Who is Harpreet Kaur Babla : ਕੌਣ ਹੈ ਹਰਪ੍ਰੀਤ ਕੌਰ ਬਬਲਾ, ਜਿਨ੍ਹਾਂ ਨੇ ਚੰਡੀਗੜ੍ਹ ਮੇਅਰ ਦੀ ਜਿੱਤੀ ਚੋਣ

By : BALJINDERK

Published : Jan 30, 2025, 4:11 pm IST
Updated : Jan 30, 2025, 4:11 pm IST
SHARE ARTICLE
New Chandigarh Mayor Harpreet Kaur Babla
New Chandigarh Mayor Harpreet Kaur Babla

Who is Harpreet Kaur Babla : ਆਓ ਜਾਣਦੇ ਹਾਂ ਨਵੇਂ ਬਣੇ ਮੇਅਰ ਹਰਪ੍ਰੀਤ ਬਬਲਾ ਬਾਰੇ

Who is Harpreet Kaur Babla News In Punjabi : ਚੰਡੀਗੜ੍ਹ ਸਿਟੀ ਬਿਊਟੀਫੁੱਲ ਨੂੰ ਨਵਾਂ ਮੇਅਰ ਮਿਲ ਗਿਆ ਹੈ। ਬੀਜੇਪੀ ਦੀ ਹਰਪ੍ਰੀਤ ਕੌਰ ਬਬਲਾ ਨੇ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਜਿੱਤ ਲਈ ਹੈ। ਭਾਜਪਾ ਦੇ ਹੱਕ ਵਿੱਚ 19 ਵੋਟਾਂ ਪਈਆਂ ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ 17 ਵੋਟਾਂ ਪਈਆਂ। ਸਾਰੇ 35 ਕੌਂਸਲਰਾਂ ਅਤੇ ਇੱਕ ਸੰਸਦ ਮੈਂਬਰ ਨੇ ਆਪਣੀ ਵੋਟ ਪਾਈ। ਨਵੇਂ ਮੇਅਰ ਬਣੇ ਹਰਪ੍ਰੀਤ ਬਬਲਾ ਕੌਣ ਹਨ ਆਓ ਜਾਣਦੇ ਹਾਂ...........

ਜਾਣਕਾਰੀ ਅਨੁਸਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਤਿੰਨ ਕੌਂਸਲਰਾਂ ਨੇ ਭਾਜਪਾ ਦੇ ਹੱਕ ’ਚ ਕਰਾਸ-ਵੋਟਿੰਗ ਕੀਤੀ ਹੈ ਪਰ ਕਿਉਂਕਿ ਵੋਟਿੰਗ ਗੁਪਤ ਵੋਟਿੰਗ ਰਾਹੀਂ ਹੁੰਦੀ ਹੈ, ਇਸ ਲਈ ਇਹ ਸਪੱਸ਼ਟ ਨਹੀਂ ਹੈ ਕਿ ਕਿਸਨੇ ਕਰਾਸ-ਵੋਟਿੰਗ ਕੀਤੀ। 16 ਕੌਂਸਲਰਾਂ ਨਾਲ ਭਾਜਪਾ ਆਪਣਾ ਮੇਅਰ ਚੁਣਨ ’ਚ ਸਫ਼ਲ ਰਹੀ। ਕਾਂਗਰਸ ਸੰਸਦ ਮੈਂਬਰ ਦੀ ਇੱਕ ਵੋਟ, ਕਾਂਗਰਸ ਦੀਆਂ 6 ਵੋਟਾਂ ਅਤੇ ਆਮ ਆਦਮੀ ਪਾਰਟੀ ਦੀਆਂ 13 ਵੋਟਾਂ ਦੇ ਬਾਵਜੂਦ, ਆਮ ਆਦਮੀ ਪਾਰਟੀ ਅਤੇ ਕਾਂਗਰਸ ਗਠਜੋੜ ਮੇਅਰ ਦੀ ਚੋਣ ਹਾਰ ਗਿਆ।

ਹਰਪ੍ਰੀਤ ਕੌਰ ਬਬਲਾ ਕੌਣ ਹੈ ?

ਹਰਪ੍ਰੀਤ ਕੌਰ ਬਬਲਾ ਸੇਵਾਮੁਕਤ ਫ਼ੌਜ ਦੇ ਕਰਨਲ ਦੀ ਧੀ ਹਨ। ਹਰਪ੍ਰੀਤ ਬਬਲਾ ਦੇ ਪਰਿਵਾਰ ’ਚ ਉਨ੍ਹਾਂ ਦੇ ਪਤੀ ਦਵਿੰਦਰ ਸਿੰਘ ਬਬਲਾ ਦੋ ਵਾਰ ਸਾਬਕਾ ਕੌਂਸਲਰ ਰਹਿ ਚੁੱਕੇ ਹਨ ਨਾਲ ਹੀ ਨਗਰ ਨਿਗਮ ’ਚ ਵਿਰੋਧੀ ਧਿਰ ਦੇ ਆਗੂ ਵੀ ਰਹੇ ਹਨ। ਇਸ ਤੋਂ ਇਲਾਵਾ ਉਹ ਚੰਡੀਗੜ੍ਹ ਮਾਰਕੀਟ ਕਮੇਟੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ। ਇਸਤੋਂ ਇਲਾਵਾ ਪਰਿਵਾਰ ’ਚ ਉਨ੍ਹਾਂ ਦੇ ਦੋ ਪੁੱਤਰ ਵੀ ਹਨ। ਜਿਨ੍ਹਾਂ ’ਚੋਂ ਵੱਡੇ ਪੁੱਤਰ ਯੁੱਧਵੀਰ ਸਿੰਘ ਬਬਲਾ ਦਾ ਰੀਅਲ  ਇਸਟੇਟ ਦਾ ਕਾਰੋਬਾਰ ਹੈ ਤਾਂ ਛੋਟੇ ਪੁੱਤਰ ਪਰਮਵੀਰ ਸਿੰਘ ਬਬਲਾ ਚੰਡੀਗੜ੍ਹ ਕਲਬ ਦੇ ਕਾਰਜਕਾਰੀ ਮੈਂਬਰ ਹਨ।

 ਹਰਪ੍ਰੀਤ ਕੌਰ ਬਬਲਾ ਦਾ ਹਵਾਈ ਫ਼ੌਜ ਦੇ ਸਾਬਕਾ ਅਧਿਕਾਰੀ ਦੀ ਪਤਨੀ ਨਾਲ ਸੀ ਮੁਕਾਬਲਾ

ਇਸ ਚੋਣ ’ਚ ਹਰਪ੍ਰੀਤ ਕੌਰ ਬਬਲਾ ਦਾ ਸਾਹਮਣਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੇਮ ਲਤਾ ਨਾਲ ਸੀ। ਪ੍ਰੇਮ ਲਤਾ ਭਾਰਤੀ ਹਵਾਈ ਸੈਨਾ ਦੇ ਸੇਵਾਮੁਕਤ ਅਧਿਕਾਰੀ ਦੀ ਪਤਨੀ ਹਨ। ਉਹ ਇਸ ਵੇਲੇ ਇੱਕ ਸਰਕਾਰੀ ਸਕੂਲ ’ਚ ਅੰਗਰੇਜ਼ੀ ਦੀ ਅਧਿਆਪਕਾ ਵੱਜੋਂ ਸੇਵਾਵਾਂ ਨਿਭਾ ਰਹੇ ਹਨ।

ਜ਼ਿਕਰਯੋਗ ਹੈ ਕਿ ਤਿੰਨ ਕੌਂਸਲਰਾਂ ਨੇ ਕਰਾਸ ਵੋਟਿੰਗ ਕੀਤੀ ਹੈ। ਇਹ ਤਿੰਨੋਂ ਵੋਟਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੁਆਰਾ ਪਾਈਆਂ ਗਈਆਂ ਹਨ। ਇਸ ਨਾਲ ਪ੍ਰੇਮ ਲਤਾ ਹਾਰ ਗਏ ਅਤੇ ਹਰਪ੍ਰੀਤ ਕੌਰ ਬਬਲਾ ਜਿੱਤ ਗਏ। ਉੱਧਰ ਸੀਨੀਅਰ ਡਿਪਟੀ ਮੇਅਰ ਦੇ ਅਹੁਦੇ ਤੇ ਕਾਂਗਰਸ ਨੇ ਕਬਜ਼ਾ ਕੀਤਾ ਹੈ। 

(For more news apart from Who is Harpreet Kaur Babla, who won Chandigarh Mayor election News in Punjabi, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement