Haryana News: ਵਿਆਹ ਬਣਿਆ ਮਿਸਾਲ! ਲਾੜੇ ਨੇ ਦਾਜ 'ਚ ਲਿਆ ਸਿਰਫ ਇਕ ਰੁਪਇਆ
Published : Feb 6, 2024, 12:55 pm IST
Updated : Feb 6, 2024, 12:55 pm IST
SHARE ARTICLE
Wedding set an example as Groom refuse to take dowry
Wedding set an example as Groom refuse to take dowry

ਅਨਿਲ ਕੁਮਾਰ ਦਾ ਰਾਜਸਥਾਨ ਦੀ ASI ਸੁਮਨ ਨਾਲ ਹੋਇਆ ਵਿਆਹ

Haryana News: ਹਰਿਆਣਾ ਦੇ ਸਿਰਸਾ ਦੇ ਰਹਿਣ ਵਾਲੇ ਲਾੜੇ ਨੇ ਰਾਜਸਥਾਨ ਜਾ ਕੇ ਦਾਜ ਪ੍ਰਥਾ ਵਿਰੁਧ ਅਨੋਖੀ ਮਿਸਾਲ ਕਾਇਮ ਕੀਤੀ ਹੈ। ਉਹ ਲਾੜੀ ਨੂੰ ਲਿਆਉਣ ਲਈ ਢੋਲ-ਵਾਜਿਆਂ ਨਾਲ ਬਰਾਤ ਲੈ ਕੇ ਪਹੁੰਚਿਆ, ਪਰ ਲੱਖਾਂ ਰੁਪਏ ਦਾ ਦਾਜ ਲੈਣ ਦੀ ਬਜਾਏ ਉਸ ਨੇ ਲਾੜੀ ਦੇ ਪਰਵਾਰ ਤੋਂ ਸ਼ਗਨ ਵਜੋਂ ਸਿਰਫ਼ 1 ਰੁਪਏ ਅਤੇ ਇਕ ਨਾਰੀਅਲ ਲਿਆ।

ਵਿਆਹ ਦੀਆਂ ਸਾਰੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਲੜਕੇ ਦੇ ਦਾਦਾ ਹਨੂੰਮਾਨ ਨੇ ਕਿਹਾ ਕਿ ਉਨ੍ਹਾਂ ਲਈ ਲਾੜੀ ਸੱਭ ਤੋਂ ਵੱਡਾ ਦਾਜ ਹੈ। ਸਿਰਸਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ ਦੇ ਰਹਿਣ ਵਾਲੇ ਹਨੂੰਮਾਨ ਦੇ ਪੋਤੇ ਅਨਿਲ ਕੁਮਾਰ ਦਾ ਵਿਆਹ 4 ਫਰਵਰੀ ਨੂੰ ਹੋਇਆ ਸੀ। ਅਨਿਲ ਦਾ ਵਿਆਹ ਰਾਜਸਥਾਨ ਦੇ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਮੇਹਰਵਾਲਾ ਵਾਸੀ ਰਾਜਾਰਾਮ ਦੀ ਧੀ ਸੁਮਨ ਨਾਲ ਹੋਇਆ। ਅਨਿਲ ਨੇ ਐਲਐਲਬੀ ਦੀ ਪੜ੍ਹਾਈ ਕੀਤੀ ਹੈ, ਜਦਕਿ ਉਸ ਦੀ ਪਤਨੀ ਸੁਮਨ ਰਾਜਸਥਾਨ ਪੁਲਿਸ ਵਿਚ ਏਐਸਆਈ ਹੈ।

ਵਿਆਹ ਦੀਆਂ ਸਾਰੀਆਂ ਰਸਮਾਂ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਧੂਮ-ਧਾਮ ਨਾਲ ਨਿਭਾਈਆਂ ਗਈਆਂ। ਲੜਕੇ ਨੇ ਲੜਕੀ ਦੇ ਨਾਨਕਿਆਂ ਤੋਂ ਵੀ ਸ਼ਗਨ ਵਜੋਂ ਸਿਰਫ਼ ਇਕ ਰੁਪਿਆ ਅਤੇ ਇਕ ਨਾਰੀਅਲ ਲਿਆ ਸੀ। ਇੰਨਾ ਹੀ ਨਹੀਂ ਲਾੜਾ-ਲਾੜੀ ਨੂੰ ਅਸ਼ੀਰਵਾਦ ਦੇਣ ਆਏ ਸਾਰੇ ਮਹਿਮਾਨਾਂ ਅਤੇ ਹੋਰ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦਾ ਸ਼ਗਨ ਦੇਣ ਤੋਂ ਸਾਫ ਇਨਕਾਰ ਕਰ ਦਿਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਨਿਲ ਕੁਮਾਰ ਦਾ ਇਹ ਵਿਆਹ ਪੂਰੇ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਨਿਲ ਦੇ ਪਿਤਾ ਨਿਹਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਦੇ ਪਰਵਾਰ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਹੈ। ਲੜਕੀ ਦੇ ਪਰਵਾਰ ਵਲੋਂ ਵੀ ਦਾਜ ਨੂੰ ਲੈ ਕੇ ਸਵਾਲ ਉਠਾਏ ਗਏ ਸਨ ਪਰ ਲੜਕੇ ਦੇ ਪਰਵਾਰ ਵਲੋਂ ਇਸ ਤੋਂ ਸਾਫ਼ ਇਨਕਾਰ ਕਰ ਦਿਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਧੀ ਸੱਭ ਤੋਂ ਵੱਡੇ ਦਾਜ ਵਜੋਂ ਮਿਲੀ ਹੈ।

ਅਨਿਲ ਦੇ ਦਾਦਾ ਹਨੂੰਮਾਨ ਨੇ ਕਿਹਾ ਕਿ ਅੱਜ ਸਮਾਜ ਲਈ ਦਾਜ ਪ੍ਰਥਾ ਦੇ ਖਿਲਾਫ ਆਵਾਜ਼ ਉਠਾਉਣੀ ਬਹੁਤ ਜ਼ਰੂਰੀ ਹੈ। ਇਸ ਸਮਾਜਿਕ ਬੁਰਾਈ ਨੂੰ ਖਤਮ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਹਰ ਕਿਸੇ ਨੂੰ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ ਅਤੇ ਹੋਰ ਕਦਮ ਚੁੱਕਣੇ ਚਾਹੀਦੇ ਹਨ ਜੋ ਸਮਾਜ ਨੂੰ ਉੱਚਾ ਚੁੱਕਣ ਵਿਚ ਸਹਾਈ ਹੋਣ। ਉਨ੍ਹਾਂ ਸੁਨੇਹਾ ਦਿਤਾ ਕਿ ਕਿਸੇ ਉਤੇ ਵੀ ਬੇਲੋੜਾ ਵਿੱਤੀ ਬੋਝ ਨਹੀਂ ਪਾਉਣਾ ਚਾਹੀਦਾ। ਸੱਭ ਤੋਂ ਵੱਡੀ ਦੌਲਤ ਧੀ ਹੁੰਦੀ ਹੈ, ਜੋ ਅਪਣਾ ਘਰ ਛੱਡ ਕੇ ਸਾਰੀ ਉਮਰ ਅਗਲੇ ਘਰ ਦੀ ਨੂੰਹ ਬਣ ਜਾਂਦੀ ਹੈ।

(For more Punjabi news apart from Haryana News Wedding set an example as Groom refuse to take dowry, stay tuned to Rozana Spokesman)

Location: India, Haryana, Sirsa

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement