ਭਾਜਪਾ ਦੇ ਸੌਰਵ ਜੋਸ਼ੀ ਬਣੇ ਚੰਡੀਗੜ੍ਹ ਦੇ ਨਵੇਂ ਮੇਅਰ

By : JAGDISH

Published : Jan 29, 2026, 11:47 am IST
Updated : Jan 29, 2026, 12:53 pm IST
SHARE ARTICLE
BJP's Saurabh Joshi becomes new Mayor of Chandigarh
BJP's Saurabh Joshi becomes new Mayor of Chandigarh

ਭਾਜਪਾ ਨੂੰ 18,‘ਆਪ' ਨੂੰ 11 ਤੇ ਕਾਂਗਰਸ ਨੂੰ ਮਿਲੀਆਂ 7 ਵੋਟਾਂ

ਚੰਡੀਗੜ੍ਹ : ਚੰਡੀਗੜ੍ਹ ਦੇ ਮੇਅਰ ਚੋਣ ਵਿੱਚ ਭਾਜਪਾ ਦੀ ਇੱਕਤਰਫਾ ਜਿੱਤ ਹੋਈ ਹੈ। ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਤਿੰਨੋਂ ਅਹੁਦਿਆਂ 'ਤੇ ਹੁਣ ਭਾਰਤੀ ਜਨਤਾ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਚੰਡੀਗੜ੍ਹ ਦੇ ਨਵੇਂ ਮੇਅਰ ਸੌਰਭ ਜੋਸ਼ੀ ਬਣ ਗਏ ਹਨ। ਭਾਜਪਾ ਦੇ ਮੇਅਰ ਉਮੀਦਵਾਰ ਨੂੰ 18 ਵੋਟ ਮਿਲੇ ਹਨ, ਕਾਂਗਰਸੀ ਉਮੀਦਵਾਰ ਨੂੰ 7 ਅਤੇ ‘ਆਪ’ ਉਮੀਦਵਾਰ ਨੂੰ 11 ਵੋਟ ਮਿਲੇ ਹਨ । ਵੋਟਿੰਗ ਤੋਂ ਪਹਿਲਾਂ ਹੀ ਕਈ ਕੌਂਸਲਰਾਂ ਨੇ ਭਾਜਪਾ ਦੇ ਮੇਅਰ ਉਮੀਦਵਾਰ ਲਈ ਸੌਰਭ ਜੋਸ਼ੀ ਨੂੰ ਵਧਾਈ ਦੇ ਦਿੱਤੀ ਸੀ।

ਸੌਰਭ ਜੋਸ਼ੀ ਚੰਡੀਗੜ੍ਹ ਦੇ 29ਵੇਂ ਮੇਅਰ ਬਣੇ ਹਨ। ਇਸ ਵਾਰ ਚੋਣ ਗੁਪਤ ਬੈਲਟ ਵੋਟਿੰਗ ਦੀ ਬਜਾਏ ਕੌਂਸਲਰਾਂ ਦੇ ਹੱਥ ਖੜ੍ਹੇ ਕਰਕੇ ਹੋਈ। ਪਹਿਲੀ ਵਾਰ ਤਿੰਨਾਂ ਪਾਰਟੀਆਂ ਨੇ ਮੇਅਰ ਦੀ ਚੋਣ ਲੜੀ। ਪਿਛਲੇ 2 ਚੋਣਾਂ ਦੌਰਾਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਗਠਜੋੜ ਸੀ।
ਇਸੇ ਤਰ੍ਹਾਂ ਸੀਨੀਅਰ ਡਿਪਟੀ ਮੇਅਰ ਅਹੁਦੇ 'ਤੇ ਵੀ ਭਾਜਪਾ ਦੇ ਉਮੀਦਵਾਰ ਜਸਮਨਪ੍ਰੀਤ ਸਿੰਘ ਦੀ ਜਿੱਤ ਹੋਈ ਹੈ ਅਤੇ ‘ਆਪ’ ਉਮੀਦਵਾਰ ਮੁਨੱਵਰ ਰਾਣਾ ਦੇ ਹੱਕ ਵਿਚ 11 ਵੋਟਾਂ ਪਈਆਂ । ਇਸ ਤੋਂ ਬਾਅਦ ਡਿਪਟੀ ਮੇਅਰ ਅਹੁਦੇ ਦੀ ਚੋਣ ਵਿੱਚ ਵੀ ਭਾਜਪਾ ਦੀ ਸੁਮਨ ਦੇਵੀ ਨੇ 18 ਵੋਟ ਹਾਸਲ ਕਰਕੇ ਜਿੱਤ ਹਾਸਲ ਕੀਤੀ ਜਦਿਕ ‘ਆਪ’ਉਮੀਦਵਾਰ ਜਸਵਿੰਦਰ ਕੌਰ ਨੂੰ 11 ਵੋਟ ਮਿਲੇ । ਆਜ਼ਾਦ ਉਮੀਦਵਾਰ ਵਜੋਂ ਖੜ੍ਹੇ ਆਪ ਆਗੂ ਰਾਮਚੰਦਰ ਨੇ ਪਹਿਲਾਂ ਹੀ ਨਾਮਜ਼ਦਗੀ ਵਾਪਸ ਲੈ ਲਈ ਸੀ ਅਤੇ ਕਾਂਗਰਸ ਉਮੀਦਵਾਰ ਸਦਨ ਛੱਡ ਕੇ ਚਲੇ ਗਏ ਸਨ।

ਚੰਡੀਗੜ੍ਹ ਦੇ ਨਵੇਂ ਮੇਅਰ ਬਣੇ ਸੌਰਭ ਜੋਸ਼ੀ ਸਬੰਧੀ ਜਾਣਕਾਰੀ :
* ਸੌਰਭ ਜੋਸ਼ੀ ਨੇ ਪੰਜਾਬ ਯੂਨੀਵਰਸਿਟੀ ਤੋਂ ਕਾਨੂੰਨ ਗ੍ਰੈਜੂਏਸ਼ਨ ਕੀਤੀ
* ਆਰਐੱਸਐੱਸ ਅਤੇ ਭਾਜਪਾ ਕਾਰਕੁਨ
ਵਿਦਿਆਰਥੀ ਆਗੂ ਤੋਂ ਰਾਜਨੀਤਿਕ ਆਗੂ
ਏ.ਬੀ.ਵੀ.ਪੀ. ਉਮੀਦਵਾਰ ਵਜੋਂ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ (PUSC) ਦੀਆਂ ਚੋਣਾਂ ਵਿੱਚ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਅਹੁਦਿਆਂ ਲਈ ਚੋਣ ਲੜੀ।
* ਸਿਰਫ਼ 29 ਸਾਲ ਦੀ ਉਮਰ ਵਿੱਚ ਭਾਜਪਾ ਕੌਂਸਲਰ ਵਜੋਂ ਚੁਣੇ ਗਏ
* ਸੌਰਭ ਜੋਸ਼ੀ ਮਰਹੂਮ ਸ੍ਰੀ ਜੈ ਰਾਮ ਜੋਸ਼ੀ ਦੇ ਪੁੱਤਰ ਹਨ, ਜੋ ਭਾਜਪਾ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਰਹੇ ਅਤੇ “ਚੰਡੀਗੜ੍ਹ ਦੇ ਮਹਾਤਮਾ ਗਾਂਧੀ” ਦੇ ਨਾਂ ਨਾਲ ਪ੍ਰਸਿੱਧ ਸਨ।
* ਸੌਰਭ ਜੋਸ਼ੀ ਭਾਜਪਾ ਆਗੂ ਵਨੀਤ ਜੋਸ਼ੀ ਦੇ ਛੋਟੇ ਭਰਾ ਹਨ, ਜੋ ਵਿਦਿਆਰਥੀ ਆਗੂ ਤੋਂ ਰਾਜਨੀਤਿਕ ਆਗੂ ਬਣੇ, ਪੰਜਾਬ ਦੇ ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਰਹੇ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਹਨ।
* ਜੋਸ਼ੀ ਪਰਿਵਾਰ ਨੂੰ ਭਾਜਪਾ ਦੇ ਕਈ ਪ੍ਰਮੁੱਖ ਨੇਤਾਵਾਂ ਦੇ ਦੌਰਿਆਂ ਨਾਲ ਸਨਮਾਨ ਮਿਲਿਆ ਹੈ, ਜਿਨ੍ਹਾਂ ਵਿੱਚ ਮਰਹੂਮ ਅਟਲ ਬਿਹਾਰੀ ਵਾਜਪੇਈ, ਮੁਰਲੀ ਮਨੋਹਰ ਜੋਸ਼ੀ, ਮਰਹੂਮ ਅਰੁਣ ਜੇਟਲੀ, ਮਰਹੂਮ ਸ੍ਰੀਮਤੀ ਸੁਸ਼ਮਾ ਸਵਰਾਜ ਸ਼ਾਮਲ ਹਨ।
ਨਰਿੰਦਰ ਮੋਦੀ (ਭਾਜਪਾ ਚੰਡੀਗੜ੍ਹ ਦੇ ਸੰਗਠਨਾਤਮਕ ਇੰਚਾਰਜ ਰਹਿੰਦਿਆਂ), ਨਾਲ ਹੀ ਜੇ. ਪੀ. ਨੱਡਾ, ਧਰਮਿੰਦਰ ਪ੍ਰਧਾਨ, ਮਨੋਹਰ ਲਾਲ ਖੱਟਰ, ਪ੍ਰੇਮ ਕੁਮਾਰ ਧੂਮਲ, ਸ਼ਾਂਤਾ ਕੁਮਾਰ, ਭੂਪੇਂਦਰ ਯਾਦਵ, ਵਿਨੋਦ ਤਾਵੜੇ, ਤਰੁਣ ਚੁੱਗ, ਓਮ ਪ੍ਰਕਾਸ਼ ਧਨਖੜ, ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ ਅਤੇ ਅਵਿਨਾਸ਼ ਰਾਇ ਖੰਨਾ ਵੀ ਸ਼ਾਮਲ ਹਨ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement