Haryana News: ਮੱਛਰ ਭਜਾਉਣ ਲਈ ਲਗਾਈ ਅਗਰਬੱਤੀ ਨਾਲ ਘਰ ਵਿਚ ਲੱਗੀ ਅੱਗ, ਜ਼ਿੰਦਾ ਸੜੇ ਭੈਣ-ਭਰਾ
Published : May 6, 2024, 12:57 pm IST
Updated : May 6, 2024, 12:57 pm IST
SHARE ARTICLE
Brother and sister burnt alive due to house fire Haryana News
Brother and sister burnt alive due to house fire Haryana News

Haryana News: ਮਾਂ ਪਿਓ ਦਾ PGI 'ਚ ਚੱਲ ਰਿਹਾ ਇਲਾਜ

Brother and sister burnt alive due to house fire Haryana News : ਰੋਹਤਕ ਦੇ ਵਾਰਡ 5 ਸਾਂਪਲਾ 'ਚ ਅੱਗ ਲੱਗਣ ਕਾਰਨ ਝੁਲਸੇ ਭਰਾ-ਭੈਣ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਦਾ ਰੋਹਤਕ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਸੀ। ਇਸ ਦੌਰਾਨ ਉਸ ਦੇ ਮਾਤਾ-ਪਿਤਾ ਅਜੇ ਵੀ ਹਸਪਤਾਲ 'ਚ ਦਾਖਲ ਹਨ। ਭੈਣ ਅਤੇ ਭਰਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ: Haryana News: ਆਸਟਰੇਲੀਆ 'ਚ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ

ਅੱਗ ਲੱਗਣ ਦੀ ਘਟਨਾ 30 ਅਪ੍ਰੈਲ ਦੀ ਰਾਤ ਨੂੰ ਵਾਪਰੀ ਸੀ। ਜਦੋਂ ਸਾਰਾ ਪਰਿਵਾਰ ਆਪਣੇ ਘਰ ਦੇ ਚੌਬਾਰੇ (ਛੱਤ 'ਤੇ ਬਣੇ ਕਮਰੇ) ਵਿੱਚ ਸੌਂ ਰਿਹਾ ਸੀ। ਇਸ ਦੌਰਾਨ ਘਰ 'ਚ ਅਚਾਨਕ ਅੱਗ ਲੱਗ ਗਈ, ਜਿਸ 'ਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਝੁਲਸ ਗਏ।

ਇਹ ਵੀ ਪੜ੍ਹੋ: Chandigarh Administration : ਗਰਾਂਟ ਨਾ ਮਿਲਣ ਕਾਰਨ ਨਗਰ ਨਿਗਮ ਦੀਆਂ ਵਧੀਆਂ ਮੁਸ਼ਕਲਾਂ, ਖਰਚਿਆਂ ਨੂੰ ਪੂਰਾ ਕਰਨ ਲਈ ਨਹੀਂ ਬਜਟ 

ਪਰਿਵਾਰ ਵਾਲੇ ਇੱਕੋ ਕਮਰੇ ਵਿੱਚ ਸੌਂਦੇ ਸਨ
ਪੁਲਿਸ ਅਨੁਸਾਰ ਉਮੇਦ ਸਿੰਘ ਵਾਸੀ ਵਾਰਡ 5, ਸਾਂਪਲਾ ਜ਼ਿਲ੍ਹਾ ਰੋਹਤਕ ਨੇ ਦੱਸਿਆ ਕਿ ਉਸ ਦਾ ਲੜਕਾ ਸਤਿਆਵਾਨ (42) ਮਜ਼ਦੂਰੀ ਕਰਦਾ ਹੈ। ਉਹ ਘਰ ਦੇ ਉਪਰਲੇ ਕਮਰੇ ਵਿੱਚ ਰਹਿੰਦਾ ਹੈ। ਬੀਤੀ ਮੰਗਲਵਾਰ ਰਾਤ ਉਹ ਆਪਣੇ ਪਰਿਵਾਰ ਨਾਲ ਉਪਰਲੇ ਕਮਰੇ ਵਿੱਚ ਸੌਂ ਰਿਹਾ ਸੀ। ਸੱਤਿਆਵਾਨ ਦੇ ਨਾਲ ਉਸ ਦੀ ਪਤਨੀ ਸੁਮਨ (39), ਬੇਟਾ ਪ੍ਰਵੀਨ (19) ਅਤੇ ਬੇਟੀ ਪ੍ਰਤਿਭਾ (16) ਵੀ ਕਮਰੇ ਵਿੱਚ ਸੁੱਤੇ ਸਨ।

ਇਹ ਵੀ ਪੜ੍ਹੋ:  Punjab News: ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਰਾਹਤ, CAT ਨੇ DGP ਦੀ ਨਿਯੁਕਤੀ ਦੇ ਖਿਲਾਫ਼ ਦਾਇਰ ਪਟੀਸ਼ਨ ਕੀਤੀ ਖਾਰਜ 

ਉਮੇਦ ਸਿੰਘ ਨੇ ਦੱਸਿਆ ਕਿ ਸਤਿਆਵਾਨ ਮੱਛਰਾਂ ਤੋਂ ਬਚਣ ਲਈ ਉਪਰਲੇ ਕਮਰੇ ਵਿੱਚ ਅਗਰਬੱਤੀ ਬਾਲ ਕੇ ਸੁੱਤਾ ਸੀ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰਨ ਅੱਗ ਲੱਗੀ ਹੈ। ਜਿਸ ਨੇ ਪਰਿਵਾਰ ਨੂੰ ਆਪਣੀ ਲਪੇਟ 'ਚ ਲੈ ਲਿਆ।


 

Location: India, Haryana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement