PGI 'ਚ ਉੱਤਰੀ ਭਾਰਤ ਦੀ ਪਹਿਲੀ ਕਾਰਡੀਅਕ ਕ੍ਰਾਇਓਏਬਲੇਸ਼ਨ ਪ੍ਰਕਿਰਿਆ ਸਫ਼ਲ
Published : Jul 27, 2025, 12:42 pm IST
Updated : Jul 27, 2025, 12:42 pm IST
SHARE ARTICLE
North India's first cardiac cryoablation procedure successful at PGI News in Punjabi
North India's first cardiac cryoablation procedure successful at PGI News in Punjabi

ਡਾ. ਸੌਰਭ ਦੀ ਟੀਮ ਨੇ ਇਤਿਹਾਸ ਰਚਿਆ, ਹੁਣ ਉੱਤਰੀ ਭਾਰਤ ਵਿਚ ਐਰੀਥਮੀਆ ਦਾ ਅਤਿਆਧੁਨਿਕ ਇਲਾਜ ਸੰਭਵ

North India's first cardiac cryoablation procedure successful at PGI News in Punjabi: ਪੀ.ਜੀ.ਆਈ. ਐਮ.ਈ.ਆਰ ਚੰਡੀਗੜ੍ਹ ਵਿਖੇ ਕਾਰਡੀਓਲੋਜੀ ਵਿਭਾਗ ਦੇ ਡਾ. ਸੌਰਭ ਮਹਿਰੋਤਰਾ ਅਤੇ ਉਨ੍ਹਾਂ ਦੀ ਟੀਮ ਨੇ ਵਿਭਾਗ ਦੇ ਮੁਖੀ ਡਾ ਯਸ਼ਪਾਲ ਸ਼ਰਮਾ ਦੀ ਅਗਵਾਈ ਹੇਠ, ਉੱਤਰੀ ਭਾਰਤ ਦੀ ਪਹਿਲੀ ਕਾਰਡੀਅਕ ਕ੍ਰਾਇਓਏਬਲੇਸ਼ਨ ਪ੍ਰਕਿਰਿਆ ਨੂੰ ਸਫ਼ਲ ਬਣਾਇਆ ਹੈ। ਇਸ ਪ੍ਰਾਪਤੀ ਨੇ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਜੰਮੂ ਅਤੇ ਕਸ਼ਮੀਰ ਵਰਗੇ ਰਾਜਾਂ ਵਿੱਚ ਐਰੀਥਮੀਆ (ਅਨਿਯਮਿਤ ਦਿਲ ਦੀ ਧੜਕਣ) ਦੇ ਅਤਿਆਧੁਨਿਕ ਇਲਾਜ ਵੱਲ ਕਦਮ ਵਧਾਇਆ ਹੈ।

ਇਹ ਇਤਿਹਾਸਕ ਪ੍ਰਕਿਰਿਆ ਇੱਕ ਅਜਿਹੇ ਮਰੀਜ਼ ’ਤੇ ਕੀਤੀ ਗਈ ਜਿਸਦੇ ਦਿਲ ਵਿੱਚ ਪਹਿਲਾਂ ਹੀ ਇੱਕ ਪੇਸਮੇਕਰ ਲਗਾਇਆ ਹੋਇਆ ਸੀ।  ਜਿਸਨੂੰ ਐਟਰੀਅਲ ਫਾਈਬਰਿਲੇਸ਼ਨ (ਏਐਫ) ਨਾਮਕ ਦਿਲ ਦੀ ਧੜਕਣ ਵਿਚ ਅਨਿਯਮਤਾ ਦਾ ਗੰਭੀਰ ਰੋਗ ਸੀ। ਇਸ ਸਥਿਤੀ ਦੇ ਕਾਰਨ, ਮਰੀਜ਼ ਨੂੰ ‘ਤੀਬਰ ਡੀਕੰਪਨਸੇਟਿਡ ਹਾਰਟ ਫੇਲ੍ਹੀਅਰ’ ਹੋਣ ਦਾ ਸਾਹਮਣਾ ਕਰਨਾ ਪਿਆ ਨਤੀਜਨ ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਉਣਾ ਪਿਆ। ਹਾਲਤ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾ. ਸੌਰਭ ਮਹਿਰੋਤਰਾ ਨੇ ਰਵਾਇਤੀ ਦਰ ਨਿਯੰਤਰਣ ਦੀ ਬਜਾਏ ਕ੍ਰਾਇਓਏਬਲੇਸ਼ਨ ਤਕਨੀਕ ਦੀ ਚੋਣ ਕੀਤੀ, ਜੋ ਏ.ਐਫ ਦਾ ਸਰੋਤ ਮੰਨੀਆਂ ਜਾਂਦੀਆਂ ਪਲਮਨਰੀ ਨਾੜੀਆਂ ਨੂੰ ਠੰਡੇ ਤਾਪਮਾਨ ਊਰਜਾ ਨਾਲ ਅਲੱਗ ਕਰਕੇ ਅਨਿਯਮਿਤ ਦਿਲ ਦੀ ਧੜਕਣ ਨੂੰ ਸਹੀ ਕਰਨ ਲਈ ਕੰਮ ਕਰਦੀ ਹੈ।

ਡਾ. ਮਹਿਰੋਤਰਾ ਨੇ ਕਿਹਾ ਕਿ ਇਹ ਇੱਕ ਗੁੰਝਲਦਾਰ ਮਾਮਲਾ ਸੀ ਜਿਸ ਵਿੱਚ ਸਥਿਤੀ ਨੂੰ ਆਮ ਦਵਾਈਆਂ ਨਾਲ ਨਿਯੰਤਰਿਤ ਨਹੀਂ ਕੀਤਾ ਜਾ ਰਿਹਾ ਸੀ। ਇਸ ਲਈ, ਅਸੀਂ ਏਐਫ ਦੇ ਮੂਲ ਕਾਰਨ ਨੂੰ ਫੜ ਕੇ ਕ੍ਰਾਇਓਏਬਲੇਸ਼ਨ ਤਕਨੀਕ ਨੂੰ ਅਪਣਾਇਆ, ਜਿਸਨੇ ਮਰੀਜ਼ ਦੇ ਦਿਲ ਦੀ ਧੜਕਣ ਨੂੰ ਠੀਕ ਕੀਤਾ। 

ਕ੍ਰਾਇਓਏਬਲੇਸ਼ਨ ਤਕਨੀਕ ਉਨ੍ਹਾਂ ਮਰੀਜ਼ਾਂ ਲਈ ਵਿਸ਼ੇਸ਼ ਤੌਰ ’ਤੇ ਲਾਭਦਾਇਕ ਮੰਨੀ ਜਾਂਦੀ ਹੈ ਜਿਨ੍ਹਾਂ ਦੇ ਸਰੀਰ ਵਿੱਚ ਪਹਿਲਾਂ ਹੀ ਪੇਸਮੇਕਰ ਜਾਂ ਹੋਰ ਉਪਕਰਣ ਲਗਾਏ ਹੋਏ ਹਨ। ਇਹ ਤਕਨੀਕ ਰਵਾਇਤੀ ਐਬਲੇਸ਼ਨ ਨਾਲੋਂ ਬਿਹਤਰ ਸੁਰੱਖਿਆ ਪ੍ਰੋਫਾਈਲ ਦਿੰਦੀ ਹੈ, ਪ੍ਰਕਿਰਿਆ ਦਾ ਸਮਾਂ ਘੱਟ ਹੁੰਦਾ ਹੈ, ਮਰੀਜ਼ ਨੂੰ ਹਸਪਤਾਲ ਤੋਂ ਜਲਦੀ ਛੁੱਟੀ ਦੇ ਦਿੱਤੀ ਜਾਂਦੀ ਹੈ ਅਤੇ ਰਿਕਵਰੀ ਵੀ ਤੇਜ਼ ਹੁੰਦੀ ਹੈ।

ਇਸ ਸਫਲ ਪ੍ਰਕਿਰਿਆ ਦੇ ਨਾਲ, ਪੀਜੀਆਈ ਐਮਈਆਰ ਚੰਡੀਗੜ੍ਹ ਉੱਤਰੀ ਭਾਰਤ ਦਾ ਪਹਿਲਾ ਜਨਤਕ ਸਿੱਖਿਆ ਹਸਪਤਾਲ ਬਣ ਗਿਆ ਹੈ ਜੋ ਕ੍ਰਾਇਓਏਬਲੇਸ਼ਨ ਵਰਗੀ ਅਤਿਆਧੁਨਿਕ ਇਲੈਕਟ੍ਰੋਫਿਜ਼ੀਓਲੋਜੀ ਥੈਰੇਪੀ ਦੀ ਪੇਸ਼ਕਸ਼ ਕਰਦਾ ਹੈ। ਇਹ ਸਹੂਲਤ ਹੁਣ ਤਕ ਸਿਰਫ਼ ਮੈਟਰੋ ਸ਼ਹਿਰਾਂ ਤੱਕ ਹੀ ਸੀਮਤ ਸੀ ਪਰ ਇਸ ਪ੍ਰਾਪਤੀ ਨੇ ਖੇਤਰੀ ਪੱਧਰ ’ਤੇ ਵੀ ਵਿਸ਼ਵ ਪਧਰੀ ਦਿਲ ਦੀ ਬਿਮਾਰੀ ਦੇ ਇਲਾਜ ਤੱਕ ਪਹੁੰਚ ਯਕੀਨੀ ਬਣਾਈ ਹੈ।

ਡਾ. ਮਹਿਰੋਤਰਾ ਨੇ ਕਿਹਾ ਕਿ ਇਹ ਸਫਲਤਾ ਸਿਰਫ਼ ਇਕ ਡਾਕਟਰੀ ਪ੍ਰਾਪਤੀ ਨਹੀਂ ਹੈ ਸਗੋਂ ਏਐਫ਼ ਵਰਗੀਆਂ ਸਥਿਤੀਆਂ ਤੋਂ ਪੀੜਤ ਹਜ਼ਾਰਾਂ ਮਰੀਜ਼ਾਂ ਲਈ ਉਮੀਦ ਦੀ ਕਿਰਨ ਹੈ। ਪੀਜੀਆਈਐਮਈਆਰ ਨੇ ਹੁਣ ਇਸ ਦਿਸ਼ਾ ਵਿੱਚ ਅਗਵਾਈ ਕੀਤੀ ਹੈ ਅਤੇ ਨਾ ਸਿਰਫ਼ ਕਲੀਨਿਕਲ ਉੱਤਮਤਾ ਦੀ ਇੱਕ ਉਦਾਹਰਣ ਬਣ ਗਈ ਹੈ ਬਲਕਿ ਖੇਤਰੀ ਸਿਹਤ ਸੰਭਾਲ ਸਹੂਲਤਾਂ ਦੇ ਪੱਧਰ ਨੂੰ ਵੀ ਨਵੀਆਂ ਉਚਾਈਆਂ ਤੱਕ ਵਧਾ ਦਿਤਾ ਹੈ।

 

SHARE ARTICLE

ਏਜੰਸੀ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement