ਪੰਜਾਬ ਯੂਨੀਵਰਸਿਟੀ ਵਿਚ ਹੋ ਰਿਹੈ ਤਿੰਨ ਰੋਜ਼ਾ ਆਪ੍ਰੇਸ਼ਨ ਸਿੰਦੂਰ ਕ੍ਰਿਕਟ ਕੱਪ
Arshdeep Kamboj and Team Launch Cricket Cup Dedicated to Operation Sindoor and Indian Army News in Punjabi ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਵਿਚ ਆਪ੍ਰੇਸ਼ਨ ਸਿੰਦੂਰ ਤੇ ਭਾਰਤੀ ਫ਼ੌਜ ਨੂੰ ਸਮਰਪਤ ਤਿੰਨ ਦਿਨਾਂ ਵਿਸ਼ੇਸ਼ ਪ੍ਰੋਗਰਾਮ ‘ਆਪ੍ਰੇਸ਼ਨ ਸਿੰਦੂਰ ਕ੍ਰਿਕਟ ਕੱਪ’ ਦੀ ਸ਼ੁਰੂਆਤ ਕੀਤੀ ਗਈ ਹੈ।
ਅਰਸ਼ਦੀਪ ਕੰਬੋਜ ਅਤੇ ਪੂਰੀ ਟੀਮ ਨੇ ਬੀਤੇ ਦਿਨ 27 ਅਕਤੂਬਰ ਨੂੰ ਪੰਜਾਬ ਯੂਨੀਵਰਸਿਟੀ ਵਿਚ ਆਪ੍ਰੇਸ਼ਨ ਸਿੰਦੂਰ ਅਤੇ ਭਾਰਤੀ ਫ਼ੌਜ ਨੂੰ ਸਮਰਪਤ ਤਿੰਨ ਦਿਨਾਂ ਵਿਸ਼ੇਸ਼ ਪ੍ਰੋਗਰਾਮ ‘ਆਪ੍ਰੇਸ਼ਨ ਸਿੰਦੂਰ ਕ੍ਰਿਕਟ ਕੱਪ’ ਦੀ ਸ਼ੁਰੂਆਤ ਕਰਵਾਈ ਗਈ ਹੈ।
ਇਸ ਖਾਸ ਮੌਕੇ 'ਤੇ, ਡੀ.ਜੀ.ਪੀ. ਚੰਡੀਗੜ੍ਹ ਡਾ. ਸਾਗਰਪ੍ਰੀਤ ਹੁੱਡਾ ਮੁੱਖ ਮਹਿਮਾਨ ਸਨ। ਇਸ ਮੌਕੇ 'ਤੇ ਪ੍ਰਬੰਧਕ ਅਰਸ਼ਦੀਪ ਅਤੇ ਟੀਮ ਨੇ ਡੀ.ਜੀ.ਪੀ. ਚੰਡੀਗੜ੍ਹ ਡਾ. ਸਾਗਰਪ੍ਰੀਤ ਹੁੱਡਾ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਨੇ ਅਰਸ਼ਦੀਪ ਕੰਬੋਜ ਦੇ ਸ਼ਾਨਦਾਰ ਯਤਨਾਂ ਅਤੇ ਅਗਵਾਈ ਹੁਨਰ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਰੁਧ ਲੜਣ ਲਈ ਅਜਿਹੇ ਪ੍ਰੋਗਰਾਮ ਕਰਨ ਲਈ ਪ੍ਰੇਰਿਤ ਕੀਤਾ ਅਤੇ ਇਸ ਗੱਲ 'ਤੇ ਵੀ ਜ਼ੋਰ ਦਿਤਾ ਕਿ ਅਜਿਹੇ ਹੋਰ ਪ੍ਰੋਗਰਾਮ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ।
ਅਰਸ਼ਦੀਪ ਕੰਬੋਜ ਨੇ ਇਸ ਵਿਸ਼ੇਸ਼ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਦਸਿਆ ਕਿ 28 ਅਕਤੂਬਰ ਨੂੰ ਇਸ ਪ੍ਰੋਗਰਾਮ ਵਿਚ ਲੈਫ਼ਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਸਾਡੇ ਮੁੱਖ ਮਹਿਮਾਨ ਹੋਣਗੇ ਅਤੇ 29 ਅਕਤੂਬਰ ਨੂੰ ਗੁਲਾਬ ਚੰਦ ਕਟਾਰੀਆ, ਰਾਜਪਾਲ, ਪੰਜਾਬ ਸਾਡੇ ਮੁੱਖ ਮਹਿਮਾਨ ਹੋਣਗੇ। ਜੇਤੂ ਟੀਮ, ਉਪ ਜੇਤੂ ਟੀਮ ਅਤੇ ਮੈਨ ਆਫ਼ ਦਿ ਮੈਚ ਲਈ ਨਕਦ ਇਨਾਮ ਦਿਤੇ ਜਾਣਗੇ।
Arshdeep Kamboj and Team Launch Cricket Cup Dedicated to Operation Sindoor and Indian Army News in Punjabi
