ਖ਼ਬਰਾਂ |

ਤਾਜ਼ਾ |

ਹਿਮਾਚਲ ਪ੍ਰਦੇਸ਼ : ਸੁੱਖੂ ਨੇ ਪੇਸ਼ ਕੀਤਾ 54,928 ਕਰੋੜ ਦਾ ਖਾਕਾ

By : JAGDISH

Published : Mar 21, 2026, 6:59 pm IST
Updated : Mar 21, 2026, 6:59 pm IST
SHARE ARTICLE
Himachal Pradesh: Sukhu presents Rs 54,928 crore blueprint
Himachal Pradesh: Sukhu presents Rs 54,928 crore blueprint

ਪਹਿਲੀ ਵਾਰ ਸੂਬੇ ਦਾ ਬਜਟ ਘਟਿਆ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਸਨਿਚਰਵਾਰ  ਨੂੰ 2026-27 ਲਈ 54,928 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਸ ਦੌਰਾਨ ਉਨ੍ਹਾਂ ਨੇ ਕੇਂਦਰ ਵਲੋਂ  ਵਿੱਤੀ ਘਾਟਾ ਗ੍ਰਾਂਟ (ਆਰ.ਡੀ.ਜੀ.) ਰੱਦ ਕਰਨ ਕਾਰਨ ਸੂਬੇ ਨੂੰ ਹਰ ਸਾਲ 8,000 ਕਰੋੜ ਤੋਂ ਵੱਧ ਦਾ ਨੁਕਸਾਨ ਹੋਣ ਦੀ ਗੱਲ ਕਹੀ।

ਬਜਟ ਪੇਸ਼ ਕਰਨ ਸਮੇਂ ਵਿਧਾਨ ਸਭਾ ਵਿਚ ਵਿਰੋਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਮੈਂਬਰਾਂ ਨੇ ਨਾਅਰੇਬਾਜ਼ੀ ਕੀਤੀ। ਸੁੱਖੂ ਨੇ ਕਿਹਾ, ‘‘ਭਾਜਪਾ ਨੇ ਸੂਬੇ ਦੇ ਹਿੱਤਾਂ ਨਾਲ ਖੜ੍ਹੇ ਹੋਣ ਦੀ ਬਜਾਏ ਚੁੱਪੀ ਧਾਰ ਲਈ। ਇਤਿਹਾਸ ਉਨ੍ਹਾਂ ਨੂੰ ਕਦੇ ਮਾਫ ਨਹੀਂ ਕਰੇਗਾ।’’ ਇਸ ਬਿਆਨ ਉਤੇ  ਭਾਜਪਾ ਮੈਂਬਰ ਤੁਰਤ  ਪ੍ਰਤੀਕਿਰਿਆ ਕਰਦੇ ਹੋਏ ਵਿਰੋਧ ਕਰਨ ਲੱਗੇ।

ਇਹ ਪਹਿਲੀ ਵਾਰ ਹੈ ਕਿ ਸੂਬੇ ਦਾ ਬਜਟ ਘਟਿਆ ਹੈ। ਪਿਛਲੇ ਸਾਲ ਦੇ 58,514 ਕਰੋੜ ਤੋਂ ਇਸ ਵਾਰ 3,586 ਕਰੋੜ ਘੱਟ। ਸੁੱਖੂ ਨੇ ਕਿਹਾ ਕਿ ਹਿਮਾਚਲ ਦੀ ਤੁਲਨਾ ਉੱਤਰਾਖੰਡ ਜਾਂ ਅਸਾਮ ਨਾਲ ਕਰਨਾ ਗਲਤ ਹੈ ਕਿਉਂਕਿ ਇਹ ਪਹਾੜੀ ਰਾਜ ਹੈ ਜਿਸ ਦੇ ਸਰੋਤ ਸੀਮਿਤ ਹਨ। ਉਨ੍ਹਾਂ ਕਿਹਾ, ‘‘ਹਿਮਾਚਲ ਉੱਤਰੀ ਭਾਰਤ ਦੇ ਫੇਫੜੇ ਹਨ, ਇਸਨੂੰ ਗ੍ਰੀਨ ਬੋਨਸ ਮਿਲਣਾ ਚਾਹੀਦਾ ਸੀ ਪਰ ਗ੍ਰਾਂਟ ਰੱਦ ਕਰ ਦਿਤੀ  ਗਈ।’’

ਬਜਟ ’ਚ ਉਨ੍ਹਾਂ ਮੁੱਖ ਮੰਤਰੀ, ਵਿਧਾਇਕਾਂ ਅਤੇ ਅਫ਼ਸਰਾਂ ਦੀ ਤਨਖ਼ਾਹ ਮੁਅੱਤਲ ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਦੀ ਤਨਖ਼ਾਹ ਦਾ 50%, ਉਪ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਤਨਖ਼ਾਹ ’ਚ 30% ਮੁਅੱਤਲੀ ਅਤੇ ਵਿਧਾਇਕਾਂ ਦੀ ਤਨਖ਼ਾਹ 20% ਮੁਅੱਤਲ ਕਰ ਦਿਤੀ ਗਈ ਹੈ। ਇਸ ਤੋਂ ਇਲਾਵਾ ਮੁੱਖ ਸਕੱਤਰ, ਏ.ਸੀ.ਐਸ., ਸਕੱਤਰ, ਡੀ.ਜੀ.ਪੀ., ਏ.ਡੀ.ਜੀ., ਐਸ.ਪੀ. ਰੈਂਕ ਦੇ ਅਫ਼ਸਰਾਂ ਅਤੇ ਨਿਆਂਇਕ ਅਧਿਕਾਰੀਆਂ ਦੀ ਤਨਖ਼ਾਹ ਵੀ ਮੁਅੱਤਲ ਕੀਤੀ ਜਾਵੇਗੀ। ਕਲਾਸ-ਇਕ ਅਤੇ ਕਲਾਸ-ਦੋ ਸ਼੍ਰੇਣੀ ਮੁਲਾਜ਼ਮਾਂ ਦੀ ਤਨਖ਼ਾਹ 3% ਮੁਅੱਤਲ ਕੀਤੀ ਜਾਵੇਗੀ। 

ਹਾਲਾਂਕਿ ਦਿਵਿਆਂਗ ਵਿਅਕਤੀਆਂ ਦੀ ਪੈਨਸ਼ਨ ਨੂੰ 1700 ਰੁਪਏ ਤੋਂ ਵਧਾ ਕੇ 3000 ਰੁਪਏ ਕਰ ਦਿਤਾ ਗਿਆ ਹੈ। ਬਜਟ ’ਚ ਸਮਾਜਕ ਸੁਰੱਖਿਆ ਅਤੇ ਲੋਕ ਭਲਾਈ ਲਈ ਕੁਲ 1045 ਕਰੋੜ ਰੁਪਏ ਵੰਡੇ ਗਏ ਹਨ। ਮੁੱਖ ਮੰਤਰੀ ਨੇ 70 ਹਜ਼ਾਰ ਕੱਚੇ ਕਾਮਿਆਂ ਲਈ ਸਾਲ ’ਚ ਦੋ ਵਾਰੀ ਰੈਗੂਲਰ ਹੋਣ ਦੇ ਪ੍ਰਬੰਧ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਦੇ ਮਾਣਭੱਤੇ ’ਚ 300 ਤੋਂ 1000 ਰੁਪਏ ਤਕ ਦਾ ਵਾਧਾ ਕੀਤਾ ਜਾਵੇਗਾ। ਘੱਟ ਤੋਂ ਘੱਟ ਰੋਜ਼ਾਨਾ ਤਨਖ਼ਾਹ ਨੂੰ 50 ਰੁਪਏ ਵਧਾ ਕੇ 750 ਰੁਪਏ ਕੀਤਾ ਜਾਵੇਗਾ। 

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਕਾਂਗੜਾ ਵਿਚ ਏਅਰਸਿਟੀ ਬਣਾਈ ਜਾਵੇਗੀ ਅਤੇ ਹਵਾਈ ਅੱਡੇ ਲਈ 3,300 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ, ਦੁੱਧ ਦੀ ਖਰੀਦ ਕੀਮਤ 10 ਰੁਪਏ ਵਧਾ ਦਿਤੀ  ਗਈ ਹੈ—ਗਾਂ ਦਾ ਦੁੱਧ 61 ਰੁਪਏ ਪ੍ਰਤੀ ਲੀਟਰ ਤੇ ਮੱਝ ਦਾ 71 ਰੁਪਏ। ਮੱਛੀ ਲਈ ਘੱਟੋ-ਘੱਟ ਸਮਰਥਨ ਕੀਮਤ 100 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਗਈ ਹੈ, ਜਿਸ ਨਾਲ 6,000 ਤੋਂ ਵੱਧ ਮੱਛੀ ਪਾਲਕਾਂ ਨੂੰ ਲਾਭ ਹੋਵੇਗਾ।

ਸੁੱਖੂ ਨੇ ਕਿਸਾਨ ਕਮਿਸ਼ਨ ਅਤੇ ਮਹਿਲਾ ਟੂਰਿਜ਼ਮ ਫੰਡ ਬਣਾਉਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਪ੍ਰਤੀ ਵਿਅਕਤੀ ਆਮਦਨ 9.8 ਫੀ ਸਦੀ  ਵਧ ਕੇ 2,83,626 ਰੁਪਏ ਹੋ ਗਈ ਹੈ ਅਤੇ ਵਿਕਾਸ ਦਰ 8.3 ਫੀ ਸਦੀ  ਰਹੇਗੀ। ਇਹ ਬਜਟ ਸੁੱਖੂ ਦਾ ਚੌਥਾ ਬਜਟ ਹੈ ਅਤੇ ਇਸ ਨੂੰ ਰਾਜ ਦੀ ਆਰਥਕ ਤਾ ਲਈ ਇਕ  ਮਹੱਤਵਪੂਰਨ ਮੋੜ ਮੰਨਿਆ ਜਾ ਰਿਹਾ ਹੈ। 

Location: India, Himachal Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲਿੰਗ ਅਨੁਪਾਤ 'ਚ ਪੰਜਾਬ ਮੁੜ ਪਛੜਿਆ, ਮਾਮੂਲੀ ਸੁਧਾਰ ਦੇ ਬਾਵਜੂਦ 14 ਜ਼ਿਲ੍ਹਿਆਂ 'ਚ ਗਿਰਾਵਟ

17 May 2026 2:49 PM

ਪੰਜਾਬੀ, ਹਿੰਦੀ,ਰਾਜਸਥਾਨੀ ਚਾਹੇ ਮਰਾਠੀ,ਹਰ ਭਾਸ਼ਾ ਦੀ ਮਾਹਿਰ ਇਹ ਗਾਇਕ ! ਹਰੇਕ ਭਾਸ਼ਾ ਚ ਦਿੱਤੇ ਇੱਕ ਤੋ ਇੱਕ ਹਿੱਟ ਗੀਤ

16 May 2026 3:28 PM

ਹਾਲੇ ਹੋਰ ਵੀ ਵੱਧ ਸਕਦੀਆਂ ਤੇਲ ਦੀਆ ਕੀਮਤਾ 3 ਰੁਪਏ ਮੁੱਲ ਵਧਣ ਨਾਲ ਘਰਾ ਦਾ ਹਿੱਲਿਆ ਬਜਟ| Petrol Diesel Price Hike

15 May 2026 3:09 PM

Chandigarh Police ਨੇ ਕਿਸਾਨਾਂ 'ਤੇ ਚਲਾਈਆਂ ਪਾਣੀ ਦੀਆਂ ਬੁਛਾੜਾਂ, ਲੱਥ ਗਈਆਂ ਦਸਤਾਰਾਂ, ਮਾਹੌਲ ਤਣਾਅਪੂਰਨ | Clash

15 May 2026 3:08 PM

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM
Advertisement