
Haryana Secretariat office Snake: ਸੱਪਾਂ ਨੂੰ ਫੜਨ ਦੇ ਮਾਹਰਾਂ ਨੇ ਸੱਪ ਨੂੰ ਬੜੀ ਹੀ ਮੁਸ਼ਕਿਲ ਨਾਲ ਫੜਿਆ
Haryana Secretariat office Snake News in punjabi : ਚੰਡੀਗੜ੍ਹ 'ਚ ਹਰਿਆਣਾ ਸਕੱਤਰੇਤ ਦੀ ਚੌਥੀ ਮੰਜ਼ਿਲ 'ਤੇ ਸੱਪ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਹੈਰਾਨੀ ਦੀ ਗੱਲ ਹੈ ਕਿ ਸੱਪ ਚੌਥੀ ਮੰਜ਼ਿਲ 'ਤੇ ਕਿਵੇਂ ਪਹੁੰਚ ਗਿਆ। ਸੱਪ ਨੂੰ ਦੇਖ ਕੇ ਸਾਰਿਆਂ ਦੇ ਹੱਥ-ਪੈਰ ਫੁੱਲ ਗਏ। ਇਸ ਤੋਂ ਬਾਅਦ ਤੁਰੰਤ ਜੰਗਲਾਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਗਈ।
Haryana Secretariat office Snake News in punjabi
ਇਹ ਵੀ ਪੜ੍ਹੋ: Khanna Train Accident: ਖੰਨਾ ਵਿਚ ਗੋਲਗੱਪੇ ਖਾਣ ਜਾ ਰਹੇ ਮਾਂ-ਪੁੱਤ ਟ੍ਰੇਨ ਦੀ ਲਪੇਟ ਵਿਚ ਆਏ, ਪੁੱਤ ਦੀ ਹੋਈ ਮੌਤ
ਸੱਪਾਂ ਦੇ ਮਾਹਿਰ ਨੂੰ ਮੌਕੇ 'ਤੇ ਬੁਲਾਇਆ ਗਿਆ। ਸੱਪ ਮਾਹਿਰ ਨੇ ਕੁਝ ਹੀ ਸਮੇਂ ਵਿੱਚ ਸੱਪ ਨੂੰ ਫੜ ਲਿਆ। ਇਸ ਤੋਂ ਬਾਅਦ ਮੁਲਾਜ਼ਮਾਂ ਨੇ ਸੁੱਖ ਦਾ ਸਾਹ ਲਿਆ। ਸੱਪ ਨੂੰ ਫੜ ਕੇ ਜੰਗਲ ਵਿਚ ਛੱਡ ਦਿੱਤਾ ਗਿਆ ਹੈ।
Haryana Secretariat office Snake News in punjabi
ਇਹ ਵੀ ਪੜ੍ਹੋ: Hoshiarpur Accident News: ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, ਮਾਮੂਸ ਬੱਚੀ ਸਮੇਤ ਇਕੋ ਪ੍ਰਵਾਰ ਦੇ 4 ਜੀਆਂ ਦੀ ਹੋਈ ਮੌਤ
ਦੱਸ ਦੇਈਏ ਕਿ ਸੀਐਮ ਦਫ਼ਤਰ ਸਕੱਤਰੇਤ ਦੀ ਚੌਥੀ ਮੰਜ਼ਿਲ 'ਤੇ ਹੈ। ਮਹੱਤਵਪੂਰਨ ਵਿਭਾਗਾਂ ਦੇ ਦਫ਼ਤਰ ਵੀ ਇੱਥੇ ਸਥਿਤ ਹਨ। ਇਹ ਸੱਪ ਵਿਭਾਗ ਦੀਆਂ ਫਾਈਲਾਂ ਪਿੱਛੇ ਲੁਕਿਆ ਹੋਇਆ ਸੀ। ਫਾਈਲ ਕੱਢਦੇ ਹੀ ਸੱਪ ਬਾਹਰ ਆ ਗਿਆ। ਇਹ ਦੇਖ ਕੇ ਦਫਤਰ 'ਚ ਮੌਜੂਦ ਮੁਲਾਜ਼ਮਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਗੈਲਰੀ 'ਚ ਆ ਗਏ।
Haryana Secretariat office Snake News in punjabi
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਵਣ ਵਿਭਾਗ ਦੇ ਸੱਪ ਮਾਹਿਰ ਦੇ ਆਉਣ ਤੋਂ ਬਾਅਦ ਵਿਸ਼ੇਸ਼ ਔਜ਼ਾਰਾਂ ਨਾਲ ਸੱਪ ਨੂੰ ਫੜ ਲਿਆ ਗਿਆ। ਸੱਪ ਕਰੀਬ ਅੱਧਾ ਮੀਟਰ ਲੰਬਾ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਉਹ ਸਕੱਤਰੇਤ ਦੇ ਆਲੇ-ਦੁਆਲੇ ਘਾਹ ਦੇ ਮੈਦਾਨਾਂ ਤੋਂ ਇੱਥੇ ਦਾਖਲ ਹੋਇਆ ਸੀ। ਹਾਲਾਂਕਿ ਉਹ ਚੌਥੀ ਮੰਜ਼ਿਲ 'ਤੇ ਪਹੁੰਚ ਗਿਆ ਪਰ ਉਸ ਨੂੰ ਕਿਸੇ ਨੇ ਨਹੀਂ ਦੇਖਿਆ, ਇਹ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
(For more news apart from Haryana Secretariat office Snake News in punjabi , stay tuned to Rozana Spokesman)