Amritsar News : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੇਅਰ ਚੋਣ ’ਚ ਲਾਇਆ ਧਾਂਦਲੀ ਦਾ ਦੋਸ਼, ਪੰਜਾਬ ਦੇ ਰਾਜਪਾਲ ਨਾਲ ਕੀਤੀ ਮੁਲਾਕਾਤ

By : BALJINDERK

Published : Jan 28, 2025, 8:46 pm IST
Updated : Jan 28, 2025, 9:01 pm IST
SHARE ARTICLE
ਰਾਜਾ ਵੜਿੰਗ ਪੱਤਰਕਾਰਾਂ ਨਾਲ ਗੱਲਬਾਤ
ਰਾਜਾ ਵੜਿੰਗ ਪੱਤਰਕਾਰਾਂ ਨਾਲ ਗੱਲਬਾਤ

Amritsar News : ਕਿਹਾ, ਅੰਮ੍ਰਿਤਸਰ ’ਚ 26 ਜਨਵਰੀ ਵਾਲੇ ਦਿਨ ਡਾ. ਅੰਬੇਦਕਰ ਦੀ ਮੂਰਤੀ ਦਾ ਮੁੱਦਾ ਉੱਠਣਾ ਦਸਦਾ ਹੈ ਕਿ ਪੁਲਿਸ ਸੁੱਤੀ ਪਈ ਸੀ

Amritsar News : ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ ਅਤੇ ਅੰਮ੍ਰਿਤਸਰ ਦੀ ਮੇਅਰ ਚੋਣ ’ਚ ਧਾਂਦਲੀ ਦਾ ਦੋਸ਼ ਲਾਇਆ। ਉਨ੍ਹਾਂ ਦੇ ਨਾਲ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਆਗੂ ਓ.ਪੀ. ਸੋਨੀ ਵੀ ਮੌਜੂਦ ਸਨ। 

ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਜਾ ਵੜਿੰਗ ਨੇ ਕਿਹਾ, ‘‘ਪਟਿਆਲਾ, ਲੁਧਿਆਣਾ ਅਤੇ ਫਿਰ ਹੁਣ ਅੰਮ੍ਰਿਤਸਰ ਵਿੱਚ ਮੇਅਰ ਚੋਣ ਵਿੱਚ ਜੋ ਹੋਇਆ ਉਹ ਪੂਰੀ ਦੁਨੀਆਂ ਨੇ ਦੇਖਿਆ ਹੈ। ਦੋ ਥਾਵਾਂ ’ਤੇ ਫਗਵਾੜਾ ਅਤੇ ਅੰਮ੍ਰਿਤਸਰ ਨੂੰ ਵੇਖੀਏ, ਤਾਂ ਉੱਥੇ ਸਾਡੀ ਬਹੁਮਤ ਆ ਗਈ ਸੀ, ਫਗਵਾੜਾ ਵੀ ਸਾਡੇ ਲੋਕਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਸੀ। ਪੰਜ ਕੌਂਸਲਰਾਂ ’ਤੇ ਪਰਚੇ ਦਰਜ ਕੀਤੇ ਗਏ।’’ 

ਉਨ੍ਹਾਂ ਕਿਹਾ, ‘‘ਅੰਮ੍ਰਿਤਸਰ ’ਚ ਸਾਨੂੰ ਸਭ ਤੋਂ ਵੱਡਾ ਸੀ ਡਰ ਸੀ ਕਿ ਉਥੇ ਸੂਬਾ ਸਰਕਾਰ ਸਾਡੇ ਕੌਂਸਲਰਾਂ ਨੂੰ ਫੜਨ-ਫੜਾਉਣ ਵਿਚ ਲੱਗੀ ਹੋਈ ਸੀ। ਮੰਤਰੀ ਧਾਲੀਵਾਲ ਅਤੇ ਪ੍ਰਧਾਨ ਅਮਨ ਅਰੋੜਾ ਮੌਜੂਦ ਸਨ। ਇਸੇ ਕਰਕੇ ਡਾ. ਅੰਬੇਦਕਰ ਦੀ ਮੂਰਤੀ ਦਾ ਮੁੱਦਾ ਉੱਠਿਆ ਹੈ। 26 ਜਨਵਰੀ ਵਾਲੇ ਦਿਨ ਅਜਿਹਾ ਮੁੱਦਾ ਉਠਣਾ ਇਸ ਦਾ ਮਤਲਬ ਸਾਫ਼ ਦਿਖ ਰਿਹਾ ਹੈ ਕਿ ਪੁਲਿਸ ਸੁੱਤੀ ਪਈ ਸੀ ਅਤੇ ਕੌਂਸਲਰ ਫੜਨ ਲੱਗੀ ਹੋਈ ਸੀ ਜਿਸ ਕਾਰਨ ਉਹ ਚੋਣ ਜਿੱਤ ਗਏ।’’

(For more news apart from  After the meeting with Governor, Raja Waring targeted AAP over the mayoral election News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement