Assembly Election Exit Polls News : ਐਗਜ਼ਿਟ ਪੋਲ ਅਨੁਸਾਰ ਹਰਿਆਣਾ ’ਚ ਇਸ ਵਾਰ ਕਾਂਗਰਸ ਦੀ ਸਰਕਾਰ

By : BALJINDERK

Published : Oct 5, 2024, 8:20 pm IST
Updated : Oct 5, 2024, 8:42 pm IST
SHARE ARTICLE
file photo
file photo

Assembly Election Exit Polls News : ਜੰਮੂ-ਕਸ਼ਮੀਰ ’ਚ ਕਿਸੇ ਪਾਰਟੀ ਨੂੰ ਨਹੀਂ ਮਿਲ ਰਿਹਾ ਬਹੁਮਤ, ਕਾਂਗਰਸ-ਐਨ.ਸੀ. ਗਠਜੋੜ ਅੱਗੇ

Assembly Election Exit Polls News : ਹਰਿਆਣਾ ਵਿਧਾਨ ਸਭਾ ਚੋਣ ਲਈ ਵੋਟਾਂ ਖ਼ਤਮ ਹੁੰਦਿਆਂ ਹੀ ਵੱਖ-ਵੱਖ ਏਜੰਸੀਆਂ ਵਲੋਂ ਕੀਤੇ ਐਗਜ਼ਿਟ ਪੋਲ ਦੇ ਨਤੀਜਿਆਂ ’ਚ ਕਾਂਗਰਸ ਸਪਸ਼ਟ ਬਹੁਮਤ ਨਾਲ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਹੈ, ਜਦਕਿ  ਦੋ ਵਾਰ ਸੱਤਾ ’ਚ ਰਹੀ ਭਾਰਤੀ ਜਨਤਾ ਪਾਰਟੀ ਹੈਟ੍ਰਿਕ ਮਾਰਨ ਤੋਂ ਪਿਛੜਦੀ ਨਜ਼ਰ ਆ ਰਹੀ ਹੈ। ਦੂਜੇ ਪਾਸੇ ਜੰਮੂ-ਕਸ਼ਮੀਰ ’ਚ ਕਿਸੇ ਪਾਰਟੀ ਨੂੰ ਬਹੁਮਤ ਮਿਲਦਾ ਨਹੀਂ ਨਜ਼ਰ ਆ ਰਿਹਾ ਹੈ। 

ਵੋਟਾਂ ਦੀ ਗਿਣਤੀ ਹੋਵੇਗੀ 8 ਅਕਤੂਬਰ ਨੂੰ ਹੋਵੇਗੀ ਅਤੇ ਉਦੋਂ ਹੀ ਪਤਾ ਲੱਗੇਗਾ ਕਿ ਸਰਕਾਰ ਕਿਸ ਦੀ ਬਣੇਗੀ ਪਰ ਜ਼ਿਆਦਾਤਰ ਐਗਜ਼ਿਟ ਪੋਲ ’ਚ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਨ ਦੀ ਭਵਿੱਖਬਾਣੀ ਕੀਤੀ ਗਈ ਹੈ। ਦੂਜੇ ਪਾਸੇ, ਜ਼ਿਆਦਾਤਰ ਐਗਜ਼ਿਟ ਪੋਲ ਨੇ ਜੰਮੂ-ਕਸ਼ਮੀਰ ’ਚ ਖੰਡਿਤ ਫਤਵੇ ਦੀ ਭਵਿੱਖਬਾਣੀ ਕੀਤੀ ਹੈ।  ਹਰਿਆਣਾ ਦੀਆਂ ਸਾਰੀਆਂ 90 ਸੀਟਾਂ ਲਈ ਵੋਟਿੰਗ ਸਨਿਚਰਵਾਰ ਨੂੰ ਮੁਕੰਮਲ ਹੋ ਗਈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੀਆਂ ਸਾਰੀਆਂ 90 ਸੀਟਾਂ ਲਈ ਤਿੰਨ ਪੜਾਵਾਂ ’ਚ ਵੋਟਿੰਗ ਹੋਈ ਸੀ। 

‘ਰਿਪਬਲਿਕ-ਮੈਟ੍ਰਿਜ’ ਦੇ ਐਗਜ਼ਿਟ ਪੋਲ ਮੁਤਾਬਕ ਹਰਿਆਣਾ ’ਚ ਕਾਂਗਰਸ ਨੂੰ 55-62 ਸੀਟਾਂ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ 18-24 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਸਰਵੇਖਣ ਵਿਚ ਇਹ ਵੀ ਕਿਹਾ ਗਿਆ ਹੈ ਕਿ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਤਿੰਨ ਤੋਂ ਛੇ ਸੀਟਾਂ, ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਨੂੰ ਸਿਫ਼ਰ ਤੋਂ ਤਿੰਨ ਸੀਟਾਂ ਅਤੇ ਹੋਰਾਂ ਨੂੰ ਦੋ ਤੋਂ ਪੰਜ ਸੀਟਾਂ ਮਿਲ ਸਕਦੀਆਂ ਹਨ। 

ਦੈਨਿਕ ਭਾਸਕਰ ਦੇ ਸਰਵੇਖਣ ਮੁਤਾਬਕ ਹਰਿਆਣਾ ’ਚ ਕਾਂਗਰਸ ਨੂੰ 44-54 ਅਤੇ ਭਾਜਪਾ ਨੂੰ 19-29 ਸੀਟਾਂ ਮਿਲ ਸਕਦੀਆਂ ਹਨ। ਇਨੈਲੋ ਨੂੰ ਇਕ ਤੋਂ ਪੰਜ ਸੀਟਾਂ ਅਤੇ ਹੋਰਾਂ ਨੂੰ ਚਾਰ ਤੋਂ ਛੇ ਸੀਟਾਂ ਮਿਲਣ ਦੀ ਉਮੀਦ ਹੈ। 

ਦੂਜੇ ਪਾਸੇ ‘ਇੰਡੀਆ ਟੂਡੇ-ਸੀ ਵੋਟਰ’ ਦੇ ਐਗਜ਼ਿਟ ਪੋਲ ’ਚ ਕਿਹਾ ਗਿਆ ਹੈ ਕਿ ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦਾ ਗਠਜੋੜ ਜੰਮੂ-ਕਸ਼ਮੀਰ ’ਚ ਬਹੁਮਤ ਦੇ ਕਰੀਬ ਪਹੁੰਚ ਸਕਦਾ ਹੈ। ਐਗਜ਼ਿਟ ਪੋਲ ਮੁਤਾਬਕ ਭਾਜਪਾ ਨੂੰ 27-32 ਸੀਟਾਂ ਮਿਲ ਸਕਦੀਆਂ ਹਨ ਜਦਕਿ ਗਠਜੋੜ ਨੂੰ 40-48 ਸੀਟਾਂ ਮਿਲਣ ਦੀ ਸੰਭਾਵਨਾ ਹੈ। ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਨੂੰ ਛੇ ਤੋਂ ਅੱਠ ਸੀਟਾਂ ਮਿਲਣ ਦਾ ਅਨੁਮਾਨ ਹੈ। 

‘ਰਿਪਬਲਿਕ-ਮੈਟ੍ਰਿਜ’ ਦੇ ਐਗਜ਼ਿਟ ਮੁਤਾਬਕ ਜੰਮੂ-ਕਸ਼ਮੀਰ ’ਚ ਭਾਜਪਾ ਨੂੰ 28-30 ਸੀਟਾਂ ਅਤੇ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਨੂੰ 31-36 ਸੀਟਾਂ ਮਿਲ ਸਕਦੀਆਂ ਹਨ। ਇਸ ਸਰਵੇਖਣ ’ਚ ਪੀ.ਡੀ.ਪੀ. ਨੂੰ ਪੰਜ ਤੋਂ ਸੱਤ ਸੀਟਾਂ ਅਤੇ ਹੋਰਾਂ ਨੂੰ ਅੱਠ ਤੋਂ 16 ਸੀਟਾਂ ਮਿਲਣ ਦਾ ਅਨੁਮਾਨ ਲਗਾਇਆ ਗਿਆ ਹੈ। 

‘ਦੈਨਿਕ ਭਾਸਕਰ’ ਦੇ ਸਰਵੇਖਣ ’ਚ ਸੰਭਾਵਨਾ ਪ੍ਰਗਟਾਈ ਗਈ ਹੈ ਕਿ ਜੰਮੂ-ਕਸ਼ਮੀਰ ’ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਨੂੰ 35 ਤੋਂ 40 ਸੀਟਾਂ ਅਤੇ ਭਾਜਪਾ ਨੂੰ 20-25 ਸੀਟਾਂ ਮਿਲਣ ਦੀ ਸੰਭਾਵਨਾ ਹੈ। ਇਸ ’ਚ ਪੀ.ਡੀ.ਪੀ. ਨੂੰ ਚਾਰ ਤੋਂ ਸੱਤ ਸੀਟਾਂ ਅਤੇ ਹੋਰਾਂ ਨੂੰ 12-16 ਸੀਟਾਂ ਮਿਲਣ ਦੀ ਉਮੀਦ ਹੈ।

ਉਮਰ ਅਬਦੁੱਲਾ ਨੇ ਐਗਜ਼ਿਟ ਪੋਲ ਦੀਆਂ ਭਵਿੱਖਬਾਣੀਆਂ ਨੂੰ ਕੀਤਾ ਖਾਰਜ 

ਸ੍ਰੀਨਗਰ : ਨੈਸ਼ਨਲ ਕਾਨਫਰੰਸ ਆਗੂ ਉਮਰ ਅਬਦੁੱਲਾ ਨੇ ਸਨਿਚਰਵਾਰ ਨੂੰ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਖਾਰਜ ਕਰ ਦਿਤਾ ਅਤੇ ਕਿਹਾ ਕਿ 8 ਅਕਤੂਬਰ ਨੂੰ ਹੋਈਆਂ ਵੋਟਾਂ ਦੀ ਗਿਣਤੀ ਦੇ ਅੰਕੜੇ ਮਹੱਤਵਪੂਰਨ ਹੋਣਗੇ। 

ਉਨ੍ਹਾਂ ਕਿਹਾ, ‘‘ਮੈਂ ਹੈਰਾਨ ਹਾਂ ਕਿ ਟੀ.ਵੀ. ਚੈਨਲ ਐਗਜ਼ਿਟ ਪੋਲ ਨੂੰ ਲੈ ਕੇ ਪ੍ਰੇਸ਼ਾਨ ਹਨ, ਖ਼ਾਸਕਰ ਹਾਲ ਹੀ ਦੀਆਂ ਆਮ ਚੋਣਾਂ ਵਿਚ ਅਸਫਲਤਾ ਤੋਂ ਬਾਅਦ। ਮੈਂ ਟੀ.ਵੀ. ਚੈਨਲਾਂ, ਸੋਸ਼ਲ ਮੀਡੀਆ, ਵਟਸਐਪ ਆਦਿ ’ਤੇ ਸਾਰੇ ਸ਼ੋਰ ਨੂੰ ਨਜ਼ਰਅੰਦਾਜ਼ ਕਰ ਰਿਹਾ ਹਾਂ ਕਿਉਂਕਿ ਸਿਰਫ 8 ਅਕਤੂਬਰ ਦੇ ਅੰਕੜੇ ਹੀ ਮਹੱਤਵਪੂਰਨ ਹੋਣਗੇ। ਬਾਕੀ ਸੱਭ ਕੁੱਝ ਸਿਰਫ ਟਾਈਮ ਪਾਸ ਹੈ।’’

ਜ਼ਿਆਦਾਤਰ ਐਗਜ਼ਿਟ ਪੋਲ ’ਚ ਨੈਸ਼ਨਲ ਕਾਨਫਰੰਸ ਨੂੰ ਸੱਭ ਤੋਂ ਵੱਡੀ ਪਾਰਟੀ ਦੇ ਰੂਪ ’ਚ ਵਿਖਾਇਆ ਗਿਆ ਹੈ, ਜਿਸ ਤੋਂ ਬਾਅਦ ਭਾਜਪਾ ਦਾ ਨੰਬਰ ਆਉਂਦਾ ਹੈ। 
 

(For more news apart from Assembly Election Exit Polls News News in Punjabi, stay tuned to Rozana Spokesman)

SHARE ARTICLE

ਸਪੋਕਸਮੈਨ FACT CHECK

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement