ਖ਼ਬਰਾਂ |

ਤਾਜ਼ਾ |

Haryana Crime News: ਅੰਬਾਲਾ ’ਚ CIA ਨੇ ਯੂਪੀ ਦੇ ਵੱਡੇ ਤਸਕਰ ਨੂੰ ਕੀਤਾ ਗ੍ਰਿਫ਼ਤਾਰ, 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ

By : BALJINDERK

Published : Apr 3, 2024, 1:59 pm IST
Updated : Apr 3, 2024, 1:59 pm IST
SHARE ARTICLE
smuggler arrested
smuggler arrested

Haryana Crime News:ਮੋਹੜਾ ’ਚ ਸਪਲਾਈ ਕਰਨ ਜਾ ਰਿਹਾ ਸੀ ਨਸ਼ੇ ਦੀ ਵੱਡੀ ਖੇਪ, ਸੀਆਈਏ ਅੱਜ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ

Haryana Crime News: ਹਰਿਆਣਾ ਦੇ ਅੰਬਾਲਾ ਵਿਚ CIA ਸਟਾਫ਼ ਨੇ ਇੱਕ ਵੱਡੇ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੇ ਕਬਜ਼ੇ ’ਚੋਂ ਨਸ਼ਿਆਂ ਦੀ ਵੱਡੀ ਖੇਪ ਬਰਾਮਦ ਹੋਈ ਹੈ। ਮੁਲਜ਼ਮ ਰਾਜ ਠਾਕੁਰ ਮੂਲ ਰੂਪ ਤੋਂ ਯੂਪੀ ਦੇ ਬਦਾਊਨ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਆਖ਼ਰ ਉਹ ਇੰਨੀ ਵੱਡੀ ਖੇਪ ਕਿੱਥੋਂ ਲੈ ਕੇ ਆਇਆ ਅਤੇ ਕਿੱਥੋਂ ਸਪਲਾਈ ਕੀਤਾ ਜਾਣਾ ਸੀ? ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲਈ CIA ਮੁਲਜ਼ਮ ਨੂੰ ਹਿਰਾਸਤ ’ਚ ਲੈ ਕੇ ਪੁੱਛਗਿੱਛ ਕਰ ਰਹੀ ਹੈ। CIA ਅੱਜ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ।

ਇਹ ਵੀ ਪੜੋ:Amar Singh Chamkila: ਸਿਨੇਮਾਘਰਾਂ ਦੀ ਬਜਾਏ ਓਟੀਟੀ ’ਤੇ ਕਿਉਂ ਰਿਲੀਜ਼ ਹੋ ਰਹੀ ਹੈ? ਡਾਇਰੈਕਟਰ ਨੇ ਦਿੱਤਾ ਜਵਾਬ

ਪੁਲਿਸ ਅਨੁਸਾਰ ਅੰਬਾਲਾ ਪੁਲਿਸ ਦੀ ਸੀਆਈਏ-1 ਟੀਮ ਮਹੇਸ਼ ਨਗਰ ਥਾਣਾ ਖੇਤਰ ’ਚ ਗਸ਼ਤ ’ਤੇ ਤਾਇਨਾਤ ਸੀ। ਇਸੇ ਦੌਰਾਨ ਗੁਪਤ ਸੂਚਨਾ ਮਿਲੀ ਕਿ ਰਾਜ ਠਾਕੁਰ ਵਾਸੀ ਪਿੰਡ ਨਸ਼ੀਰਪੁਰ ਥਾਨੂ, ਜ਼ਿਲ੍ਹਾ ਬਦਾਉਂ, ਉੱਤਰ ਪ੍ਰਦੇਸ਼ ਅਫੀਮ ਵੇਚਣ ਦਾ ਧੰਦਾ ਕਰਦਾ ਹੈ।
ਪੁਲਿਸ ਅਨੁਸਾਰ ਕੁਝ ਸਮੇਂ ਬਾਅਦ ਮੁਲਜ਼ਮ ਸਾਹਾ ਵਾਲੇ ਪਾਸੇ ਤੋਂ ਖੁੱਡਾ ਦੁਖੇੜੀ ਟੀ ਪੁਆਇੰਟ ਜਗਾਧਰੀ ਅੰਬਾਲਾ ਕੈਂਟ ਰਾਹੀਂ ਪਿੰਡ ਮੋਹੜਾ ਵੱਲ ਨੂੰ ਕਿਸੇ ਗਾਹਕ ਨੂੰ ਅਫ਼ੀਮ ਪਹੁੰਚਾਉਣ ਲਈ ਪੈਦਲ ਜਾਵੇਗਾ। CIA -1 ਨੇ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। CIA-1 ਨੇ ਮੁਖਬਰ ਦੀ ਹਦਾਇਤ ’ਤੇ ਮੁਲਜ਼ਮ ਰਾਜ ਠਾਕੁਰ ਨੂੰ ਕਾਬੂ ਕੀਤਾ।

ਇਹ ਵੀ ਪੜੋ:Punjab News : ਮੋਗਾ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ

ਇੱਥੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਜਦੋਂ ਤਲਾਸ਼ੀ ਲਈ ਗਈ ਤਾਂ ਥੈਲੇ ਵਿੱਚੋਂ 2 ਕਿਲੋ 600 ਗ੍ਰਾਮ ਅਫ਼ੀਮ ਬਰਾਮਦ ਹੋਈ। ਮੁਲਜ਼ਮਾਂ ਖ਼ਿਲਾਫ਼ ਥਾਣਾ ਮਹੇਸ਼ ਨਗਰ ਵਿਚ ਧਾਰਾ 18-61-1985 ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜੋ:Punjab News : ਪਟਿਆਲਾ ’ਚ ਮੇਲੇ ਦੌਰਾਨ ਚੱਲਦਾ ਝੂਲਾ ਟੁੱਟਿਆ, ਦੋ ਔਰਤਾਂ ਜ਼ਖ਼ਮੀ

 (For more news apart from CIA arrested big smuggler of UP in Ambala News in Punjabi, stay tuned to Rozana Spokesman)

Location: India, Haryana, Ambala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਤਿੰਦਰ ਜੈਨ ਦੀ ਗ੍ਰਿਫ਼ਤਾਰੀ 'ਤੇ ਸਿਆਸੀ ਘਮਾਸਾਨ! AAP ਦਾ BJP 'ਤੇ ਵੱਡਾ ਇਲਜ਼ਾਮ

19 Aug 2026 3:11 PM

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM
Advertisement