ਪਤੀ ਦੀ ਮੌਤ ਉਪਰੰਤ ਤਰਸ ਦੇ ਆਧਾਰ ’ਤੇ ਨੌਕਰੀ ਕਰ ਰਹੀ ਨੂੰਹ ਤੋਂ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ ਸੱਸ : ਹਾਈ ਕੋਰਟ
Published : Dec 28, 2024, 7:15 am IST
Updated : Dec 28, 2024, 7:15 am IST
SHARE ARTICLE
Photo
Photo

ਬਸ਼ਰਤੇ ਕਿ ਨੂੰਹ ਨੂੰ ਅਪਣੇ ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਪਤੀ ਦੀ ਥਾਂ ਨੌਕਰੀ ਮਿਲੀ ਹੋਵੇ।

ਚੰਡੀਗੜ੍ਹ, (ਸੁਰਜੀਤ ਸਿੰਘ ਸੱਤੀ) : ਇਕ ਇਤਿਹਾਸਕ ਫ਼ੈਸਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਹੈ ਕਿ ਇਕ ਸੱਸ ਅਪਣੀ ਨੂੰਹ ਤੋਂ ਗੁਜ਼ਾਰਾ ਭੱਤਾ ਲੈਣ ਦੀ ਹੱਕਦਾਰ ਹੈ, ਬਸ਼ਰਤੇ ਕਿ ਨੂੰਹ ਨੂੰ ਅਪਣੇ ਪਤੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ’ਤੇ ਪਤੀ ਦੀ ਥਾਂ ਨੌਕਰੀ ਮਿਲੀ ਹੋਵੇ।

ਇਹ ਨਿਰਣਾ ਤਰਸ ਅਧਾਰਤ ਨਿਯੁਕਤੀਆਂ ਨਾਲ ਜੁੜੀਆਂ ਵਿਆਪਕ ਜ਼ਿੰਮੇਵਾਰੀਆਂ ’ਤੇ ਚਾਨਣਾ ਪਾਉਂਦਾ ਹੈ ਜੋ ਕਿ ਪਰਵਾਰਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਹਿਤ ਸਿਰਫ਼ ਰੁਜ਼ਗਾਰ ਤੋਂ ਕਿਤੇ ਅੱਗੇ ਹੈ। ਕੇਸ ਦੀ ਸੁਣਵਾਈ ਕਰਦੇ ਹੋਏ ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਬੈਂਚ ਨੇ ਨੂੰਹ ਦੁਆਰਾ ਦਾਇਰ ਅਪੀਲ ਨੂੰ ਰੱਦ ਕਰਦਿਆਂ ਇਸ ਗੱਲ ’ਤੇ ਜ਼ੋਰ ਦਿਤਾ ਕਿ ਤਰਸ ਅਧਾਰਤ ਨਿਯੁਕਤੀ ਨੂੰ ਯਕੀਨੀ ਬਣਾਉਣਾ ਮ੍ਰਿਤਕ ਦੇ ਪਰਵਾਰਕ ਮੈਂਬਰਾਂ ਪ੍ਰਤੀ ਨੈਤਿਕ ਜ਼ਿੰਮੇਵਾਰੀਆਂ ਦੀ ਪਾਲਣਾ ਕਰਨਾ ਹੈ।

ਮਾਮਲੇ ਮੁਤਾਬਕ ਪਟੀਸ਼ਨਰ ਨੂੰਹ ਨੂੰ ਉਸ ਦੇ ਪਤੀ ਦੀ ਮੌਤ ਤੋਂ ਬਾਅਦ 2005 ਵਿਚ ਕਪੂਰਥਲਾ ਵਿਚ ਰੇਲ ਕੋਚ ਫ਼ੈਕਟਰੀ ਵਿਚ ਜੂਨੀਅਰ ਕਲਰਕ ਵਜੋਂ ਨਿਯੁਕਤ ਕੀਤਾ ਗਿਆ ਸੀ। ਨਿਯੁਕਤੀ ਵੇਲੇ ਉਸ ਨੇ ਇਕ ਹਲਫ਼ਨਾਮੇ ਰਾਹੀਂ ਅਪਣੇ ਮਰਹੂਮ ਪਤੀ ਦੇ ਆਸ਼ਰਿਤਾਂ ਨੂੰ ਮਦਦ ਦੀ ਹਾਮੀ ਭਰੀ ਸੀ। 

ਜਸਟਿਸ ਬਰਾੜ ਨੇ ਟਿੱਪਣੀ ਕੀਤੀ ਕਿ,‘‘ਕੋਈ ਵੀ ਵਿਅਕਤੀ ਤਰਸਯੋਗ ਨਿਯੁਕਤੀ ਦੇ ਲਾਭ ਲੈਂਦਿਆਂ ਸਬੰਧਤ ਜ਼ਿੰਮੇਵਾਰੀਆਂ ਤੋਂ ਪੱਲਾ ਨਹੀਂ ਝਾੜ ਸਕਦਾ।’’ ਬੈਂਚ ਨੇ ਧਿਆਨ ਦਿਵਾਇਆ ਕਿ 80,000 ਰੁਪਏ ਦੀ ਮਹੀਨਾਵਾਰ ਆਮਦਨ ਦੇ ਨਾਲ, ਪਟੀਸ਼ਨਰ ਅਪਣੀ ਸੱਸ ਦੇ ਰੱਖ-ਰਖਾਅ ਲਈ ਹਰ ਮਹੀਨੇ 10,000 ਰੁਪਏ ਪ੍ਰਦਾਨ ਕਰਨ ਦੇ ਸਮਰੱਥ ਹੈ। ਜਸਟਿਸ ਬਰਾੜ ਨੇ ਕਿਹਾ,“ਨਿਆਂ ਨੂੰ ਜਵਾਬਦੇਹੀ ਅਤੇ ਨਿਰਪੱਖਤਾ ਨੂੰ ਸੰਤੁਲਤ ਕਰਦੇ ਹੋਏ, ਹੱਕਦਾਰਾਂ ਦੀ ਸੇਵਾ ਕਰਨੀ ਚਾਹੀਦੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement