
6 ਅਪ੍ਰੈਲ ਨੂੰ ਹੋਵੇਗੀ ਅਗਲੀ ਸੁਣਵਾਈ
Haryana News: ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ 'ਤੇ ਜੂਨੀਅਰ ਮਹਿਲਾ ਕੋਚ ਵਲੋਂ ਲਗਾਏ ਗਏ ਇਲਜ਼ਾਮਾਂ ਦੇ ਮਾਮਲੇ 'ਚ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ 'ਚ ਸੁਣਵਾਈ ਹੋਈ। ਇਸ ਮਾਮਲੇ ਵਿਚ ਮੁਲਜ਼ਮ ਵਿਰੁਧ ਲੱਗੇ ਦੋਸ਼ਾਂ ’ਤੇ ਬਹਿਸ ਹੋਣੀ ਸੀ ਅਤੇ ਸ਼ਿਕਾਇਤਕਰਤਾ ਵਲੋਂ ਧਾਰਾ 209 ਸੀਆਰਪੀਸੀ ਤਹਿਤ ਕੇਸ ਸੈਸ਼ਨ ਅਦਾਲਤ ਵਿਚ ਸੌਂਪਣ ਲਈ ਦਾਇਰ ਅਰਜ਼ੀ ’ਤੇ ਵਿਚਾਰ ਕੀਤਾ ਜਾਣਾ ਸੀ।
ਇਸ ਦੇ ਨਾਲ ਹੀ ਮੁਲਜ਼ਮ ਨੇ 207 ਸੀਆਰਪੀਸੀ ਦੇ ਤਹਿਤ ਪੀੜਤ ਦੀ ਅਰਜ਼ੀ ਦਾ ਜਵਾਬ ਦੇਣਾ ਸੀ। ਇਸ ਮਾਮਲੇ ਵਿਚ ਮੁਲਜ਼ਮ ਸੰਦੀਪ ਸਿੰਘ ਅੱਜ ਅਦਾਲਤ ਵਿਚ ਪੇਸ਼ ਹੋਏ।
ਇਸ ਮਾਮਲੇ 'ਚ ਪੀੜਤਾ ਵਲੋਂ ਅਦਾਲਤ 'ਚ ਕੁੱਝ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਅਰਜ਼ੀ ਦਾਇਰ ਕੀਤੀ ਗਈ ਸੀ। ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਹੈ। ਇਸ ਕੇਸ ਵਿਚ ਪੀੜਤ ਧਿਰ ਵਲੋਂ ਐਡਵੋਕੇਟ ਦਿਪਾਂਸ਼ੂ ਬਾਂਸਲ ਪੇਸ਼ ਹੋਏ। ਉਨ੍ਹਾਂ ਦਸਿਆ ਕਿ ਪੀੜਤ ਧਿਰ ਵਲੋਂ ਚੰਡੀਗੜ੍ਹ ਪੁਲਿਸ ਵਲੋਂ ਹੁਣ ਤਕ ਕੀਤੀ ਗਈ ਜਾਂਚ ਸਮੇਤ ਦਸਤਾਵੇਜ਼ ਮੰਗਣ ਲਈ ਅਦਾਲਤ ਵਿਚ ਅਰਜ਼ੀ ਦਾਇਰ ਕੀਤੀ ਗਈ ਸੀ। ਹੁਣ ਚੰਡੀਗੜ੍ਹ ਪੁਲਿਸ ਨੂੰ ਉਹ ਦਸਤਾਵੇਜ਼ ਪੀੜਤ ਨੂੰ ਮੁਹੱਈਆ ਕਰਵਾਉਣੇ ਹੋਣਗੇ। ਹੁਣ ਇਸ ਮਾਮਲੇ ਦੀ ਸੁਣਵਾਈ 6 ਅਪ੍ਰੈਲ ਨੂੰ ਹੋਵੇਗੀ। ਸ਼ਿਕਾਇਤਕਰਤਾ ਵਲੋਂ ਮੁਕੱਦਮੇ ਵਿਚ ਦੇਰੀ ਨਾ ਹੋਵੇ, ਇਸ ਲਈ ਪਹਿਲਾਂ ਹੀ ਅਰਜ਼ੀ ਲਗਾਈ ਗਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਦਰਅਸਲ ਪੀੜਤ ਮਹਿਲਾ ਕੋਚ ਦੀ ਸ਼ਿਕਾਇਤ ’ਤੇ ਚੰਡੀਗੜ੍ਹ ਪੁਲਿਸ ਨੇ ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਵਿਰੁਧ ਦੋ ਗ਼ੈਰ-ਜ਼ਮਾਨਤੀ ਧਾਰਾਵਾਂ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਨ੍ਹਾਂ ਵਿਚ ਆਈਪੀਸੀ ਦੀ ਧਾਰਾ 342 ਸ਼ਾਮਲ ਹੈ ਜੋ ਗਲਤ ਤਰੀਕੇ ਨਾਲ ਕਬਜ਼ੇ ਲਈ ਲਗਾਈ ਗਈ ਹੈ। ਇਸ ਤੋਂ ਇਲਾਵਾ ਧਾਰਾ 354 ਵੀ ਲਗਾਈ ਗਈ ਸੀ, ਜੋ ਕੱਪੜੇ ਪਾੜਨ 'ਤੇ ਲਗਾਈ ਜਾਂਦੀ ਹੈ।
ਆਈਪੀਸੀ ਦੀ ਧਾਰਾ 354 ਜੋ ਇਕ ਜ਼ਮਾਨਤੀ ਧਾਰਾ ਹੈ, ਇਹ ਛੇੜਛਾੜ ਲਈ ਲਗਾਈ ਜਾਂਦੀ ਹੈ। ਧਾਰਾ 506 ਧਮਕਾਉਣ ਲਈ ਲਗਾਈ ਗਈ ਹੈ। ਇਸ ਤੋਂ ਇਲਾਵਾ ਸਰੀਰਕ ਛੇੜਛਾੜ ਦੀ ਧਾਰਾ 354 ਅਤੇ ਛੇੜਛਾੜ ਦੀ ਧਾਰਾ 509 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਵਿਚਾਲੇ ਕੋਚ ਨੇ ਤਿੰਨ ਮਹੀਨੇ ਪਹਿਲਾਂ ਦੋਸ਼ ਲਾਇਆ ਸੀ ਕਿ ਹਰਿਆਣਾ ਸਰਕਾਰ ਦੀ ਸੀਆਈਡੀ ਦੇ ਬੰਦੇ ਉਸ ਦਾ ਪਿੱਛਾ ਕਰ ਰਹੇ ਹਨ।
(For more Punjabi news apart from Former minister of Haryana appeared in court in a sexual harassment case News, stay tuned to Rozana Spokesman)