Haryana News: ਤਲਾਅ ’ਚ ਡੁੱਬਣ ਕਾਰਨ 2 ਬੱਚਿਆਂ ਦੀ ਹੋਈ ਮੌਤ
Published : Sep 1, 2024, 1:30 pm IST
Updated : Sep 1, 2024, 2:12 pm IST
SHARE ARTICLE
2 children died due to drowning in the pond Haryana News
2 children died due to drowning in the pond Haryana News

Haryana News: ਘਰ ਨਹਾਉਣ ਦੀ ਬਜਾਏ ਪਿੰਡ ਦੇ ਤਲਾਅ ਵਿਚ ਨਹਾਉਣ ਗਏ ਸਨ ਦੋਵੇਂ

2 children died due to drowning in the pond Haryana News: ਹਰਿਆਣਾ ਦੇ ਰੋਹਤਕ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਮਹਿਮ ਇਲਾਕੇ ਦੇ ਪਿੰਡ ਮਦੀਨਾ ਗੰਧਰਨ ਦੇ ਤਲਾਅ ’ਚ ਨਹਾਉਣ ਗਏ ਦੋ ਬੱਚਿਆਂ ਦੀ ਡੁੱਬਣ ਕਾਰਨ ਮੌਤ ਹੋ ਗਈ। ਦੋਵੇਂ ਬੱਚੇ ਤੀਜੀ ਜਮਾਤ ’ਚ ਪੜ੍ਹਦੇ ਸਨ। ਡੁੱਬਣ ਵਾਲੇ ਬੱਚਿਆਂ ਦੀ ਪਹਿਚਾਣ 8 ਸਾਲ ਆਦੀ ਵਾਸੀ ਮਦੀਨਾ ਪਿੰਡ ਤੇ ਦੂਜਾ ਬੱਚਾ ਬਿਹਾਰ ਦਾ ਰਹਿਣ ਵਾਲਾ ਆਦਿਤਿਆ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਵਿਚੋਂ ਭੱਜੇ ਬਾਹਰ 

ਆਦਿ ਦੇ ਦਾਦਾ ਜੈ ਭਗਵਾਨ ਨੇ ਦੱਸਿਆ ਕਿ ਸਕੂਲ ਤੋਂ ਬਾਅਦ ਇਹ ਬੱਚੇ ਨਹਾਉਣ ਲਈ ਘਰ ਦੀ ਬਜਾਏ ਸਿੱਧੇ ਗਿਰਾਵੜ ਰੋਡ ’ਤੇ ਸਥਿਤ ਤਲਾਅ ’ਚ ਚਲੇ ਗਏ। ਉਸ ਨੇ ਦੱਸਿਆ ਕਿ ਇੱਕ ਪਿੰਡ ਵਾਸੀ ਤਲਾਅ ਕੋਲੋਂ ਲੰਘ ਰਿਹਾ ਸੀ। ਉਸ ਨੇ ਤਲਾਅ ਨੇੜੇ ਕੱਪੜੇ ਪਏ ਵੇਖੇ ਤੇ ਇੱਕ ਬੱਚੇ ਨੂੰ ਪਾਣੀ ’ਤੇ ਤੈਰਦੇ ਵੇਖਿਆ। ਉਸ ਨੇ ਪੁਲਿਸ ਨੂੰ ਸੂਚਿਤ ਕੀਤਾ, ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਬੱਚਿਆਂ ਨੂੰ ਪਾਣੀ ’ਚੋਂ ਬਾਹਰ ਕੱਢਿਆ। ਉਦੋਂ ਤੱਕ ਦੋਵਾਂ ਬੱਚਿਆਂ ਦੀ ਪਛਾਣ ਨਹੀਂ ਹੋ ਸਕੀ ਸੀ।

ਇਹ ਵੀ ਪੜ੍ਹੋ: Budhlada Accident News: ਬੁਢਲਾਡਾ ਵਿਚ ਵਾਪਰਿਆ ਦਰਦਨਾਕ ਹਾਦਸਾ, ਮੁੰਡੇ-ਕੁੜੀ ਦੀ ਥਾਈਂ ਹੋਈ ਮੌਤ 

ਪੁਲਿਸ ਨੇ ਪਛਾਣ ਲਈ ਦੋਵਾਂ ਬੱਚਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪੋਸਟ ਕੀਤੀਆਂ ਹਨ। ਦੋਵਾਂ ਬੱਚਿਆਂ ਦੀ ਪਛਾਣ ਕਰੀਬ 8 ਵਜੇ ਹੋਈ। ਦੋਵਾਂ ਨੂੰ ਪੋਸਟ ਮਾਰਟਮ ਲਈ ਪੀਜੀਆਈ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਪੁਲਿਸ ਅਨੁਸਾਰ ਦੋਵਾਂ ਬੱਚਿਆਂ ਦੇ ਸਰੀਰ ’ਤੇ ਸੱਟ ਆਦਿ ਦੇ ਕੋਈ ਨਿਸ਼ਾਨ ਨਹੀਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦੀ ਮੌਤ ਡੁੱਬਣ ਕਾਰਨ ਹੋਈ ਹੋ ਸਕਦੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਦੋਵਾਂ ਬੱਚਿਆਂ ਦੀਆਂ ਲਾਸ਼ਾਂ ਦਾ ਐਤਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from 2 children died due to drowning in the pond Haryana News, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM
Advertisement