
ਇਹ ਚੰਡੀਗੜ੍ਹ ’ਚ ਵੀ ਮਿਲੇ, ਹੁਣ ਦਿੱਲੀ ’ਚ ਵੀ ਮਿਲਣਗੇ
Neil Garg News: ਚੰਡੀਗੜ੍ਹ ਮੇਅਰ ਦੀ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਭਾਜਪਾ ਦੀ ਜਿੱਤ ਕਰਾਸ ਵੋਟਿੰਗ ਰਾਹੀਂ ਕਾਂਗਰਸ ਦੀ ਦੇਣ ਹੈ। ਕਾਂਗਰਸ ਦੇ ਕੌਂਸਲਰਾਂ ਨੇ ਚੰਡੀਗੜ੍ਹ ਦੇ ਲੋਕਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨਾ ਕੇਵਲ ਧੋਖਾ ਦਿੱਤਾ ਬਲਕਿ ਚੰਡੀਗੜ੍ਹ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਗੁਪਤ ਮਤਦਾਨ ’ਚ BJP ਦਾ ਮੇਅਰ ਕਾਂਗਰਸ ਦੀ ਮਿਹਰਬਾਨੀ ਨਾਲ ਬਣਿਆ। ਜੋ ਵੋਟ ਤੁਸੀਂ ਕਾਂਗਰਸ ਨੂੰ ਦਿੰਦੇ ਹੋ, ਉਹ ਸਿੱਧਾ BJP ਨੂੰ ਜਾਂਦਾ ਹੈ। ਇਹ ਚੰਡੀਗੜ੍ਹ ’ਚ ਵੀ ਮਿਲੇ, ਹੁਣ ਦਿੱਲੀ ’ਚ ਵੀ ਮਿਲਣਗੇ। ਕਾਂਗਰਸ ਨੂੰ ਵੋਟ ਦੇ ਕੇ ਬੇਅਰਥ ਨਾ ਕਰੋ।