PU Students Council Election 2024 : CYSS ਉਮੀਦਵਾਰ ਪ੍ਰਿੰਸ ਚੌਧਰੀ ਨੇ ਪ੍ਰਧਾਨ ਦੇ ਅਹੁਦੇ ਲਈ ਦਾਖਲ ਕੀਤੀ ਨਾਮਜ਼ਦਗੀ
Published : Aug 29, 2024, 7:15 pm IST
Updated : Aug 29, 2024, 7:36 pm IST
SHARE ARTICLE
CYSS candidate Prince Chowdhury
CYSS candidate Prince Chowdhury

ਸੀਵਾਈਐਸਐਸ ਨੇ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਸਬੰਧੀ ਆਪਣੇ ਸੰਗਠਨ ਦਾ ਵੀ ਕੀਤਾ ਵਿਸਤਾਰ

PU Students Council Election 2024 : ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕੌਂਸਲ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਵਿਦਿਆਰਥੀ ਵਿੰਗ ਛਾਤਰ ਯੁਵਾ ਸੰਘਰਸ਼ ਸਮਿਤੀ (ਸੀਵਾਈਐਸਐਸ) ਦੇ ਪ੍ਰਧਾਨਗੀ ਉਮੀਦਵਾਰ ਪ੍ਰਿੰਸ ਚੌਧਰੀ ਨੇ ਵੀਰਵਾਰ ਨੂੰ ਨਾਮਜ਼ਦਗੀ ਦਾਖਲ ਕੀਤੀ।

ਨਾਮਜ਼ਦਗੀ ਸਮੇਂ ਸੀਵਾਈਐਸਐਸ ਦੇ ਕਈ ਵਿਦਿਆਰਥੀ ਆਗੂ ਅਤੇ ਜਥੇਬੰਦੀ ਨਾਲ ਜੁੜੇ ਸੈਂਕੜੇ ਵਿਦਿਆਰਥੀ ਹਾਜ਼ਰ ਸਨ।  ਪ੍ਰਿੰਸ ਚੌਧਰੀ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਕਾਨੂੰਨ ਵਿਭਾਗ ਦਾ ਵਿਦਿਆਰਥੀ ਹੈ। ਉਹ ਐਲਐਲਐਮ ਦੀ ਪੜ੍ਹਾਈ ਕਰ ਰਿਹਾ ਹੈ।

ਸਟੂਡੈਂਟਸ ਕੌਂਸਲ ਚੋਣਾਂ ਦੇ ਮੱਦੇਨਜ਼ਰ ਸੀਵਾਈਐਸਐਸ ਨੇ ਆਪਣੇ ਸੰਗਠਨ ਦਾ ਵੀ ਵਿਸਥਾਰ ਕੀਤਾ ਹੈ।  ਅੰਮ੍ਰਿਤਪਾਲ ਸਿੰਘ ਢਿੱਲੋਂ ਨੂੰ ਪ੍ਰਧਾਨ, ਰਜਤ ਕੰਬੋਜ ਨੂੰ ਚੇਅਰਮੈਨ, ਆਰੀਅਨ ਕੰਬੋਜ ਨੂੰ ਪਾਰਟੀ ਪ੍ਰਧਾਨ, ਦੀਪਾਂਸ਼ੂ ਨੂੰ ਪਾਰਟੀ ਚੇਅਰਮੈਨ, ਰਿਤਵਿਜ ਚੌਬੇ ਨੂੰ ਮੀਤ ਪ੍ਰਧਾਨ, ਵਿਸ਼ਾਲ ਨੂੰ ਵਾਈਸ ਚੇਅਰਮੈਨ, ਉਦੈਵੀਰ ਧਾਲੀਵਾਲ ਨੂੰ ਆਲ ਕਾਲਜ ਪ੍ਰਧਾਨ, ਵਤਨਵੀਰ ਸਿੰਘ ਨੂੰ ਕਾਰਜਕਾਰੀ ਪ੍ਰਧਾਨ, ਪ੍ਰਭਨੂਰ ਨੂੰ ਪਾਰਟੀ ਇੰਚਾਰਜ ਅਤੇ ਕੰਵਲਪ੍ਰੀਤ ਜੱਜ ਨੂੰ ਚੀਫ ਪੈਟਰਨ ਨਿਯੁਕਤ ਕੀਤਾ ਗਿਆ ਹੈ।

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement