Punjab and Haryana High Court : ਮਾਂ ਦੇ ਪਿਆਰ ਤੋਂ ਵਧੀਆ ਨਹੀਂ ਹੋ ਸਕਦਾ ਪਿਤਾ ਦਾ ਪਿਆਰ : ਹਾਈ ਕੋਰਟ

By : BALJINDERK

Published : Aug 30, 2024, 11:43 am IST
Updated : Aug 30, 2024, 11:43 am IST
SHARE ARTICLE
Punjab and Haryana High Court
Punjab and Haryana High Court

Punjab and Haryana High Court :  2 ਸਾਲ ਦੇ ਬੱਚੇ ਦੀ ਕਸਟਡੀ ਮਾਂ ਨੂੰ ਸੌਂਪਣ ਦੇ ਦਿੱਤੇ ਹੁਕਮ, ਜ਼ਬਰਦਸਤੀ ਘਰੋਂ ਲੈ ਜਾਣ ਦਾ ਹੈ ਇਲਜ਼ਾਮ 

Punjab and Haryana High Court :ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਪਿਤਾ ਦਾ ਪਿਆਰ ਕਿਸੇ ਵੀ ਤਰ੍ਹਾਂ ਮਾਂ ਦੇ ਪਿਆਰ ਤੋਂ ਬਿਹਤਰ ਨਹੀਂ ਹੋ ਸਕਦਾ। ਅਦਾਲਤ ਨੇ 2 ਸਾਲ ਦੇ ਬੱਚੇ ਦੀ ਕਸਟਡੀ ਮਾਂ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਦੋਸ਼ ਹੈ ਕਿ ਪਿਤਾ ਉਸ ਨੂੰ ਜ਼ਬਰਦਸਤੀ ਮਾਂ ਦੇ ਘਰੋਂ ਲੈ ਗਿਆ ਸੀ।
ਜਸਟਿਸ ਗੁਰਬੀਰ ਸਿੰਘ ਨੇ ਕਿਹਾ ਕਿ ਮਾਂ ਦਾ ਪਿਆਰ ਤਿਆਗ ਅਤੇ ਸਮਰਪਣ ਦੀ ਪਰਿਭਾਸ਼ਾ ਹੈ। ਇਸ ਉਮਰ 'ਚ ਬੱਚੇ ਤੇ ਮਾਂ ਦਾ ਬੰਧਨ ਪਿਤਾ ਦੇ ਬੰਧਨ ਨਾਲੋਂ ਕਿਤੇ ਵੱਧ ਹੁੰਦਾ ਹੈ। ਭਾਵੇਂ ਆਪਣੇ ਬੱਚੇ ਪ੍ਰਤੀ ਪਿਤਾ ਦੀਆਂ ਭਾਵਨਾਵਾਂ ਹਮੇਸ਼ਾ ਮਜ਼ਬੂਤ ਹੁੰਦੀਆਂ ਹਨ, ਪਰ ਇਸ ਕੋਮਲ ਉਮਰ ਵਿਚ ਉਹ ਮਾਂ ਦੀਆਂ ਭਾਵਨਾਵਾਂ ਤੋਂ ਵੱਧ ਨਹੀਂ ਹੋ ਸਕਦੀਆਂ। 

ਇਹ ਵੀ ਪੜੋ :Fazilka News : ਪੁਲਿਸ ਨੂੰ ਮਿਸ਼ਨ ਨਿਸ਼ਚੈ ਤਹਿਤ ਮਿਲੀ ਵੱਡੀ ਕਾਮਯਾਬੀ, ਇੱਕ ਨਸ਼ਾ ਤਸਕਰ ਨੂੰ ਕਾਰ ਸਮੇਤ ਕੀਤਾ ਕਾਬੂ

ਅਦਾਲਤ ਨੇ ਕਿਹਾ ਕਿ ਜਿਸ ਬੱਚੇ ਨੂੰ ਮਾਂ ਦਾ ਪਿਆਰ ਨਹੀਂ ਮਿਲਦਾ ਉਹ ਆਪਣੀ ਜ਼ਿੰਦਗੀ 'ਚ ਬੇਪਰਵਾਹ ਅਤੇ ਲਾਪਰਵਾਹ ਹੋ ਸਕਦਾ ਹੈ। ਇਕ ਚੰਗਾ ਨਾਗਰਿਕ ਬਣਨ ਲਈ ਜ਼ਰੂਰੀ ਕਿ ਵਿਅਕਤੀ ਵਿਚ ਆਪਣੇ ਪਰਿਵਾਰ ਪ੍ਰਤੀ ਇਨਸਾਨੀਅਤ ਦੇ ਨਾਲ-ਨਾਲ ਆਪਣੇ ਦੋਸਤਾਂ ਪ੍ਰਤੀ ਪਿਆਰ ਵੀ ਹੋਵੇ। ਇਹ ਤਾਂ ਹੀ ਸੰਭਵ ਹੈ ਜਦੋਂ ਬੱਚੇ ਨੂੰ ਛੋਟੀ ਉਮਰ ਵਿਚ ਹੀ ਮਾਂ ਦਾ ਪਿਆਰ ਮਿਲ ਜਾਂਦਾ ਹੈ। ਇੰਨੀ ਛੋਟੀ ਉਮਰ ਵਿਚ ਮਾਂ ਦੇ ਪਿਆਰ ਦਾ ਕੋਈ ਬਦਲ ਨਹੀਂ ਹੈ। ਪੰਜ ਸਾਲ ਘੱਟ ਉਮਰ ਦੇ ਬੱਚੇ ਦੀ ਭਲਾਈ ਮਾਂ ਦੇ ਨਾਲ ਰਹਿਣ ਵਿਚ ਹੈ। ਜਦੋਂ ਤੱਕ ਕਿ ਹੋਰ ਦਿਖਾਉਣ ਲਈ ਅਸਧਾਰਨ ਹਾਲਾਤ ਨਾ ਹੋਣ।

ਇਹ ਵੀ ਪੜੋ :Fatehgarh Sahib News : ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਕੀਤੀ ਮੰਗ: ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ

ਪਤੀ ਅਤੇ ਸਹੁਰੇ ਪਰਿਵਾਰ ਵਲੋਂ ਤੰਗ ਕੀਤੇ ਜਾਣ ਮਗਰੋਂ  ਔਰਤ ਪੇਕੇ ਘਰ ਰਹਿ ਰਹੀ ਸੀ
ਹਾਈ ਕੋਰਟ ਨੇ ਇਹ ਟਿੱਪਣੀਆਂ ਇਕ ਮਾਂ ਵੱਲੋਂ ਦਾਇਰ ਹੈਬੀਅਸ  ਕਾਰਪਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੀਤੀਆਂ। ਪਟੀਸ਼ਨ 'ਚ ਦੋਸ਼ ਹੈ ਲਾਇਆ ਗਿਆ ਹੈ ਕਿ ਪੁੱਤਰ ਨੂੰ ਕਥਿਤ ਤੌਰ 'ਤੇ ਉਸ ਦਾ ਪਿਤਾ ਚੁੱਕ ਲੈ ਗਿਆ ਸੀ। ਔਰਤ ਨੂੰ ਉਸ ਦੇ ਪਤੀ ਅਤੇ ਸਹੁਰੇ ਵਾਲਿਆਂ ਵੱਲੋਂ ਤੰਗ ਕੀਤਾ ਜਾਂਦਾ ਸੀ, ਜਿਸ ਕਾਰਨ ਉਹ ਮਈ ਵਿਚ ਆਪਣੇ ਪੁੱਤਰ ਆਪਣੇ ਸਮੇਤ ਪੰਜਾਬ ਵਿਚ ਸਹੁਰਾ ਘਰ ਛੱਡ ਕੇ ਚਲੀ ਗਈ ਸੀ। 
ਹਾਈ ਕੋਰਟ ਹੁਕਮਾਂ 'ਚ ਕਿਹਾ ਹੈ ਕਿ ਹਰਿਆਣਾ ਦੇ ਸਬੰਧਤ ਜ਼ਿਲ੍ਹੇ ਦੇ ਸੈਸ਼ਨ ਜੱਜ ਬੱਚੇ ਨੂੰ ਮਾਂ ਦੇ ਹਵਾਲੇ ਕਰਨਾ ਯਕੀਨੀ ਬਣਾਉਣ। ਨਾਲ ਹੀ, ਹਰ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ਨੀਵਾਰ ਪਿਤਾ ਨੂੰ 2 ਵਜੇ ਤੋਂ ਵਜੇ ਦੇ ਵਿਚਕਾਰ ਵਿਵਾਦ ਨਿਪਟਾਰਾ ਕੇਂਦਰ ਵਿਚ ਬੱਚੇ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। 

(For more news apart from  Father's love cannot be better than mother's love : High Court News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement