
Punjab Vidhan Sabha : ਉਨ੍ਹਾਂ ਇਹ ਵੀ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ 'ਤੇ ਵੀ ਵੱਖਰੀ ਬੈਠਕ ਦੀ ਲੋੜ ਹੈ
Punjab Vidhan Sabha : ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਅੱਜ ਵਿਧਾਨ ਸਭਾ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ ਤਾਂ ਜੋ ਕਿਸਾਨਾਂ ਦੇ ਪ੍ਰਦਰਸ਼ਨਾਂ ਅਤੇ ਬੇਅਦਬੀ ਦੇ ਮੁੱਦਿਆਂ 'ਤੇ ਸਦਨ ਦੀਆਂ ਵਿਸ਼ੇਸ਼ ਬੈਠਕਾਂ ਰਾਹੀਂ ਚਰਚਾ ਕੀਤੀ ਜਾ ਸਕੇ। ‘ਆਪ’ ਵਿਧਾਇਕ ਨੇ ਇਹ ਵੀ ਮੰਗ ਕੀਤੀ ਕਿ ਚੋਣਾਂ ਤੋਂ ਪਹਿਲਾਂ ਸੂਬਾ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਕ ਕਿਸਾਨਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਸਦਨ ਵਿਚ ਕਾਨੂੰਨ ਬਣਾਇਆ ਜਾਵੇ। ਕੁੰਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਐਮ.ਐਸ.ਪੀ 'ਤੇ ਵਿਧਾਨ ਸਭਾ ਵਿਚ ਕਾਨੂੰਨ ਬਣਾਇਆ ਜਾ ਸਕਦਾ ਹੈ ਕਿਉਂਕਿ ਕੇਂਦਰ ਦੇ ਨਾਲ-ਨਾਲ ਇਹ ਰਾਜ ਦਾ ਵੀ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਬੇਅਦਬੀ ਮਾਮਲੇ 'ਤੇ ਵੀ ਵੱਖਰੀ ਬੈਠਕ ਦੀ ਲੋੜ ਹੈ ਕਿਉਂਕਿ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੱਲ ਨਹੀਂ ਹੋਇਆ ਹੈ।
ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸੈਸ਼ਨ 'ਚ ਬੇਅਦਬੀ ਕਾਂਡ ’ਤੇ ਬੋਲਦੇ ਕਿਹਾ ਕਿ ਬਹਿਬਲ ਕਲਾਂ ਅਤੇ ਕੋਟਕਪੁਰਾ ’ਚ ਜੋ ਬੇਅਦਬੀ ਹੋਈ ਸੀ ਅਤੇ ਪ੍ਰਦਰਸ਼ਨ ਹੋਇਆ ਸੀ ਸਾਡੇ ਕੋਲ ਜਿਹੜੀ ਤਫ਼ਤੀਸ਼ ਸੀ, ਉਹ ਪ੍ਰਦਰਸ਼ਨ ਤੇ ਗੋਲੀਬਾਰੀ ਦੀ ਆਈ ਸੀ। ਪਰ ਸਪੀਕਰ ਸਾਹਿਬ ਪ੍ਰਦਰਸ਼ਨ ਦਾ ਕਾਰਨ ਕੀ ਸੀ ਉਸ ਸਮੇਂ ਤਰਲੋਚਨ ਸਿੰਘ ਰਾਜ ਸਭਾ ਦੇ ਮੈਂਬਰ ਸਨ। ਉਹ ਗਵਾਹ ਬਣੇ ਸੀ। ਉਨ੍ਹਾਂ ਮੈਨੂੰ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਕੋਈ ਵੀ ਉਦੋਂ ਮੁਆਫੀ ਨਾਮਾ ਨਹੀਂ ਦਿੱਤਾ ਗਿਆ ਸੀ। 24 ਸਤੰਬਰ 2015 ਨੂੰ ਮੁਆਫੀ ਦਿੱਤੀ ਗਈ ਸੀ। ਉਨ੍ਹਾਂ ਨੇ ਕਿਹਾ ਇਹ ਮੁਆਫੀ ਨਾਮਾ 2007 ਵਿਚ ਸਵਾਮੀ ਅਗਨਿਵੇਸ਼ ਨੇ ਪੰਜਾਬ ਭਵਨ ਦਿੱਲੀ 'ਚ ਡਰਾਫਟ ਕੀਤਾ ਗਿਆ। ਉਸੇ ਮੁਆਫੀ ਨਾਮੇ ’ਤੇ 2015 ਵਿਚ ਮੁਆਫੀ ਦਿੱਤੀ ਗਈ।
ਮਾਣਯੋਗ ਸਪੀਕਰ ਸਾਹਿਬ ਜੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਵਿਅਕਤੀ ਨੂੰ ਤਨਖਾਹੀਆ ਕਰਾਰ ਦਿੱਤਾ। ਅੱਜ ਹਰ ਪਾਸੇ ਉਸੇ ਮੁੱਦੇ ’ਤੇ ਚਰਚਾ ਹੋ ਰਹੀ ਹੈ। ਤਨਖਾਹੀਆ ਕਿਉਂ ਕਰਾਰ ਦਿੱਤਾ ਗਿਆ । ਉਸ ਵਿਅਕਤੀ ਦਾ ਦੋਸ਼ ਹੈ ਬੇਅਦਬੀ ਕਰਵਾਉਣ ਵਿਚ ਅਤੇ ਜਦੋਂ ਬੇਅਦਬੀ ਹੋ ਗਈ ਇਨਵੈਸਗੇਸ਼ਨ ਹੋ ਸਕਦਾ ਸੀ ਪਰ ਉਨ੍ਹਾਂ ਕੋਟਕਪੁਰਾ ਅਤੇ ਬਹਿਕਲਾਂ ਕਲਾਂ ਵਿਚ ਗੋਲੀ ਚਲਵਾਈ, ਕਈ ਲੋਕੀਂ ਜਖਮੀ ਹੋਈ ਦੋ ਵਿਅਕਤੀ ਸ਼ਹੀਦ ਹੋ ਗਏ। ਜੋ ਮੁਆਫੀ ਨਾਮੇ ਦਿੱਤਾ ਗਿਆ ਸੀ। SGPC ਦੇ ਖਾਤੇ ਤੋਂ ਕਰੋੜ ਰੁਪਿਆ ਲਗਾ ਕਿ ਇਸਤਿਹਾਰਬਾਜੀ (92 ਲੱਖ) ਕੀਤੀ ਗਈ ।
ਉਨ੍ਹਾਂ ਕਿਹਾ ਕਿ ਅਸੀਂ ਬੋਲਦੇ ਹਾਂ ਪੂਰੇ ਹਿੰਦੁਸਤਾਨ ਵਿਚ ਪੰਜਾਬ ਇੱਕ ਸਿੱਖ ਬਾਹੁਲ ਸੂਬਾ ਹੈ। ਪਰ ਸ਼੍ਰੋਮਣੀ ਕਮੇਟੀ ਮੁਆਫੀ ਨਾਮੇ ’ਤੇ ਇਸ਼ਤਿਹਾਰ ਬਾਜੀ ਕਰ ਰਹੀ ਹੈ। ਪਰ ਇਹ ਸਭ ਕੁਝ ਸਰਕਾਰ ਕਰਵਾ ਰਹੀ ਹੈ। ਜਿਸ ਸਰਕਾਰ ਦੇ ਹੱਥ ਵਿਚ SGPC ਦੀ ਵਾਗਡੋਰ ਸੀ ਅਤੇ ਹੁਣ ਉਹੀ ਸਰਕਾਰ ਮੁਆਫੀ ਮੰਗ ਰਹੀ ਹੈ। ਮੇਰੀ ਜੋ ਰਿਪੋਰਟ ਖਾਰਿਜ ਹੋਈ ਹੈ, ਉਸਨੂੰ ਸਦਨ 'ਚ ਮੰਗਵਾਈ ਜਾ ਸਕਦੀ ਹੈ ਸਾਰਾ ਭੇਦ ਸਾਹਮਣੇ ਆ ਜਾਉ।
ਉਨ੍ਹਾਂ ਨੇ ਕਿਹਾ ਕਿ ਬਠਿੰਡੇ ਸ਼ਹਿਰ ਦਾ 2007 ਦਾ ਮੁੱਕਦਮਾ ਹੈ ਉਸ ਤੋਂ ਬਾਅਦ ਪੋਸ਼ਾਕ ਵਾਲਾ ਮਸਲਾ 4 ਦਿਨ ਪਹਿਲਾਂ ਰੱਦ ਕਰਵਾਇਆ ਜਾਂਦਾ ਹੈ। MSG2 ਤੇ ਸਿੰਘ is ਬਲਿੰਗ ਦੀ ਫ਼ਿਲਮ ਨੂੰ ਪੁਲਿਸ ਸੁਰੱਖਿਆ ਅਧੀਨ ਰਿਲੀਜ਼ ਕਰਵਾਇਆ। ਇਸ ਫਿਲਮ ’ਤੇ ਸਿੱਖ ਭਾਈਚਾਰੇ ਨੇ ਵਿਰੋਧਤਾ ਜਾਹਿਰ ਕੀਤੀ ਸੀ। ਪਰ ਫਿਰ ਵੀ ਇਹ ਦੋਵੇਂ ਫਿਲਮਾਂ ਨੂੰ ਰਿਲੀਜ਼ ਕਰਵਾਇਆ ਗਿਆ। ਪ੍ਰਦਰਸ਼ਨ ਦਾ ਕਾਰਨ ਪਹਿਲਾਂ ਬੇਅਦਬੀ ,ਦੂਸਰਾ MSG2 ਰਿਲੀਜ਼ ਤੀਸਰਾ ਜੋ ਮੁਆਫੀਨਾਮਾ ਦਿੱਤਾ ਗਿਆ। ਇਹ ਸਭ ਕੁਝ ਸਿੱਖ ਸੰਗਤਾਂ ਦੀਆਂ ਭਵਨਾਵਾਂ ਦੇ ਖਿਲਾਫ਼ ਜਾ ਕੇ ਹੋਇਆ।
(For more news apart from MLA Kunwar Vijay Pratap demanded a special House meeting on blasphemy News in Punjabi, stay tuned to Rozana Spokesman)