹਿਰੀ ਜਲ ਪ੍ਰਬੰਧਨ ਲਈ ਇੱਕ ਮਾਡਲ ਵਜੋਂ ਉਭਰਿਆ ਹੈ। ਨਵੀਨਤਾ, ਬੁਨਿਆਦੀ ਢਾਂਚੇ ਅਤੇ ਭਾਈਚਾਰਕ ਸ਼ਮੂਲੀਅਤ ਦਾ ਮਿਸ਼ਰਣ ਸ਼ਲਾਘਾਯੋਗ ਹੈ।"  ਰੇਅ ਚੌਧਰੀ ਨੇ ਧਨਾਸ ਝੀਲ 'ਤੇ ਫ਼ਲੋਟਿੰਗ ਸੋਲਰ ਦੀ ਵਰਤੋਂ ਅਤੇ ਜਨਤਕ ਜਾਗਰੂਕਤਾ ਵਿੱਚ ਜਲ ਸ਼ਕਤੀ ਕੇਂਦਰ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਦੌਰੇ ਨੇ ਨਾ ਸਿਰਫ਼ ਜ਼ਮੀਨੀ ਪੱਧਰ 'ਤੇ ਮੀਂਹ ਦੇ ਪਾਣੀ ਨੂੰ ਵਰਤੋਂਯੋਗ ਬਣਾਉਣ ਦਾ ਨਵਾਂ ਰਾਹ ਖੋਲ੍ਹ ਦਿੱਤਾ ਹੈ ਸਗੋਂ ਇਹ ਆਸ ਬਣ ਗਈ ਹੈ ਕਿ ਸਿਟੀ ਬਿਊਟੀਫੁੱਲ ਵਿਚ ਲੋਕਾਂ ਨੂੰ ਪਾਣੀ ਦੀ ਘਾਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

(For more news apart from 'Joint Secretary Gurneet Tej along with a delegation visited water resources ',  stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement