ਸਾਬਕਾ ਮੁੱਖ ਆਰਕੀਟੈਕਟ ਨਾਲ ਸੀਬੀਆਈ ਤੇ ਸੁਪਰੀਮ ਕੋਰਟ ਦੇ ਜੱਜ ਬਣ ਕੇ 2.5 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਤਿੰਨ ਮੁਲਜ਼ਮ ਹੋਰ ਗ੍ਰਿਫ਼ਤਾਰ
Published : Jun 29, 2025, 8:26 pm IST
Updated : Jun 29, 2025, 8:26 pm IST
SHARE ARTICLE
Three more accused arrested for duping former chief architect of Rs 2.5 crore by posing as CBI and Supreme Court judge
Three more accused arrested for duping former chief architect of Rs 2.5 crore by posing as CBI and Supreme Court judge

ਮਾਮਲੇ ਵਿਚ ਕੁਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ

ਚੰਡੀਗੜ੍ਹ: ਸਾਈਬਰ ਸੈੱਲ ਨੇ 3 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 10 ਏ ਦੀ 70 ਸਾਲਾ ਸਾਬਕਾ ਮੁੱਖ ਆਰਕੀਟੈਕਟ ਸੁਮਿਤ ਕੌਰ ਨਾਲ ਸੀਬੀਆਈ ਅਤੇ ਸੁਪਰੀਮ ਕੋਰਟ ਦੇ ਜੱਜ ਬਣ ਕੇ 2.5 ਕਰੋੜ ਰੁਪਏ ਦੀ ਠੱਗੀ ਮਾਰੀ ਸੀ| ਮੁਲਜ਼ਮਾਂ ਦੀ ਪਛਾਣ ਅਨੁਰਾਗ ਉਰਫ਼ ਵਿਕਰਾਂਤ (23) , ਅਭੀਜੀਤ (24) ਅਤੇ ਤੀਜੇ ਮੁਲਜ਼ਮ ਦੀ ਪਛਾਣ ਪ੍ਰਸ਼ਾਂਤ ਕੁਮਾਰ (20) ਵਜੋ ਹੋਈ ਹੈ|

ਪੁਲਿਸ ਨੇ ਇਸ ਮਾਮਲੇ ਵਿਚ ਕੁਲ 11 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਡੀ.ਐਸ.ਪੀ. ਵੈਂਕਟੇਸ਼ ਦੀ ਨਿਗਰਾਨੀ ਹੇਠ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਇਰਮ ਰਿਜ਼ਵੀ ਦੀ ਅਗਵਾਈ ਵਾਲੀ ਟੀਮ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ| ਸਾਈਬਰ ਸੈੱਲ ਨੂੰ ਦਿਤੀ ਸ਼ਿਕਾਇਤ ਵਿਚ ਸੈਕਟਰ 10 ਦੀ ਰਹਿਣ ਵਾਲੀ ਸਾਬਕਾ ਮੁੱਖ ਆਰਕੀਟੈਕਟ ਸੁਮਿਤ ਕੌਰ ਨੇ ਕਿਹਾ ਕਿ 3 ਮਈ ਨੂੰ ਇਕ ਫ਼ੋਨ ਆਇਆ, ਜਿਸ ਵਿਚ ਕਾਲ ਕਰਨ ਵਾਲੇ ਨੇ ਅਪਣੇ ਆਪ ਨੂੰ (ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ਼ ਇੰਡੀਆ) ਦੇ ਅਧਿਕਾਰੀ ਵਜੋਂ ਪੇਸ਼ ਕੀਤਾ ਅਤੇ ਕਿਹਾ ਕਿ ਉਸ ਦੇ ਮੋਬਾਈਲ ਨੰਬਰ ਦੀ ਵਰਤੋਂ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿਚ ਕੀਤੀ ਗਈ ਹੈ, ਜਿਸ ਕਾਰਨ ਉਸ ਵਿਰੁਧ ਐਫ਼ਆਈਆਰ ਦਰਜ ਕੀਤੀ ਗਈ ਹੈ| ਧੋਖਾਧੜੀ ਕਰਨ ਵਾਲਿਆਂ ਨੇ ਅੱਗੇ ਦੀ ਜਾਂਚ ਲਈ ਔਰਤ ਨੂੰ ਇਕ ਕਥਿਤ ਪੁਲਿਸ ਅਧਿਕਾਰੀ ਨਾਲ ਜੋੜਿਆ| ਇਸ ਤੋਂ ਬਾਅਦ, ਔਰਤ ਇਕ ਵਟਸਐਪ ਕਾਲ ਰਾਹੀਂ ਇਕ ਵਿਅਕਤੀ ਨਾਲ ਜੁੜ ਗਈ| ਜਿਸ ਨੇ ਅਪਣੇ ਆਪ ਨੂੰ ਸੀਬੀਆਈ ਦੇ ਡੀਆਈਜੀ ਵਜੋਂ ਪੇਸ਼ ਕੀਤਾ| ਕਾਲ ਵਿਚ  ਔਰਤ ਨੂੰ ਦਸਿਆ ਗਿਆ ਕਿ ਉਸ ਦਾ ਨਾਮ ਇਕ ਮਨੀ ਲਾਂਡਰਿੰਗ ਮਾਮਲੇ ਵਿਚ ਆਇਆ ਹੈ| ਉਸ ਨੂੰ ਇਕ ਜਾਅਲੀ ਗ੍ਰਿਫ਼ਤਾਰੀ ਵਾਰੰਟ ਵੀ ਦਿਖਾਇਆ ਗਿਆ ਅਤੇ ਦਸਿਆ ਗਿਆ ਕਿ ਉਸ ਦੇ ਨਾਮ ’ਤੇ ਮੁੰਬਈ ਦੇ ਕੇਨਰਾ ਬੈਂਕ ਵਿਚ ਇਕ ਜਾਅਲੀ ਖਾਤਾ ਖੋਲ੍ਹਿਆ ਗਿਆ ਹ, ਜਿਸ ਦੀ ਵਰਤੋਂ ਅਪਰਾਧ ਲਈ ਕੀਤੀ ਜਾ ਰਹੀ ਹੈ| 4 ਮਈ ਨੂੰ ਸ਼ਿਕਾਇਤਕਰਤਾ ਨੂੰ ਦਸਿਆ ਗਿਆ ਕਿ ਉਹ ‘ਡਿਜੀਟਲ ਗ੍ਰਿਫ਼ਤਾਰੀ’ ਅਧੀਨ ਹੈ ਅਤੇ ਹੁਣ ਉਸ ਨੂੰ ਹਰ ਸਮੇਂ ਅਪਣਾ ਮੋਬਾਈਲ ਚਾਲੂ ਰੱਖਣਾ ਪਵੇਗਾ| ਬੈਂਕ, ਬੀਮਾ, ਮਿਊਚੁਅਲ ਫ਼ੰਡ, ਪੀਪੀਐਫ ਅਤੇ ਡਾਕਘਰ ਵਿਚ ਜਮ੍ਹਾ ਉਸ ਦੀਆਂ ਸਾਰੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਗਏ ਸਨ| 5 ਮਈ ਨੂੰ ਔਰਤ ਨੂੰ ਵੀਡੀਉ ਕਾਲ ਰਾਹੀਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨਾਲ ਮਿਲਾਇਆ ਗਿਆ|

ਉਸ ਨੂੰ ਇਕ ਜਾਅਲੀ ਅਦਾਲਤੀ ਹੁਕਮ ਦਿਖਾਇਆ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਉਸ ਦੀ ਸਾਰੀ ਜਾਇਦਾਦ 48 ਘੰਟਿਆਂ ਲਈ ‘ਗੁਪਤ ਨਿਗਰਾਨੀ ਖਾਤੇ’ ਵਿਚ ਟਰਾਂਸਫਰ ਕਰਨੀ ਪਵੇਗੀ| ਕਿਉਂਕਿ ਔਰਤ ਉਸੇ ਦਿਨ ਪੈਸੇ ਟਰਾਂਸਫ਼ਰ ਨਹੀਂ ਕਰ ਸਕਦੀ ਸੀ, ਇਸ ਲਈ ਉਸ ਨੂੰ ਹੋਰ ਸਮਾਂ ਮੰਗਣ ਲਈ ਇਕ ਅਰਜ਼ੀ ਲਿਖਣ ਲਈ ਮਜਬੂਰ ਕੀਤਾ ਗਿਆ| ਇਸ ਤੋਂ ਬਾਅਦ, ਧੋਖੇਬਾਜ਼ ਸਿਕਾਇਤ ਕਰਤਾ ਨੂੰ ਫ਼ੋਨ ਅਤੇ ਵੀਡੀਉ ਕਾਲਾਂ ਰਾਹੀਂ ਹਦਾਇਤਾਂ ਦਿੰਦੇ ਰਹੇ ਕਿ ਬੈਂਕ ਵਿਚ ਕੀ ਕਹਿਣਾ ਹੈ, ਕਿਸ ਨਾਲ ਕਿਵੇਂ ਗੱਲ ਕਰਨੀ ਹੈ ਅਤੇ ਜਨਤਕ ਥਾਵਾਂ ’ਤੇ ਕਿਵੇਂ ਵਿਵਹਾਰ ਕਰਨਾ ਹੈ| ਗ੍ਰਿਫ਼ਤਾਰੀ ਦੀਆਂ ਲਗਾਤਾਰ ਧਮਕੀਆਂ ਅਤੇ ਮਾਨਸਿਕ ਦਬਾਅ ਹੇਠ ਸ਼ਿਕਾਇਤ ਕਰਤਾ ਨੇ ਧੋਖੇਬਾਜ਼ਾਂ ਦੁਆਰਾ ਦੱਸੇ ਗਏ ਖਾਤਿਆਂ ਵਿਚ ਕਈ ਕਿਸ਼ਤਾਂ ਵਿਚ ਲਗਭਗ 2.5 ਕਰੋੜ ਰੁਪਏ ਟਰਾਂਸਫ਼ਰ ਕੀਤੇ।

 

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement