Amar Singh Chamkila: ਸਿਨੇਮਾਘਰਾਂ ਦੀ ਬਜਾਏ ਓਟੀਟੀ ’ਤੇ ਕਿਉਂ ਰਿਲੀਜ਼ ਹੋ ਰਹੀ ਹੈ? ਡਾਇਰੈਕਟਰ ਨੇ ਦਿੱਤਾ ਜਵਾਬ

By : BALJINDERK

Published : Apr 3, 2024, 1:26 pm IST
Updated : Apr 3, 2024, 1:26 pm IST
SHARE ARTICLE
Amar Singh Chamkila
Amar Singh Chamkila

Amar Singh Chamkila: ਕਿਹਾ - ‘ਨਵੀਂਆਂ ਚੀਜ਼ਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਹੜੇ ਲੋਕ ਪੰਜਾਬ ਤੋਂ ਨਹੀਂ, ਉਹ ਵੀ ਇਸ ਨੂੰ ਫ਼ਿਲਮ ਦੇਖਣਗੇ 

Amar Singh Chamkila: ‘ਨਵੀਂ ਦਿੱਲੀ। ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਨਿਰਦੇਸ਼ਕ ਇਮਤਿਆਜ਼ ਅਲੀ ਆਪਣੀ ਨਵੀਂ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਸੁਰਖੀਆਂ ’ਚ ਹਨ। ਇਸ ਵਿਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਮੁੱਖ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਹ ਫ਼ਿਲਮ ਸਿਨੇਮਾਘਰਾਂ ’ਚ ਹੀ ਨਹੀਂ  ਬਲਕਿ OTT ਪਲੇਟਫਾਰਮ ’ਤੇ ਦਸਤਕ ਦੇਵੇਗੀ। ਇਸ ਦੌਰਾਨ ਇਮਤਿਆਜ਼ ਅਲੀ ਨੇ ਦੱਸਿਆ ਕਿ ‘ਅਮਰ ਸਿੰਘ ਚਮਕੀਲਾ’ ਲਈ ਥੀਏਟਰ ਦੀ ਬਜਾਏ OTT ਨੂੰ ਕਿਉਂ ਚੁਣਿਆ ਗਿਆ?

ਇਹ ਵੀ ਪੜੋ:Punjab News : ਮੋਗਾ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਹੋਈ ਮੌਤ 

ਪਿੰਕਵਿਲਾ ਨਾਲ ਗੱਲਬਾਤ ਦੌਰਾਨ ਇਮਤਿਆਜ਼ ਅਲੀ ਨੇ ਕਿਹਾ, ‘ਨਵੀਂਆਂ ਚੀਜ਼ਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਮੈਂ ਇੱਕ ਵੱਡੇ ਸਿਨੇਮਾ ਦਰਸ਼ਕ ਵਾਂਗ ਹਾਂ। ਮੈਂ ਇੱਕ ਥੀਏਟਰ ਦਰਸ਼ਕ ਅਤੇ ਨਿਰਦੇਸ਼ਕ ਵਾਂਗ ਹਾਂ। ਜਦੋਂ ਮੈਂ ਆਪਣੀਆਂ ਅੱਖਾਂ ਬੰਦ ਕਰ ਕੇ ਕਿਸੇ ਫ਼ਿਲਮ ਬਾਰੇ ਸੋਚਦਾ ਹਾਂ, ਤਾਂ ਮੈਂ ਹਮੇਸ਼ਾ ਆਪਣੇ ਆਪ ਨੂੰ ਥੀਏਟਰ ਵਿੱਚ ਵੱਡੇ ਪਰਦੇ ਦੇ ਸਾਹਮਣੇ ਪਾਉਂਦਾ ਹਾਂ, ਪਰ ਮੈਨੂੰ ਨਹੀਂ ਲੱਗਦਾ ਕਿ ਇਹ OTT ਲਈ ਬਣਾਈ ਗਈ ਫ਼ਿਲਮ ਲਈ ਕੋਈ ਮਾੜੀ ਗੱਲ ਨਹੀਂ ਹੋਵੇਗੀ। ਇਮਤਿਆਜ਼ ਨੇ ਦੱਸਿਆ ਕਿ ਉਹ ਉਹ ਚਾਹੁੰਦਾ ਹੈ ਕਿ ਉਸਦੀ ਫ਼ਿਲਮ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ।

ਇਹ ਵੀ ਪੜੋ:Punjab News : ਪਟਿਆਲਾ ’ਚ ਮੇਲੇ ਦੌਰਾਨ ਚੱਲਦਾ ਝੂਲਾ ਟੁੱਟਿਆ, ਦੋ ਔਰਤਾਂ ਜ਼ਖ਼ਮੀ


ਇਸ ਦੇ ਨਾਲ ਹੀ ਇਮਤਿਆਜ਼ ਅਲੀ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ‘ਅਮਰ ਸਿੰਘ ਚਮਕੀਲਾ’ ਹਿੰਦੀ ’ਚ ਕਿਉਂ ਬਣਾਈ, ਹਾਲਾਂਕਿ ਇਸ ਦੀ ਕਹਾਣੀ ਪੰਜਾਬ ਦੀ ਹੈ। ਉਸ ਨੇ ਕਿਹਾ ਕਿ ਮੈਂ ਇੱਕ ਹਿੰਦੀ ਫ਼ਿਲਮ ਨਿਰਦੇਸ਼ਕ ਹਾਂ ਅਤੇ ਮੈਂ ਮਹਿਸੂਸ ਕੀਤਾ ਕਿ ਚਮਕੀਲਾ ਨੂੰ ਹਿੰਦੀ ਵਿਚ ਬਣਾਉਣਾ ਮਹੱਤਵਪੂਰਨ ਸੀ ਕਿਉਂਕਿ ਇਹ ਬਹੁਤ ਵੱਡਾ ਵਿਸ਼ਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਸਰਵ ਵਿਆਪਕ ਵਿਸ਼ਾ ਹੈ। ਮੈਂ ਚਾਹੁੰਦਾ ਸੀ ਕਿ ਜਿਹੜੇ ਲੋਕ ਪੰਜਾਬ ਤੋਂ ਨਹੀਂ ਹਨ, ਉਹ ਵੀ ਇਸ ਨੂੰ ਦੇਖਣ ਅਤੇ ਆਨੰਦ ਲੈਣ। ਇਸ ਲਈ ਅਸੀਂ ਹਿੰਦੀ ਵਿਚ ਚਮਕੀਲਾ ਬਣਾਈ।

ਇਹ ਵੀ ਪੜੋ:Punjab news: ਲੁਧਿਆਣਾ ’ਚ ਸਿਹਤ ਵਿਭਾਗ ਨੇ ਕੇਕ ਬਣਾਉਣ ਵਾਲਿਆਂ ’ਤੇ ਕੀਤੀ ਛਾਪੇਮਾਰੀ

 (For more news apart from Why is 'Amar Singh Chamkila' being released on OTT instead of theatres? Director replied News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Congress ਨੂੰ ਕੋਸਣ ਵਾਲੇ ਖੱਬੇਪੱਖੀ ਗਾਂਧੀ ਕਿਵੇਂ ਬਣੇ ਕਾਂਗਰਸੀ? Preneet Kaur ਨੂੰ ਹਰਾਉਣ ਵਾਲ਼ੇ ਗਾਂਧੀ ਨੂੰ ਇਸ..

02 May 2024 1:40 PM

ਮਜ਼ਦੂਰਾਂ ਦੇ ਨਾਂ 'ਤੇ ਛੁੱਟੀ ਮਨਾਉਣ ਵਾਲਿਓ ਸੁਣ ਲਓ ਮਜ਼ਦੂਰਾਂ ਦੇ ਦੁੱਖੜੇ "ਸਾਨੂੰ ਛੁੱਟੀ ਨਹੀਂ ਕੰਮ ਚਾਹੀਦਾ ਹੈ

02 May 2024 12:57 PM

Amritpal Singh ਦੀ ਮਾਤਾ ਦਾ Valtoha ਨੂੰ ਮੋੜਵਾਂ ਜਵਾਬ "ਸਾਡੇ ਨਾਲ ਕਦੇ ਨਹੀਂ ਹੋਈ ਚੋਣ ਲੜਨ ਬਾਰੇ ਗੱਲ"

02 May 2024 12:29 PM

ਪੱਥਰੀ ਕੱਢਣ ਵਾਲੇ ਬਾਬਿਆਂ ਤੋਂ ਸਾਵਧਾਨ! ਖਰਾਬ ਹੋ ਸਕਦੀ ਹੈ Kidney ਜਾਂ Liver..ਸਮੇਂ ਸਿਰ ਇਲਾਜ ਲਈ ਮਾਹਰ ਡਾਕਟਰ...

02 May 2024 12:13 PM

Sukhjinder Singh Randhawa Exclusive Interview || ਹਥਿਆਈ ਗੁਰਦਾਸਪੁਰ ਦੀ ਟਿਕਟ? ਹਰ ਮਸਲੇ 'ਤੇ ਤਿੱਖੇ ਸਵਾਲ

02 May 2024 10:32 AM
Advertisement