Dalwinder Singh Abu Dhabi News: ਆਬੂ-ਧਾਬੀ ’ਚ ਕਿਰਪਾਨ ਕਾਰਨ ਬਜ਼ੁਰਗ ਸਿੱਖ ਨੂੰ 20 ਦਿਨਾਂ ਲਈ ਕੀਤਾ ਨਜ਼ਰਬੰਦ, ਪੱਗ ਲਾਹੁਣ ਲਈ ਕੀਤਾ ਮਜਬੂਰ
Published : Jun 4, 2025, 6:43 am IST
Updated : Jun 4, 2025, 7:23 am IST
SHARE ARTICLE
Dalwinder Singh Abu Dhabi News in punjabi
Dalwinder Singh Abu Dhabi News in punjabi

Dalwinder Singh Abu Dhabi News: ਪੁੱਤਰ ਨੇ ਭਾਰਤ ਸਰਕਾਰ ਕੋਲ ਕੀਤੀ ਪਹੁੰਚ

Dalwinder Singh Abu Dhabi News in punjabi : ਹਰਿਆਣਾ ਦੇ ਕੈਥਲ ਵਾਸੀ ਦਲਵਿੰਦਰ ਸਿੰਘ ਨੂੰ ਅਬੂ ਧਾਬੀ ਵਿਚ ਅਪਣੀ ਕਿਰਪਾਨ ਕਾਰਨ ਹਿਰਾਸਤ ’ਚ ਲੈ ਲਿਆ ਗਿਆ ਅਤੇ ਪੱਗ ਉਤਾਰਨ ਲਈ ਮਜਬੂਰ ਹੋਣ ਸਮੇਤ ਭਾਰੀ ਬੇਇੱਜ਼ਤੀ ਦਾ ਵੀ ਸਾਹਮਣਾ ਕਰਨਾ ਪਿਆ। ਘਟਨਾ ਉਦੋਂ ਸਾਹਮਣੇ ਆਈ ਜਦੋਂ ਨਵੀਂ ਦਿੱਲੀ ਸਥਿਤ ਉਨ੍ਹਾਂ ਦੇ ਪੁੱਤਰ ਮਨਪ੍ਰੀਤ ਸਿੰਘ ਨੇ ਅਪਣੇ ਪਿਤਾ ਵਲੋਂ ਅਬੂ ਧਾਬੀ ’ਚ ਤਸ਼ੱਦਦ ਦਾ ਸਾਹਮਣਾ ਕਰਨ ਬਾਰੇ ਭਾਰਤ ਸਰਕਾਰ ਕੋਲ ਸ਼ਿਕਾਇਤ ਦਰਜ ਕਰਵਾਈ। 

ਚੰਡੀਗੜ੍ਹ ਤੋਂ ਪ੍ਰਕਾਸ਼ਤ ਹੁੰਦੇ ਇਕ ਅੰਗਰੇਜ਼ੀ ਅਖ਼ਬਾਰ ਅਨੁਸਾਰ ਦਲਵਿੰਦਰ ਸਿੰਘ 21 ਅਪ੍ਰੈਲ ਨੂੰ ਗਰੁੱਪ ਟੂਰ ਦੇ ਹਿੱਸੇ ਵਜੋਂ ਟੂਰਿਸਟ ਵੀਜ਼ੇ ’ਤੇ ਅਬੂ ਧਾਬੀ ਗਿਆ ਸੀ। ਜਦੋਂ ਇਹ ਸਮੂਹ ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਮੰਦਰ ਗਿਆ ਤਾਂ ਅਬੂ ਧਾਬੀ ਪੁਲਿਸ ਨੇ ਦਲਵਿੰਦਰ ਨੂੰ ਰੋਕਿਆ ਅਤੇ ਉਸ ਦੀ ਕਿਰਪਾਨ ਬਾਰੇ ਪੁੱਛ-ਪੜਤਾਲ ਕੀਤੀ। ਟੂਰ ਗਾਈਡਾਂ ਅਤੇ ਮੰਦਰ ਪ੍ਰਬੰਧਨ ਵਲੋਂ ਕਿਰਪਾਨ ਦੀ ਧਾਰਮਕ ਮਹੱਤਤਾ ਬਾਰੇ ਸਮਝਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅਧਿਕਾਰੀ ਯਕੀਨ ਨਹੀਂ ਕਰ ਸਕੇ। 

ਮਨਪ੍ਰੀਤ ਅਨੁਸਾਰ ਉਸ ਦੇ ਪਿਤਾ ਨੂੰ 20 ਦਿਨਾਂ ਦੀ ਨਜ਼ਰਬੰਦੀ ਦੌਰਾਨ ਅਪਮਾਨ ਅਤੇ ਮਾਨਸਿਕ ਤਸੀਹੇ ਦਾ ਸਾਹਮਣਾ ਕਰਨਾ ਪਿਆ। ਸੀ.ਆਈ.ਡੀ., ਬਨਿਆਸ ਜੇਲ ਅਧਿਕਾਰੀਆਂ ਅਤੇ ਅਲ ਰਬਾ ਜੇਲ ਅਧਿਕਾਰੀਆਂ ਨੇ ਸ਼ੁਰੂ ’ਚ ਗ੍ਰਿਫਤਾਰੀ ਤੋਂ ਇਨਕਾਰ ਕੀਤਾ ਸੀ, ਪਰ ਬਾਅਦ ’ਚ ਉਨ੍ਹਾਂ ਨੇ ਦਲਵਿੰਦਰ ਵਲੋਂ ਪੁਲਿਸ ਨਾਲ ਬਹਿਸ ਕਰਨ ਦਾ ਦੋਸ਼ੀ ਠਹਿਰਾਇਆ।

ਹਾਲਾਂਕਿ, ਦਲਵਿੰਦਰ ਨੂੰ ਯੂ.ਏ.ਈ. ਦੀ ਸਥਾਨਕ ਭਾਸ਼ਾ ਜਾਂ ਅੰਗਰੇਜ਼ੀ ਨਹੀਂ ਆਉਂਦੀ, ਜਿਸ ਨਾਲ ਦੋਸ਼ ਬੇਬੁਨਿਆਦ ਲਗਦੇ ਹਨ ਅਤੇ ਅਦਾਲਤ ਦੇ ਹੁਕਮ ’ਚ ਵੀ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ। ਹਿਰਾਸਤ ਦੌਰਾਨ ਦਲਵਿੰਦਰ ਸਿੰਘ ਨੂੰ ਅਣਮਨੁੱਖੀ ਹਾਲਾਤ ’ਚ ਰੱਖਿਆ ਗਿਆ ਸੀ। ਉਨ੍ਹਾਂ ਦੀ ਪੱਗ, ਕੜਾ ਅਤੇ ਕੰਘਾ ਜ਼ਬਰਦਸਤੀ ਉਤਾਰ ਦਿਤਾ ਗਿਆ, ਜਿਸ ਨਾਲ ਉਨ੍ਹਾਂ ਦਾ ਸਿਰ ਨੰਗਾ ਹੋ ਗਿਆ।     (ਏਜੰਸੀ)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement