Panchkula News : ਮੀਂਹ ਕਾਰਨ ਭੱਠੇ ਦੀ ਕੰਧ ਡਿੱਗਣ ਨਾਲ 3 ਬੱਚਿਆਂ ਦੀ ਹੋਈ ਮੌਤ

By : BALJINDERK

Published : Sep 4, 2024, 4:55 pm IST
Updated : Sep 4, 2024, 4:55 pm IST
SHARE ARTICLE
ਭੱਠੇ ’ਤੇ ਪੁਲਿਸ ਜਾਂਚ ਕਰਦੀ ਹੋਈ
ਭੱਠੇ ’ਤੇ ਪੁਲਿਸ ਜਾਂਚ ਕਰਦੀ ਹੋਈ

ਪਰਿਵਾਰ ਮੁਤਾਬਕ ਬੱਚੇ ਸ਼ੈੱਡ ਦੇ ਹੇਠਾਂ ਰਹੇ ਸਨ ਖੇਡ, ਅਚਾਨਕ ਭੱਠੇ ਦੀ ਕੰਧ ਡਿੱਗ ਗਈ

Panchkula News : ਹਰਿਆਣਾ ਦੇ ਪੰਚਕੂਲਾ ਦੇ ਪਿੰਡ ਜਸਪੁਰ ਕੋਲ ਸਥਿਤ ਇੱਟਾਂ ਦੇ ਭੱਠੇ 'ਤੇ ਬੁੱਧਵਾਰ ਨੂੰ ਕੰਧ ਡਿੱਗਣ ਕਾਰਨ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਮਲਬੇ ਹੇਠਾਂ ਦੱਬ ਕੇ 3 ਮਾਸੂਮ ਬੱਚਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲੇ ਬੱਚਿਆਂ ਦੀ ਪਛਾਣ ਮੁਹੰਮਦ ਸ਼ਾਦ ਦੀ ਧੀ 7 ਸਾਲਾ ਰਾਫ਼ੀਆ ਅਤੇ ਨਵਾਬ ਦੇ 2 ਲੜਕੀਆਂ 4 ਸਾਲਾ ਜਿਸ਼ਾਨ ਅਤੇ 2 ਸਾਲਾ ਇਸ਼ਾਨ ਵਜੋਂ ਹੋਈ ਹੈ। ਇੱਟਾਂ ਦੇ ਭੱਠੇ ਦੀ ਕੰਧ ਮੋਹਲੇਧਾਰ ਮੀਂਹ ਕਾਰਨ ਡਿੱਗ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ। ਤਿੰਨ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਏਪੁਰ ਰਾਣੀ ਦੇ ਹਸਪਤਾਲ 'ਚ ਰਖਵਾ ਦਿੱਤਾ ਗਿਆ ਹੈ।

ਇਹ ਵੀ ਪੜੋ : Punjab Vidhan Sabha : ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਬੇਅਦਬੀ 'ਤੇ ਵਿਸ਼ੇਸ਼ ਸਦਨ ਦੀ ਬੈਠਕ ਦੀ ਕੀਤੀ ਮੰਗ

ਪੀੜਤ ਪਰਿਵਾਰ ਦੇ ਮੈਂਬਰ ਅਤੇ ਰਿਸ਼ਤੇਦਾਰਾਂ ਦਾ ਬੱਚਿਆਂ ਦੀ ਮੌਤ ਦੀ ਖ਼ਬਰ ਸੁਣ ਕੇ ਰੋ-ਰੋ ਕੇ ਬੁਰਾ ਹਾਲ ਹੈ। ਬੱਚਿਆਂ ਦੇ ਮਾਤਾ-ਪਿਤਾ ਪਿਛਲੇ 14 ਸਾਲਾਂ ਤੋਂ ਇੱਟਾਂ ਦੇ ਭੱਠੇ 'ਤੇ ਕੰਮ ਕਰ ਰਹੇ ਸਨ। ਉਹ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦੇ ਰਹਿਣ ਵਾਲੇ ਹਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਬੱਚੇ ਸ਼ੈੱਡ ਦੇ ਹੇਠਾਂ ਖੇਡ ਰਹੇ ਸਨ, ਉਦੋਂ ਅਚਾਨਕ ਇੱਟਾਂ ਦੇ ਭੱਠੇ ਦੀ ਕੰਧ ਡਿੱਗ ਗਈ, ਜਿਸ ਦੇ ਹੇਠਾਂ 4 ਬੱਚੇ ਦੱਬ ਗਏ। ਜਿਨ੍ਹਾਂ 'ਚੋਂ 3 ਦੀ ਮੌਤ ਹੋ ਗਈ ਅਤੇ ਇਕ ਨੂੰ ਮਾਮੂਲੀ ਸੱਟਾਂ ਲੱਗੀਆਂ। ਡਾਕਟਰ ਗੌਰਵ ਪ੍ਰਜਾਪਤੀ ਨੇ ਦੱਸਿਆ ਕਿ ਜਦੋਂ ਬੱਚਿਆਂ ਨੂੰ ਹਸਪਤਾਲ ਲਿਆਂਦਾ ਗਿਆ ਤਾਂ 2 ਬੱਚਿਆਂ ਦੀ ਮੌਤ ਹੋ ਚੁੱਕੀ ਸੀ ਅਤੇ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਘਟਨਾ ਬਾਰੇ ਇੱਟ-ਭੱਠਾ ਮਾਲਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

(For more news apart from 3 children died due to fall of furnace wall due to rain In Panchkula News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement