Financial changes First may : ਕੱਲ੍ਹ ਤੋਂ ਹੋਣ ਜਾ ਰਹੇ ਕਈ ਬਦਲਾਅ, ਤੁਹਾਡੇ ਬਜਟ ’ਤੇ ਪਵੇਗਾ ਸਿੱਧਾ ਅਸਰ

By : BALJINDERK

Published : Apr 30, 2024, 2:33 pm IST
Updated : Apr 30, 2024, 2:33 pm IST
SHARE ARTICLE
Financial changes First may
Financial changes First may

Financial changes First may : LPG ਸਿਲੰਡਰ, CNG, PNG ਦੀਆਂ ਕੀਮਤਾਂ ਹੋਣਗੀਆਂ ਤੈਅ, Yes Bank ਤੇ ICICI ਬੈਂਕ ਦੇ ਸੇਵਿੰਗ ਖਾਤੇ ਦੇ ਬਦਲਣਗੇ ਨਿਯਮ

Financial changes First may: ਚੰਡੀਗੜ੍ਹ, ਪੈਸੇ ਨਾਲ ਸਬੰਧਤ ਕਈ ਨਿਯਮ ਹਰ ਮਹੀਨੇ ਦੀ ਸ਼ੁਰੂਆਤ ਤੋਂ ਬਦਲ ਜਾਂਦੇ ਹਨ। ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਸਿਲੰਡਰ, CNG, PNG ਦੀਆਂ ਕੀਮਤਾਂ ਤੈਅ ਹੁੰਦੀਆਂ ਹਨ। ਇਸ ਦੇ ਨਾਲ ਹੀ, ਯੈੱਸ ਬੈਂਕ ਤੇ ICICI ਬੈਂਕ ਨੇ ਆਪਣੇ ਬਚਤ ਖਾਤਿਆਂ ਦੇ ਕਈ ਖਰਚੇ ਵਧਾ ਦਿੱਤੇ ਹਨ ਜੋ 1 ਮਈ ਤੋਂ ਲਾਗੂ ਹੋਣਗੇ। ਯਾਨੀ ਇਨ੍ਹਾਂ ਦੋਵਾਂ ਬੈਂਕਾਂ ਦੇ ਗਾਹਕਾਂ ਨੂੰ ਕੁਝ ਸੇਵਾਵਾਂ ਲਈ ਪਹਿਲਾਂ ਨਾਲੋਂ ਜ਼ਿਆਦਾ ਪੈਸੇ ਦੇਣੇ ਪੈਣਗੇ। ਇਸ ਦੇ ਨਾਲ ਹੀ HDFC ਬੈਂਕ ਦੁਆਰਾ ਸੀਨੀਅਰ ਨਾਗਰਿਕਾਂ ਲਈ ਚਲਾਈ ਜਾ ਰਹੀ ਸਕੀਮ ਦੀ ਅੰਤਿਮ ਮਿਤੀ 10 ਮਈ, 2024 ਹੈ। ਅਜਿਹੇ ’ਚ ਨਿਵੇਸ਼ ਲਈ ਘੱਟ ਸਮਾਂ ਬਚਿਆ ਹੈ।

Yes Bank

ਯੈਸ਼ ਬੈਂਕ ਦੀ ਵੈੱਬਸਾਈਟ ’ਤੇ ਕਿਹਾ ਗਿਆ ਹੈ ਕਿ ਸੇਵਿੰਗ ਖਾਤਿਆਂ ਦੇ ਵੱਖ-ਵੱਖ ਰੂਪਾਂ ਦਾ ਘੱਟੋ-ਘੱਟ ਔਸਤ ਬਕਾਇਆ (MAB) ਬਦਲਿਆ ਗਿਆ ਹੈ। ਅਕਾਂਊਂਟ ਪ੍ਰੋ ਮੈਕਸ ’ਚ ਘੱਟੋਂ-ਘੱਟ ਔਸਤ ਬੈਲੇਂਸ 50,000 ਰੁਪਏ ਹੋਵੇਗਾ। ਮੈਕਸੀਮਮ ਚਾਰਜ ਲਈ 1,000 ਰੁਪਏ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ। ਸੇਵਿੰਗ ਅਕਾਉਂਟ ਪ੍ਰੋ ਪਲੱਸ, Yes Essence SA ਤੇ YES Respect SA ਹੁਣ ਘੱਟੋਂ-ਘੱਟ ਬੈਲੇਂਸ 25,000 ਰੁਪਏ ਹੋਵੇਗਾ। YES bank ਇਸ ਅਕਾਂਊਂਟ ਲਈ ਚਾਰਜ ਦੀ ਮੈਕਸੀਮਮ ਸੀਮਾ 750 ਰੁਪਏ ਕਰ ਦਿੱਤੀ ਗਈ ਹੈ।

Saving Account PRo

ਸੇਵਿੰਗ ਅਕਾਊਂਟ ਪੀਆਰਓ ਵਿਚ ਹੁਣ ਘੱਟੋਂ-ਘੱਟ ਬੈਲੇਂਸ 10,000 ਰੁਪਏ ਹੋਵੇਗਾ। ਖਰਚਿਆਂ ਲਈ ਅਧਿਕਤਮ ਸੀਮਾ 750 ਰੁਪਏ ਨਿਰਧਾਰਤ ਕੀਤੀ ਗਈ ਹੈ। ਇਹ ਨਿਯਮ 1 ਮਈ ਤੋਂ ਲਾਗੂ ਹੋ ਜਾਣਗੇ।

ICICI ਬੈਂਕ ਨੇ ਕਈ ਤਰ੍ਹਾਂ ਦੀਆਂ ਸੇਵਾਵਾਂ ਅਤੇ ਖਰਚਿਆਂ ਵਿੱਚ ਵੀ ਬਦਲਾਅ ਕੀਤੇ ਹਨ। ਡੈਬਿਟ ਕਾਰਡ ਦੀ ਸਾਲਾਨਾ ਫੀਸ 200 ਰੁਪਏ ਕਰ ਦਿੱਤੀ ਗਈ ਹੈ। ਪੇਂਡੂ ਖੇਤਰਾਂ ਲਈ ਇਹ 11 ਰੁਪਏ ਪ੍ਰਤੀ ਸਾਲ ਹੋਵੇਗਾ। ਇੱਕ ਸਾਲ ਵਿੱਚ 25 ਪੰਨਿਆਂ ਵਾਲੀ ਚੈੱਕ ਬੁੱਕ ਲਈ ਕੋਈ ਚਾਰਜ ਨਹੀਂ ਲੱਗੇਗਾ। ਇਸ ਤੋਂ ਬਾਅਦ, ਚੈੱਕ ਦੇ ਹਰ ਪੰਨੇ ਲਈ 4 ਰੁਪਏ ਅਦਾ ਕਰਨੇ ਪੈਣਗੇ। IMPS ਦੇ ਲੈਣ-ਦੇਣ ਦੀ ਰਕਮ ‘ਤੇ ਚਾਰਜ ਲੱਗੇਗਾ। ਇਹ 2.50 ਰੁਪਏ ਤੋਂ 15 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਦੇ ਵਿਚਕਾਰ ਹੋਵੇਗਾ। ਇਹ ਤੁਹਾਡੀ ਰਕਮ ‘ਤੇ ਨਿਰਭਰ ਕਰਦਾ ਹੈ।

HDFC ਬੈਂਕ ਦੀ ਸੀਨੀਅਰ ਸਿਟੀਜ਼ਨ ਲਈ Wecare FD
HDFC ਬੈਂਕ ਨੇ ਸੀਨੀਅਰ ਸਿਟੀਜ਼ਨ ਕੇਅਰ FD (HDFC Bank Senior Citizen Care FD) ਵਿੱਚ ਨਿਵੇਸ਼ 10 ਮਈ 2024 ਤੱਕ ਨਿਵੇਸ਼ ਕਰ ਸਕਦੇ ਹਨ । ਬੈਂਕ ਸੀਨੀਅਰ ਨਾਗਰਿਕਾਂ ਨੂੰ 0.75 ਫੀਸਦੀ ਦਾ ਵਾਧੂ ਵਿਆਜ ਦਿੰਦਾ ਹੈ। ਇਹ ਤੁਹਾਡੀ ਨਿਯਮਤ FD ਨਾਲੋਂ ਥੋੜਾ ਜ਼ਿਆਦਾ ਵਿਆਜ ਹੈ। ਇਹ ਸੀਨੀਅਰ ਨਾਗਰਿਕਾਂ ਨੂੰ 5 ਸਾਲ ਤੋਂ ਲੈ ਕੇ 10 ਸਾਲ ਤੱਕ ਦੀ FD ‘ਤੇ 7.75 ਫੀਸਦੀ ਦਾ ਵਿਆਜ ਦੇ ਰਿਹਾ ਹੈ। ਇਹ ਵਿਆਜ 5 ਕਰੋੜ ਰੁਪਏ ਤੋਂ ਘੱਟ ਦੀ FD ‘ਤੇ ਮਿਲਦਾ ਹੈ।

(For more news apart from Many changes are going happen tomorrow, direct impact on your budget News in Punjabi, stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement