Haryana News : ਹਰਿਆਣਾ ’ਚ ਕਈ ਥਾਈਂ ਹਿੰਸਾ ਵਿਚਕਾਰ ਵੋਟਿੰਗ ਦਾ ਅਮਲ ਸਿਰੇ ਚੜ੍ਹਿਆ

By : BALJINDERK

Published : Oct 5, 2024, 9:20 pm IST
Updated : Oct 5, 2024, 9:20 pm IST
SHARE ARTICLE
file photo
file photo

Haryana News : 61 ਫ਼ੀ ਸਦੀ ਤੋਂ ਵੱਧ ਲੋਕਾਂ ਨੇ ਵੋਟਾਂ ਪਾਈਆਂ, ਗਿਣਤੀ ਮੰਗਲਵਾਰ ਨੂੰ

Haryana News : ਹਰਿਆਣਾ ਵਿਧਾਨ ਸਭਾ ਚੋਣਾਂ ’ਚ ਸਨਿਚਰਵਾਰ ਨੂੰ 60 ਫੀ ਸਦੀ ਤੋਂ ਵੱਧ ਵੋਟਿੰਗ ਹੋਈ, ਜਿਸ ’ਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਲਗਾਤਾਰ ਤੀਜੀ ਵਾਰ ਅਤੇ ਕਾਂਗਰਸ ਇਕ ਦਹਾਕੇ ਬਾਅਦ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ। ਅਧਿਕਾਰੀਆਂ ਨੇ ਦਸਿਆ ਕਿ ਨੂਹ ’ਚ ਦੋ ਉਮੀਦਵਾਰਾਂ ਦੇ ਸਮਰਥਕਾਂ ਵਿਚਾਲੇ ਝੜਪ ਨੂੰ ਛੱਡ ਕੇ ਸ਼ਾਮ 6 ਵਜੇ ਬੰਦ ਹੋਈ ਵੋਟਿੰਗ ਸੁਚਾਰੂ ਢੰਗ ਨਾਲ ਚੱਲੀ। 

ਸ਼ਨੀਵਾਰ ਨੂੰ ਸਵੇਰੇ ਸੱਤ ਵਜੇ ਹੌਲੀ ਰਫਤਾਰ ਨਾਲ ਸ਼ੁਰੂ ਹੋਈ ਵੋਟਿੰਗ ਥੋੜੀ-ਥੋੜੀ ਕਰ ਕੇ ਸ਼ਾਮ ਪੰਜ ਵਜੇ ਤਕ 61 ਫੀ ਸਦੀ  ਤਕ  ਪੁੱਜੀ। ਇਸ ਦੌਰਾਨ ਸਾਬਕਾ ਮੁੱਖ ਮੰਤਰੀਆਂ ਭੁਪਿੰਦਰ ਸਿੰਘ ਹੁੱਡਾ, ਨਾਇਬ ਸਿੰਘ ਸੈਣੀ ਤੋਂ ਇਲਾਵਾ ਅਭੈ ਚੌਟਾਲਾ, ਚੰਦਰਮੋਹਨ ਬਿਸ਼ਨੋਈ, ਦੁਸ਼ਯੰਤ ਚੌਟਾਲਾ, ਸੱਭ ਤੋਂ ਅਮੀਰ ਮਹਿਲਾ ਕਾਰੋਬਾਰੀ ਸਾਵਿਤਰੀ ਜਿੰਦਲ, ਚੌਧਰੀ ਬਿਰੇਂਦਰ ਸਿੰਘ, ਅਨਿਲ ਵਿਜ ਤੇ ਰਣਦੀਪ ਸੁਰਜੇਵਾਲਾ ਦੇ ਬੇਟੇ ਸਮੇਤ ਕਈ ਦਿੱਗਜਾਂ ਦੀ ਕਿਸਮਤ ਈ.ਵੀ.ਐਮ. ਮਸ਼ੀਨਾਂ ’ਚ ਬੰਦ ਹੋ ਗਈ ਹੈ। ਕਾਂਗਰਸ ’ਚ ਮੁੱਖ ਤੌਰ ’ਤੇ  ਭੁਪਿੰਦਰ ਸਿੰਘ ਹੁੱਡਾ ਤੇ ਕੁਮਾਰੀ ਸੈਲਜਾ ਮੁੱਖ ਮੰਤਰੀ ਦੇ ਅਹੁਦੇਦਾਰੀ ਲਈ ਦਾਅਵੇਦਾਰੀ ਠੋਕ ਰਹੇ ਹਨ, ਹਾਲਾਂਕਿ ਦੋਵੇਂ ਇਹ ਕਹਿ ਰਹੇ ਹਨ ਕਿ ਹਾਈਕਮਾਂਡ ਫੈਸਲਾ ਕਰੇਗੀ। ਭਾਜਪਾ ’ਚ ਨਾਇਬ ਸੈਣੀ ਤੋਂ ਇਲਾਵਾ ਸੀਨੀਅਰ ਆਗੂ ਅਨਿਲ ਵਿਜ ਨੇ ਦਾਅਵੇਦਾਰੀ ਠੋਕੀ ਹੈ। 

ਭਾਜਪਾ, ਕਾਂਗਰਸ, ਇਨੈਲੋ-ਬਸਪਾ ਅਤੇ ਜੇ.ਜੇ.ਪੀ.-ਆਜ਼ਾਦ ਸਮਾਜ ਪਾਰਟੀ ਗਠਜੋੜ ਅਤੇ ਆਮ ਆਦਮੀ ਪਾਰਟੀ ਚੋਣਾਂ ਲੜ ਰਹੀਆਂ ਪ੍ਰਮੁੱਖ ਪਾਰਟੀਆਂ ਹਨ। ਕੁਲ 1,031 ਉਮੀਦਵਾਰ ਚੋਣ ਮੈਦਾਨ ’ਚ ਹਨ, ਜਿਨ੍ਹਾਂ ’ਚ 101 ਔਰਤਾਂ ਅਤੇ 464 ਆਜ਼ਾਦ ਉਮੀਦਵਾਰ ਸ਼ਾਮਲ ਹਨ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। 

ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਅਨਿਲ ਵਿਜ ਅਤੇ ਓ.ਪੀ. ਧਨਖੜ, ਕਾਂਗਰਸ ਦੇ ਭੁਪਿੰਦਰ ਸਿੰਘ ਹੁੱਡਾ ਅਤੇ ਵਿਨੇਸ਼ ਫੋਗਾਟ, ਇਨੈਲੋ ਦੇ ਅਭੈ ਸਿੰਘ ਚੌਟਾਲਾ ਅਤੇ ਜੇ.ਜੇ.ਪੀ. ਦੇ ਦੁਸ਼ਯੰਤ ਚੌਟਾਲਾ ਚੋਣ ਮੈਦਾਨ ’ਚ ਪ੍ਰਮੁੱਖ ਉਮੀਦਵਾਰ ਹਨ ਜਿਨ੍ਹਾਂ ’ਤੇ ਸਭ ਦੀਆਂ ਨਜ਼ਰਾਂ ਰਹਿਣਗੀਆਂ।  ਚੋਣ ਕਮਿਸ਼ਨ ਦੇ ਸ਼ਾਮ 5 ਵਜੇ ਤਕ ਉਪਲਬਧ ਅੰਕੜਿਆਂ ਅਨੁਸਾਰ ਯਮੁਨਾਨਗਰ ’ਚ 67.93, ਸਿਰਸਾ ’ਚ 65.37, ਰੋਹਤਕ ’ਚ 60.56, ਨੂਹ ’ਚ 68.28, ਪਲਵਲ ’ਚ 67.69, ਮਹਿੰਦਰਗੜ੍ਹ ’ਚ 65.76, ਕੁਰੂਕਸ਼ੇਤਰ ’ਚ 65.55 ਅਤੇ ਜੀਂਦ ’ਚ 66.02 ਫੀ ਸਦੀ ਵੋਟਿੰਗ ਹੋਈ।  ਸ਼ਾਮ 5 ਵਜੇ ਤਕ ਗੁੜਗਾਓਂ ਜਿਹੇ ਜ਼ਿਲ੍ਹਿਆਂ ’ਚ 49.92 ਫ਼ੀ ਸਦੀ, ਫਰੀਦਾਬਾਦ ’ਚ 51.28 ਫ਼ੀ ਸਦੀ ਅਤੇ ਪੰਚਕੂਲਾ ’ਚ 54.71 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। 

ਕਈ ਥਾਵਾਂ ਤੋਂ ਹਿੰਸਾ ਦੀ ਸੂਚਨਾ
ਹਰਿਆਣਾ ਜਨ ਸੇਵਕ ਪਾਰਟੀ ਦੇ ਮੇਹਮ ਹਲਕੇ ਤੋਂ ਉਮੀਦਵਾਰ ਬਲਰਾਜ ਕੁੰਡੂ ਨੇ ਸਾਬਕਾ ਵਿਧਾਇਕ ਆਨੰਦ ਸਿੰਘ ਡਾਂਗੀ ’ਤੇ ਪੋਲਿੰਗ ਬੂਥ ’ਤੇ ਉਨ੍ਹਾਂ ਅਤੇ ਉਨ੍ਹਾਂ ਦੇ ਸਹਾਇਕ ’ਤੇ ਹਮਲਾ ਕਰਨ ਦਾ ਦੋਸ਼ ਲਾਇਆ।  ਨੂਹ ਜ਼ਿਲ੍ਹੇ ਦੇ ਇਕ ਪਿੰਡ ’ਚ ਪੁਨਹਾਨਾ ਤੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਅਤੇ ਆਜ਼ਾਦ ਉਮੀਦਵਾਰ ਰਾਹਿਸ਼ ਖਾਨ ਦੇ ਸਮਰਥਕਾਂ ਵਿਚਾਲੇ ਝੜਪ ਹੋ ਗਈ, ਜਿਸ ’ਚ ਤਿੰਨ ਲੋਕ ਜ਼ਖਮੀ ਹੋ ਗਏ।  ਪਾਣੀਪਤ ਦੇ ਨੋਹਰਾ ਪਿੰਡ ’ਚ ਪੁਲਿਸ ਨੇ ਦਸਿਆ ਕਿ ਉਨ੍ਹਾਂ ਨੂੰ ਪੋਲਿੰਗ ਬੂਥ ’ਤੇ ਝਗੜੇ ਦੀ ਸੂਚਨਾ ਮਿਲੀ ਸੀ, ਜਿਸ ’ਚ ਇਕ ਵਿਅਕਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ’ਚ ਭਰਤੀ ਕਰਵਾਉਣਾ ਪਿਆ।  ਹਿਸਾਰ ਜ਼ਿਲ੍ਹੇ ਦੇ ਨਾਰਨੌਂਦ ’ਚ ਵਿਰੋਧੀ ਉਮੀਦਵਾਰਾਂ ਦੇ ਸਮਰਥਕਾਂ ਵਿਚਕਾਰ ਮਾਮੂਲੀ ਝੜਪ ਹੋਣ ਦੀ ਖ਼ਬਰ ਹੈ। 

ਵੋਟਿੰਗ ਦਰਮਿਆਨ ਵੀ ਚਲਦੀ ਰਹੀ ਸਿਆਸਤਦਾਨਾਂ ਦੀ ਬਿਆਨਬਾਜ਼ੀ

ਕੁਰੂਕਸ਼ੇਤਰ ਦੇ ਲਾਡਵਾ ਤੋਂ ਚੋਣ ਲੜ ਰਹੇ ਸੈਣੀ ਨੇ ਅੰਬਾਲਾ ਜ਼ਿਲ੍ਹੇ ਦੇ ਨਰਾਇਣਗੜ੍ਹ ਸਥਿਤ ਅਪਣੇ ਜੱਦੀ ਪਿੰਡ ਮਿਰਜ਼ਾ ’ਚ ਵੋਟ ਪਾਈ। ਉਨ੍ਹਾਂ ਕਾਂਗਰਸ ’ਤੇ ਹਮਲਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਦਲਿਤ ਭਾਈਚਾਰੇ ਦਾ ਅਪਮਾਨ ਕਰਦੀ ਰਹੀ ਹੈ ਅਤੇ ਇਸ ਦੇ ਵਿਕਾਸ ਲਈ ਕਦੇ ਕੋਈ ਯੋਜਨਾ ਨਹੀਂ ਲਿਆਂਦੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਦਾ ਦੋਹਰਾ ਚਿਹਰਾ ਹੈ, ਉਹ ਇਮਾਨਦਾਰੀ ਦੀ ਗੱਲ ਕਰਦੇ ਹਨ ਪਰ ਉਹ ਲੁੱਟ-ਖੋਹ ਕਰਦੇ ਹਨ। ਸੈਣੀ ਨੇ ਕਿਹਾ ਕਿ ਹਰਿਆਣਾ ਦੇ ਲੋਕਾਂ ਦਾ ਮੂਡ ਸਾਫ ਹੈ, ਭਾਜਪਾ ਵੱਡੀ ਬਹੁਮਤ ਨਾਲ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੀ ਹੈ। 

ਕਾਂਗਰਸ ਦੇ ਸੀਨੀਅਰ ਆਗੂ ਭੁਪੇਂਦਰ ਹੁੱਡਾ, ਕੁਮਾਰੀ ਸ਼ੈਲਜਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਨੇ ਵੀ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਅਗਲੀ ਸਰਕਾਰ ਬਣਾਏਗੀ। ਉਨ੍ਹਾਂ ਕਿਹਾ ਕਿ ਕਾਂਗਰਸ ਹਾਈ ਕਮਾਂਡ ਚੋਣਾਂ ਜਿੱਤਣ ਤੋਂ ਬਾਅਦ ਅਗਲੇ ਮੁੱਖ ਮੰਤਰੀ ਬਾਰੇ ਫੈਸਲਾ ਕਰੇਗੀ। 
ਰੋਹਤਕ ਜ਼ਿਲ੍ਹੇ ਦੇ ਗੜ੍ਹੀ ਸਾਂਪਲਾ-ਕਿਲੋਈ ਤੋਂ ਦੁਬਾਰਾ ਚੋਣ ਲੜ ਰਹੇ ਹੁੱਡਾ ਨੇ ਕਿਹਾ, ‘‘ਭਾਜਪਾ ਜਾ ਰਹੀ ਹੈ, ਕਾਂਗਰਸ ਆ ਰਹੀ ਹੈ।’’ 

ਕਾਂਗਰਸ ਉਮੀਦਵਾਰ ਅਤੇ ਓਲੰਪਿਕ ਭਲਵਾਨ ਫੋਗਾਟ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੀ ਸ਼ਕਤੀ ਨੂੰ ਪਛਾਣਨ ਅਤੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਕਿਉਂਕਿ ਅੱਜ ਤਬਦੀਲੀ ਦਾ ਦਿਨ ਹੈ। ਉਹ ਜੀਂਦ ਜ਼ਿਲ੍ਹੇ ਦੇ ਜੁਲਾਨਾ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਰਹੀ ਹੈ। ਭਲਵਾਨ ਅਤੇ ਕਾਂਗਰਸ ਨੇਤਾ ਬਜਰੰਗ ਪੂਨੀਆ ਨੇ ਕਿਹਾ ਕਿ ਹਰਿਆਣਾ ’ਚ ਕਾਂਗਰਸ ਦੀ ਲਹਿਰ ਹੈ ਅਤੇ ਦਾਅਵਾ ਕੀਤਾ ਕਿ ਪਾਰਟੀ 60 ਤੋਂ 70 ਸੀਟਾਂ ਜਿੱਤੇਗੀ। 

ਹਿਸਾਰ ’ਚ ਕਾਂਗਰਸ ਦੀ ਸੀਨੀਅਰ ਨੇਤਾ ਸ਼ੈਲਜਾ ਨੇ ਕਿਹਾ ਕਿ ਹਰਿਆਣਾ ਦੇ ਲੋਕ ਸੂਬੇ ’ਚ ਮੌਜੂਦਾ ਸਰਕਾਰ ਨੂੰ ਬਦਲਣ ਅਤੇ ਉਨ੍ਹਾਂ ਦੀ ਪਾਰਟੀ ਨੂੰ ਸੱਤਾ ’ਚ ਲਿਆਉਣ ਲਈ ਵਿਧਾਨ ਸਭਾ ਚੋਣਾਂ ਦਾ ਇੰਤਜ਼ਾਰ ਕਰ ਰਹੇ ਹਨ। 

ਸਿਰਸਾ ਜ਼ਿਲ੍ਹੇ ’ਚ ਵੋਟ ਪਾਉਣ ਵਾਲੇ ਅਭੈ ਚੌਟਾਲਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਗਠਜੋੜ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਨਾ ਤਾਂ ਕਾਂਗਰਸ ਅਤੇ ਨਾ ਹੀ ਭਾਜਪਾ ਬਹੁਮਤ ਹਾਸਲ ਕਰੇਗੀ। ਇਨੈਲੋ-ਬਸਪਾ ਸੱਤਾ ’ਚ ਆਉਣਗੇ। 

ਦੁਸ਼ਯੰਤ ਚੌਟਾਲਾ, ਜਿਨ੍ਹਾਂ ਦੀ ਪਾਰਟੀ ਆਜ਼ਾਦ ਸਮਾਜ ਪਾਰਟੀ ਨਾਲ ਗਠਜੋੜ ਕਰ ਕੇ ਚੋਣਾਂ ਲੜ ਰਹੀ ਹੈ, ਨੇ ਕਿਹਾ ਕਿ ਉਹ ਹਰਿਆਣਾ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੀਆਂ ਵੋਟਾਂ ਰਾਜ ਦੇ ਭਵਿੱਖ ਦਾ ਫੈਸਲਾ ਕਰਨ। 

ਸੂਬੇ ’ਚ 2.03 ਕਰੋੜ ਤੋਂ ਵੱਧ ਯੋਗ ਵੋਟਰ ਹਨ ਅਤੇ 20,632 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਕੁਲ 144 ਪੋਲਿੰਗ ਸਟੇਸ਼ਨਾਂ ਨੂੰ ਮਾਡਲ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ 115 ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧਨ ਪੂਰੀ ਤਰ੍ਹਾਂ ਮਹਿਲਾ ਕਰਮਚਾਰੀ, 114 ਨੌਜੁਆਨ ਸਰਕਾਰੀ ਕਰਮਚਾਰੀ ਅਤੇ 87 ਦਿਵਿਆਂਗ ਕਰਮਚਾਰੀ ਕਰਨਗੇ। 2019 ਦੀਆਂ ਵਿਧਾਨ ਸਭਾ ਚੋਣਾਂ ’ਚ ਲਗਭਗ 68 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ ਸੀ।     (ਪੀਟੀਆਈ)

(For more news apart from  In many places in Haryana, process of voting came to a head amid violence News in Punjabi, stay tuned to Rozana Spokesman)

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement