ਪੰਜਾਬ ਵਿਚ ਇਸ ਸਾਲ ਚੋਣਾਂ ਨਹੀਂ, ਤਾਂ ਵੀ ਬਿਜਲੀ ਦਰਾਂ ਨਹੀਂ ਵਧਣਗੀਆਂ
Published : Jan 29, 2025, 10:03 am IST
Updated : Jan 29, 2025, 10:03 am IST
SHARE ARTICLE
 Punjab electricity rates will not increase News in punjabi
Punjab electricity rates will not increase News in punjabi

ਪਿਛਲੇ 15 ਸਾਲਾਂ ਦੇ ਮੁਕਾਬਲੇ ਕਮਿਸ਼ਨ ਭਾਰ ਨਹੀਂ ਪਾਵੇਗਾ,‘ਆਪ’ ਸਰਕਾਰ ਦੇ ਪ੍ਰਭਾਵ ਹੇਠ ਪਾਵਰਕਾਮ ਨੇ ਕਮਿਸ਼ਨ ਨੂੰ ਘੱਟ ਰੇਟ ਦੀ ਰੀਪੋਰਟ ਭੇਜੀ

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਲਗਭਗ 43,000 ਕਰੋੜ ਦੀ ਸਾਲਾਨਾ ਬਿਜਲੀ ਆਮਦਨ ਵਾਲੀ ਪਟਿਆਲਾ ਸਥਿਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਟਿਊਬਵੈੱਲਾਂ ਦੀ ਮੁਫ਼ਤ ਬਿਜਲੀ ਅਤੇ 90 ਫ਼ੀ ਸਦੀ ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਬਦਲੇ ਸਰਕਾਰ ਵਲੋਂ ਦਿਤੀ ਜਾਂਦੀ 14000 ਕਰੋੜ ਰੁਪਏ ਦੀ ਸਬਸਿਡੀ ਵਾਸਤੇ ਹਾੜੇ ਕੱਢਦੀ ਰਹਿੰਦੀ ਹੈ, ਫਿਰ ਵੀ ਪਾਵਰਕਾਮ ਨੇ ਐਤਕੀ ਰੈਗੂਲੇਟਰੀ ਕਮਿਸ਼ਨ ਨੂੰ ਭੇਜੀ ਸਾਲਾਨਾ ਰੈਵੀਨਿਊ ਰੀਪੋਰਟ ਵਿਚ ਕਾਫ਼ੀ ਘੱਟ ਟੈਕਸ ਰੇਟ ਵਧਾਉਣ ਦੀ ਬੇਨਤੀ ਕੀਤੀ ਹੈ। 

ਰੋਜ਼ਾਨਾ ਸਪੋਕਸਮੈਨ ਵਲੋਂ ਸਰਕਾਰੀ ਅਧਿਕਾਰੀਆਂ, ਪਾਵਰ ਕਾਰਪੋਰੇਸ਼ਨ ਦੇ ਸੀਨੀਅਰ ਅਫ਼ਸਰਾਂ ਅਤੇ ਰੈਗੂਲੇਟਰੀ ਕਮਿਸ਼ਨ ਦੇ ਸੂਤਰਾਂ ਨਾਲ ਕੀਤੇ ਗੱਲਬਾਤ ਦੌਰਾਨ ਪਤਾ ਲੱਗਾ ਹੈ ਕਿ 1 ਅਪ੍ਰੈਲ 2025 ਤੋਂ 31 ਮਾਰਚ 2026 ਤਕ ਦੇ ਸਾਲਾਨਾ ਖ਼ਰਚੇ ਪੂਰੇ ਕਰਨ ਵਾਸਤੇ ਪਾਵਰਕਾਮ ਨੇ ਕੇਵਲ 7 ਤੋੋਂ 10 ਫ਼ੀ ਸਦੀ ਬਿਜਲੀ ਰੇਟ ਵਧਾਉਣ ਦੀ ਮੰਗ ਕੀਤੀ ਹੈ। ਸੂਤਰਾਂ ਨੇ ਦਸਿਆ ਕਿ ਪਿਛਲੇ 15 ਸਾਲਾਂ ਦੇ ਅੰਕੜੇ ਸਾਫ਼ ਤੌਰ ’ਤੇ ਜ਼ਾਹਰ ਕਰਦੇ ਹਨ ਕਿ ਹਰ ਸਾਲ ਕਾਰਪੋਰੇਸ਼ਨ ਕੋਇਲਾ ਮਹਿੰਗਾ ਹੋਣ, 20 ਫ਼ੀ ਸਦੀ ਵਿਦੇਸ਼ ਤੋਂ ਮੰਗਵਾਉਣ ਮੁਫ਼ਤ ਬਿਜਲੀ ਕਿਸਾਨਾਂ ਤੇ ਘਰੇਲੂ ਖਪਤਕਾਰਾਂ ਨੂੰ ਦੇਣ ਅਤੇ ਇੰਡਸਟਰੀ ਨੂੰ ਸਸਤੇ ਰੇਟ ’ਤੇ ਦੇਣ ਕਰ ਕੇ ਹਮੇਸ਼ਾ ਮਾਲੀਆ ਘੱਟ ਹੋਣ ਨੂੰ ਪੂਰਾ ਕਰਨ ਲਈ ਰੈਗੂਲੇਟਰੀ ਕਮਿਸ਼ਨ ਕੋਲ ਸਾਲਾਨਾ ਰੀਪੋਰਟ ਵਿਚ 15 ਤੋਂ 18 ਫ਼ੀ ਸਦੀ ਟੈਕਸ ਰੇਟ ਵਧਾਉਣ ਦੀ ਮੰਗ ਕਰਦੀ ਰਹੀ ਹੈ।

ਪ੍ਰਾਪਤ ਅੰਕੜਿਆਂ ਅਨੁਸਾਰ 2024-25 ਵਿਚ ਟੈਕਸ ਵਾਧੇ ਵਿਚ 11 ਫ਼ੀ ਸਦੀ ਦੀ ਮੰਗ ਕੀਤੀ ਸੀ ਪਰ ਕਮਿਸ਼ਨ ਨੇ 1.59 ਫ਼ੀ ਸਦੀ ਵਾਧਾ ਕੀਤਾ ਸੀ। ਇਥੇ ਇਹ ਵੀ ਦਸਣਾ ਜ਼ਰੂਰੀ ਹੈ ਕਿ  ਪਾਵਰਕਾਮ ਨੂੰ ਕਦੀ ਵੀ ਮੰਗ ਮੁਤਾਬਕ ਕਮਿਸ਼ਨ ਟੈਕਸ ਨਹੀਂ ਵਧਾਉਂਦਾ ਹੈ। ਕਮਿਸ਼ਨ ਹਮੇਸ਼ਾ ਲੁਧਿਆਣਾ, ਬਠਿੰਡਾ, ਜਲੰਧਰ, ਅੰਮ੍ਰਿਤਸਰ ਤੇ ਹੋਰ ਥਾਵਾਂ ’ਤੇ ਜਾ ਕੇ ਇੰਡਸਟਰੀ, ਕਾਰਖ਼ਾਨੇਦਾਰਾਂ, ਘਰੇਲੂ ਖਪਤਕਾਰਾਂ, ਕਮਰਸ਼ੀਅਲ ਅਦਾਰਿਆਂ ਦੀਆਂ ਜਥੇਬੰਦੀਆਂ ਤੇ ਯੂਨੀਅਨਾਂ ਨਾਲ ਵਿਚਾਰ ਚਰਚਾ ਕਰ ਕੇ ਹੀ ਫ਼ੈਸਲਾ ਲੈਂਦਾ ਹੈ।

ਅੰਕੜੇ ਇਹ ਵੀ ਦਸਦੇ ਹਨ ਕਿ ਸਾਲ 2010-11 ਦੀ ਰੀਪੋਰਟ ਵਿਚ 43 ਫ਼ੀ ਸਦੀ ਵਾਧਾ ਮੰਗਿਆ ਸੀ ਪਰ ਕਮਿਸ਼ਨ ਨੇ 7.58 ਫ਼ੀ ਸਦੀ ਵਧਾਇਆ ਸੀ। ਇਸੇ ਤਰ੍ਹਾਂ 2011-12 ਵਿਚ 9.9 ਫ਼ੀ ਸਦੀ ਟੈਕਸ ਦਾ ਵਾਧਾ ਕੀਤਾ ਸੀ। ਇਸੇ ਤਰ੍ਹਾਂ 2013-14 ਵਿਚ 9 ਫ਼ੀ ਸਦੀ, 14-15 ਵਿਚ 2.74 ਫ਼ੀ ਸਦੀ ਅਤੇ 2016-17 ਵਿਚ ਅਸੈਂਲਬੀ ਚੋਣਾਂ ਸਿਰ ’ਤੇ ਆਉਣ ਕਰ ਕੇ 2015-16 ਵਿਚ ਕੋਈ ਟੈਕਸ ਵਾਧਾ ਨਹੀਂ ਕੀਤਾ ਤੇ 2016-17 ਵਿਚ 0.65 ਫ਼ੀ ਸਦੀ ਰੇਟ ਘਟਾ ਦਿਤੇ ਸਨ।  ਪਿਛਲੀਆਂ 2021-22 ਵਿਚ ਵਿਧਾਨ ਸਭਾ ਚੋਣਾਂ ਕਾਰਨ 2020-21 ਵਿਚ ਕੇਵਲ 0.71 ਅਤੇ 2022-23 ਵਿਚ ਕੋਈ ਵਾਧੂ ਰੇਟ ਲਾਗੂ ਨਹੀਂ ਕੀਤੇ। ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਹੋਣ ਕਰ ਕੇ ਅਤੇ ਪੰਜਾਬ ਵਿਚ 2 ਸਾਲ ਬਾਅਦ ਚੋਣਾਂ ਹੋਣ ਕਾਰਨ ‘ਆਪ’ ਸਰਕਾਰ ਦੇ ਪ੍ਰਭਾਵ ਹੇਠ ਪਾਵਰਕਾਮ ਨੇ ਰੈਗੂਲੇਟਰ ਕਮਿਸ਼ਨ ਨੂੰ ਘੱਟ ਰੇਟ ਵਧਾਉਣ ਦੀ ਮੰਗ ਕੀਤੀ ਹੈ, ਭਾਵੇਂ ਵਿੱਤੀ ਹਾਲਤ ਨਾਜ਼ੁਕ ਹੈ। 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement