Haryana News: ਬ੍ਰੇਨ ਡੈੱਡ ਔਰਤ ਨੇ 3 ਲੋਕਾਂ ਨੂੰ ਦਿਤੀ ਜ਼ਿੰਦਗੀ; ਗ੍ਰੀਨ ਕੋਰੀਡੋਰ ਰਾਹੀਂ ਦਿੱਲੀ ਪਹੁੰਚੇ ਅੰਗ
Published : Feb 7, 2024, 10:59 am IST
Updated : Feb 7, 2024, 10:59 am IST
SHARE ARTICLE
Brain dead woman gave life to 3 people
Brain dead woman gave life to 3 people

43 ਸਾਲਾ ਔਰਤ ਦੀ ਕਿਡਨੀ, ਲੀਵਰ, ਦਿਲ ਅਤੇ ਅੱਖਾਂ ਵੱਖ-ਵੱਖ ਸੂਬਿਆਂ ਦੇ ਮਰੀਜ਼ਾਂ ਵਿਚ ਟ੍ਰਾਂਸਪਲਾਂਟ

Haryana News:  ਹਰਿਆਣਾ ਵਿਚ ਬ੍ਰੇਨ ਡੈੱਡ ਔਰਤ ਦੇ ਪਰਵਾਰਕ ਮੈਂਬਰਾਂ ਨੇ ਹਰਿਆਣਾ ਦੇ ਰੋਹਤਕ ਸਥਿਤ ਪੰਡਿਤ ਭਗਵਤ ਦਿਆਲ ਸ਼ਰਮਾ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ (PGIMS) ਨੂੰ ਉਸ ਦੇ ਅੰਗ ਦਾਨ ਕੀਤੇ ਹਨ। ਔਰਤ ਦੇ ਗੁਰਦੇ, ਲੀਵਰ, ਦਿਲ ਅਤੇ ਅੱਖਾਂ ਨੇ 3 ਲੋਕਾਂ ਨੂੰ ਨਵੀਂ ਜ਼ਿੰਦਗੀ ਅਤੇ 2 ਲੋਕਾਂ ਨੂੰ ਰੌਸ਼ਨੀ ਦਿਤੀ ਹੈ। ਮਹਿਲਾ ਦੇ ਪਰਵਾਰ ਨੇ ਇਹ ਫੈਸਲਾ ਸਟੇਟ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ ਅਤੇ ਮੋਹਨ ਫਾਊਂਡੇਸ਼ਨ ਵਲੋਂ ਕਾਊਂਸਲਿੰਗ ਤੋਂ ਬਾਅਦ ਲਿਆ ਹੈ।

ਪੀ.ਜੀ.ਆਈ.ਐਮ.ਐਸ. ਦੇ ਵਾਈਸ ਚਾਂਸਲਰ (ਵੀਸੀ) ਡਾ. ਅਨੀਤਾ ਸਕਸੈਨਾ ਨੇ ਕਿਹਾ ਕਿ ਇਹ ਸੂਬੇ ਵਿਚ ਪਹਿਲਾ ਅੰਗ ਦਾਨ ਹੈ ਅਤੇ ਸੰਸਥਾ ਵਿਚ ਪਹਿਲਾ ਕਿਡਨੀ ਟ੍ਰਾਂਸਪਲਾਂਟ ਹੈ। 43 ਸਾਲਾ ਔਰਤ ਨੂੰ 30 ਜਨਵਰੀ, 2024 ਨੂੰ ਬ੍ਰੇਨ ਹੈਮਰੇਜ ਕਾਰਨ ਪੀ.ਜੀ.ਆਈ.ਐਮ.ਐਸ. ਵਿਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦਾ ਇਲਾਜ ਨਿਊਰੋ ਸਰਜਰੀ ਵਿਭਾਗ ਦੇ ਡਾ. ਈਸ਼ਵਰ ਸਿੰਘ ਅਤੇ ਡਾ. ਗੋਪਾਲ ਦੀ ਨਿਗਰਾਨੀ ਹੇਠ ਕੀਤਾ ਜਾ ਰਿਹਾ ਸੀ। ਇਲਾਜ ਦੌਰਾਨ ਡਾਕਟਰ ਈਸ਼ਵਰ ਸਿੰਘ ਨੂੰ ਪਤਾ ਲੱਗਿਆ ਕਿ ਔਰਤ ਬ੍ਰੇਨ ਡੈੱਡ ਹੋ ਚੁੱਕੀ ਹੈ। ਅਜਿਹੇ 'ਚ ਉਨ੍ਹਾਂ ਨੇ ਡੈਥ ਸਰਟੀਫਿਕੇਟ ਕਮੇਟੀ ਨੂੰ ਸੂਚਨਾ ਦਿਤੀ।

ਇਸ ਤੋਂ ਬਾਅਦ ਪੀ.ਜੀ.ਆਈ.ਐਮ.ਐਸ. ਦੇ ਡਾਇਰੈਕਟਰ ਡਾ.ਐਸ.ਐਸ.ਲੋਚਬ ਅਤੇ ਮੈਡੀਕਲ ਸੁਪਰਡੈਂਟ ਡਾ.ਕੁਦਨ ਮਿੱਤਲ ਨੇ ਇਕ ਕਮੇਟੀ ਦਾ ਗਠਨ ਕਰਕੇ ਔਰਤ ਦੀ ਕਲੀਨਿਕਲ ਜਾਂਚ ਅਤੇ ਟੈਸਟਾਂ ਸਮੇਤ ਸਾਰੀਆਂ ਮੈਡੀਕਲ ਜਾਂਚਾਂ ਦੇ ਆਦੇਸ਼ ਦਿਤੇ। ਕਮੇਟੀ ਨੇ ਪਾਇਆ ਕਿ ਔਰਤ ਬ੍ਰੇਨ ਡੈੱਡ ਸੀ। ਇਸ ਤੋਂ ਬਾਅਦ ਸਟੇਟ ਆਰਗਨ ਐਂਡ ਟਿਸ਼ੂ ਟਰਾਂਸਪਲਾਂਟ ਆਰਗੇਨਾਈਜੇਸ਼ਨ ਦੀ ਤਰਫੋਂ ਨੋਡਲ ਅਫਸਰ ਡਾ. ਸੁਖਬੀਰ ਸਿੰਘ, ਟਰਾਂਸਪਲਾਂਟ ਕੋਆਰਡੀਨੇਟਰ ਦੀਪਤੀ, ਮੋਹਨ ਫਾਊਂਡੇਸ਼ਨ ਦੀ ਪ੍ਰਾਜੈਕਟ ਲੀਡਰ ਰੇਣੂ ਕੁਮਾਰੀ ਅਤੇ ਆਈ.ਈ.ਸੀ ਕੰਸਲਟੈਂਟ ਰਾਜੇਸ਼ ਕੁਮਾਰ ਨੇ ਔਰਤ ਦੇ ਪਰਵਾਰ ਨਾਲ ਸੰਪਰਕ ਕਰਕੇ ਅੰਗ ਦਾਨ ਕਰਨ ਬਾਰੇ ਜਾਣਕਾਰੀ ਦਿਤੀ। ਔਰਤ ਦੀ ਧੀ ਨੇ ਅਪਣੀ ਮਾਂ ਦੀਆਂ ਯਾਦਾਂ ਨੂੰ ਜ਼ਿੰਦਾ ਰੱਖਣ ਦਾ ਫੈਸਲਾ ਕੀਤਾ।

ਧੀ ਨੇ ਔਰਤ ਦਾ ਗੁਰਦਾ, ਲੀਵਰ, ਦਿਲ ਅਤੇ ਅੱਖਾਂ ਦਾਨ ਕਰਨ ਬਾਰੇ ਕਿਹਾ। ਇਸ ਤੋਂ ਬਾਅਦ ਹਰਿਆਣਾ ਅਤੇ ਹੋਰ ਸੂਬਿਆਂ ਨੂੰ ਅਲਰਟ ਭੇਜਿਆ ਗਿਆ। ਇਸ ਤੋਂ ਬਾਅਦ ਅੰਗ ਇਕੱਠੇ ਕਰਨ ਲਈ ਚੰਡੀਗੜ੍ਹ ਪੀ.ਜੀ.ਆਈ., ਆਰਆਰ ਹਸਪਤਾਲ ਨਵੀਂ ਦਿੱਲੀ, ਆਈਐਲਬੀਐਸ ਨਵੀਂ ਦਿੱਲੀ ਦੀਆਂ ਟੀਮਾਂ ਰੋਹਤਕ ਪੀ.ਜੀ.ਆਈ.ਐਮ.ਐਸ. ਪਹੁੰਚੀਆਂ। ਪੀ.ਜੀ.ਆਈ.ਐਮ.ਐਸ. ਦੇ ਡਾਇਰੈਕਟਰ ਨੇ ਦਸਿਆ ਕਿ ਸਰੀਰ ਵਿਚੋਂ ਅੰਗ ਕੱਢਣ ਤੋਂ ਬਾਅਦ ਇਸ ਵਿਚ ਕੁੱਝ ਘੰਟਿਆਂ ਦਾ ਸਮਾਂ ਹੁੰਦਾ ਹੈ। ਇਸ ਦੌਰਾਨ ਅੰਗ ਨੂੰ ਕਿਸੇ ਹੋਰ ਸਰੀਰ ਵਿਚ ਟਰਾਂਸਪਲਾਂਟ ਕਰਨਾ ਪੈਂਦਾ ਹੈ। ਜੇਕਰ ਸਰੀਰ ਵਿਚ ਸਮੇਂ ਸਿਰ ਕਿਸੇ ਅੰਗ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਉਹ ਖਰਾਬ ਹੋ ਜਾਂਦਾ ਹੈ।

ਉਨ੍ਹਾਂ ਦੀ ਟੀਮ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨਾਲ ਸੰਪਰਕ ਕੀਤਾ। ਇਸ ’ਤੇ ਪ੍ਰਸ਼ਾਸਨ ਨੇ ਬਿਨਾਂ ਕਿਸੇ ਦੇਰੀ ਤੋਂ ਰੋਹਤਕ ਤੋਂ ਦਿੱਲੀ ਅਤੇ ਰੋਹਤਕ ਤੋਂ ਚੰਡੀਗੜ੍ਹ ਤਕ ਗਰੀਨ ਕੋਰੀਡੋਰ ਨੂੰ ਤੁਰੰਤ ਪ੍ਰਭਾਵ ਨਾਲ ਤਿਆਰ ਕਰਵਾ ਲਿਆ। ਕਈ ਵਾਰ ਰੋਹਤਕ ਪੀ.ਜੀ.ਆਈ. ਤੋਂ ਦਿੱਲੀ ਪਹੁੰਚਣ ਵਿਚ 3 ਤੋਂ 4 ਘੰਟੇ ਲੱਗ ਜਾਂਦੇ ਹਨ ਪਰ ਰੋਹਤਕ ਪੁਲਿਸ ਦੀ ਮਦਦ ਨਾਲ ਐਂਬੂਲੈਂਸ ਲੀਵਰ ਨਾਲ ਡੇਢ ਘੰਟੇ ਤੋਂ ਵੀ ਘੱਟ ਸਮੇਂ ਵਿਚ ਦਿੱਲੀ ਪਹੁੰਚ ਗਈ। ਪੀ.ਜੀ.ਆਈ.ਐਮ.ਐਸ. ਦੇ ਵੀਸੀ ਡਾ. ਅਨੀਤਾ ਸਕਸੈਨਾ ਨੇ ਕਿਹਾ ਕਿ ਸੂਬੇ ਵਿਚ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ। ਅੰਗ ਦਾਨ ਕਰਕੇ ਔਰਤ ਦੇ ਪਰਵਾਰ ਨੇ ਪੂਰੇ ਸੂਬੇ ਵਿਚ ਇਕ ਨਵੀਂ ਮਿਸਾਲ ਕਾਇਮ ਕੀਤੀ ਹੈ।

 (For more Punjabi news apart from Haryana News Brain dead woman gave life to 3 people, stay tuned to Rozana Spokesman)

Location: India, Haryana, Rohtak

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM

Punjab Vidhan Sabha Session live : ਅਮਨ ਅਰੋੜਾ ਤੇ ਬਾਜਵਾ ਦੀ ਬਹਿਸ ਮਗਰੋਂ CM ਮਾਨ ਹੋ ਗਏ ਖੜ੍ਹੇ

11 Jul 2025 12:15 PM

Abohar Tailor Murder Case Sanjay Verma, photo of Sandeep Jakhar with the accused in the Abohar case

10 Jul 2025 9:04 PM

'ਮੁੱਖ ਮੰਤਰੀ ਸਿਹਤ ਯੋਜਨਾ' ਹੋਵੇਗੀ ਉੱਤਮ ਯੋਜਨਾ?...10 ਲੱਖ ਦੇ ਕੈਸ਼ਲੈੱਸ ਇਲਾਜ ਨਾਲ ਮਿਲੇਗੀ ਰਾਹਤ?....

10 Jul 2025 9:02 PM

'Beadbi ਕਰਨ ਵਾਲਿਆਂ ਲਈ ਮੌਤ ਦੀ ਸਜ਼ਾ' - ਹੰਗਾਮੇਦਾਰ ਹੋਵੇਗਾ Vidhan Sabha ਦਾ ਵਿਸ਼ੇਸ਼ ਇਜਲਾਸ | Spokesman Debate

10 Jul 2025 5:46 PM
Advertisement