Accident in Haryana : Haryana ਵਿਚ NH 44 'ਤੇ ਹਾਦਸਾ, ਬੇਕਾਬੂ ਕਾਰ ਟਰੱਕ ਨਾਲ ਟਕਰਾਈ
Published : Jul 5, 2025, 1:52 pm IST
Updated : Jul 5, 2025, 1:56 pm IST
SHARE ARTICLE
Accident in Haryana, Out of Control Car Collides with Truck Latest News in Punjabi
Accident in Haryana, Out of Control Car Collides with Truck Latest News in Punjabi

ਤਿੰਨ ਦੋਸਤਾਂ ਦੀ ਦਰਦਨਾਕ ਮੌਤ, ਇਕ ਜ਼ਖਮੀ

Accident in Haryana, Out of Control Car Collides with Truck Latest News in Punjabi ਵੀਰਵਾਰ ਰਾਤ ਸੋਨੀਪਤ ਦੇ ਜੀਟੀ ਰੋਡ ਸੈਕਟਰ-7 ਫਲਾਈਓਵਰ 'ਤੇ ਸਕਾਰਪੀਉ ਤੇ ਟਰੱਕ ਦੀ ਟੱਕਰ ਹੋ ਗਈ। ਸਕਾਰਪੀਉ ਵਿਚ ਚਚੇਰੇ ਭਰਾਵਾਂ ਸਮੇਤ ਚਾਰ ਲੋਕ ਸਵਾਰ ਸਨ। ਜਿਨ੍ਹਾਂ ਵਿਚੋਂ ਤਿੰਨ ਦੀ ਮੌਤ ਹੋ ਗਈ। ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਤੇਜ਼ ਰਫ਼ਤਾਰ ਕਾਰਨ ਸਕਾਰਪੀਉ ਬੇਕਾਬੂ ਹੋ ਗਈ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਦੂਜੇ ਪਾਸੇ ਚਲੀ ਗਈ। ਉੱਥੋਂ ਆ ਰਹੇ ਟਰੱਕ ਨੇ ਉਸ ਨੂੰ ਟੱਕਰ ਮਾਰ ਦਿਤੀ।

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਬਿਨੋਲੀ ਪਿੰਡ ਦਾ ਰਹਿਣ ਵਾਲਾ ਪ੍ਰਿੰਸ (28) ਵੀਰਵਾਰ ਨੂੰ ਅਪਣੇ ਦੋਸਤਾਂ ਨੂੰ ਜਨਮ ਦਿਨ ਦੀ ਪਾਰਟੀ ਦੇਣ ਲਈ ਉਹ ਸਕਾਰਪੀਉ ’ਤੇ ਮੂਰਥਲ ਵਿਚ ਇਕ ਢਾਬੇ 'ਤੇ ਆਏ। ਪ੍ਰਿੰਸ ਦੇ ਨਾਲ ਉਸ ਦਾ ਚਚੇਰਾ ਭਰਾ ਆਦਿੱਤਿਆ (25), ਦੋਸਤ ਵਿਸ਼ਾਲ (24) ਅਤੇ ਸਿਰਸਾਲੀ ਪਿੰਡ ਦੇ ਰਹਿਣ ਵਾਲਾ ਸਚਿਨ ਵੀ ਸੀ।

ਹਰ ਕੋਈ ਮੂਰਥਲ ਵਿਚ ਪਰਾਠੇ ਖਾ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ, ਰਾਤ ​​11:30 ਵਜੇ ਦੇ ਕਰੀਬ, ਜੀਟੀ ਰੋਡ ਸੈਕਟਰ-7 ਫਲਾਈਓਵਰ ਦੇ ਨੇੜੇ, ਤੇਜ਼ ਰਫ਼ਤਾਰ ਕਾਰਨ ਸਕਾਰਪੀਉ ਬੇਕਾਬੂ ਹੋ ਗਈ। ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ, ਕਾਰ ਪਲਟ ਗਈ ਅਤੇ ਦੂਜੇ ਪਾਸੇ ਜਾ ਪਹੁੰਚੀ। ਉੱਥੇ ਇਕ ਟਰੱਕ ਨੇ ਟੱਕਰ ਮਾਰ ਦਿਤੀ। ਹਾਦਸੇ ਵਿਚ ਪ੍ਰਿੰਸ, ਉਸ ਦੇ ਭਰਾ ਆਦਿੱਤਿਆ ਅਤੇ ਸਚਿਨ ਦੀ ਮੌਤ ਹੋ ਗਈ। ਵਿਸ਼ਾਲ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ, ਪੁਲਿਸ ਮੌਕੇ 'ਤੇ ਪਹੁੰਚੀ ਅਤੇ ਹਾਦਸਾਗ੍ਰਸਤ ਗੱਡੀ ਨੂੰ ਕਬਜ਼ੇ ਵਿਚ ਲੈ ਲਿਆ। ਸਚਿਨ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਵਿਆਹ ਦੋ ਸਾਲ ਪਹਿਲਾਂ ਹੀ ਹੋਇਆ ਸੀ। ਹਾਦਸੇ ਵਿਚ ਇਕੋ ਪਰਵਾਰ ਦੇ ਦੋ ਮੈਂਬਰਾਂ ਦੀ ਮੌਤ ਤੋਂ ਬਾਅਦ ਘਰ ਵਿਚ ਸੋਗ ਦੀ ਲਹਿਰ ਹੈ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ। ਜ਼ਖ਼ਮੀ ਵਿਸ਼ਾਲ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

(For more news apart from Accident in Haryana, Out of Control Car Collides with Truck Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM

ਵਿਆਹ ਤੋਂ 3 ਦਿਨ ਬਾਅਦ ਲਾੜੀ ਦੀ ਮੌਤ ਤੇ ਲਾੜਾ ਗੰਭੀਰ ਜ਼ਖ਼ਮੀ

26 Nov 2025 1:58 PM
Advertisement