Punjab news: ਪੰਜਾਬ ਅਤੇ ਹਰਿਆਣਾ ਦੇ ਸਰਕਾਰੀ ਹਸਪਤਾਲ ਮਰੀਜ਼ਾਂ ਦੇ ਬੋਝ ਹੇਠ ਦੱਬੇ, ਈ.ਐਸ.ਆਈ. ਹਸਪਤਾਲ ਖ਼ਾਲੀ
Published : Feb 6, 2024, 4:20 pm IST
Updated : Feb 6, 2024, 4:20 pm IST
SHARE ARTICLE
Image: For representation purpose only.
Image: For representation purpose only.

ਕਿਰਤ ਮੰਤਰਾਲੇ ਨੇ ਦਸਿਆ ਕਿ ਪੰਜਾਬ ਦੇ ਛੇ ਵੱਡੇ ਹਸਪਤਾਲਾਂ ਅਤੇ ਹਰਿਆਣਾ ਦੇ ਚਾਰ ਵੱਡੇ ਹਸਪਤਾਲਾਂ ’ਚ ਮਰੀਜ਼ਾਂ ਦੀ ਕਮੀ ਕਾਰਨ 60٪ ਬੈੱਡ ਖ਼ਾਲੀ ਪਏ ਰਹਿੰਦੇ ਹਨ

Punjab news: ਇਕ ਪਾਸੇ ਜਿਥੇ ਪੰਜਾਬ ਅਤੇ ਹਰਿਆਣਾ ਸਿਹਤ ਬੁਨਿਆਦੀ ਢਾਂਚੇ ਦੀ ਘਾਟ ਨਾਲ ਜੂਝ ਰਹੇ ਹਨ ਉਥੇ ਨਿੱਜੀ ਅਤੇ ਸਰਕਾਰੀ ਦੋਹਾਂ ਮੁਲਾਜ਼ਮਾਂ ਦੀ ਸੇਵਾ ਕਰਨ ਵਾਲੇ ਕਰਮਚਾਰੀ ਰਾਜ ਬੀਮਾ (ਈ.ਐਸ.ਆਈ.) ਹਸਪਤਾਲਾਂ ’ਚ ਸਹੂਲਤਾਂ ਦਾ ਪੂਰਾ ਪ੍ਰਯੋਗ ਨਹੀਂ ਹੋ ਪਾ ਰਿਹਾ ਹੈ।

ਸਾਲ 2022-23 ’ਚ ਪੰਜਾਬ ਦੇ ਛੇ ਵੱਡੇ ਹਸਪਤਾਲਾਂ ਅਤੇ ਹਰਿਆਣਾ ਦੇ ਚਾਰ ਵੱਡੇ ਹਸਪਤਾਲਾਂ ’ਚ 40 ਫ਼ੀ ਸਦੀ ਬੈੱਡ ਖ਼ਾਲੀ ਪਏ ਰਹੇ। ਕੇਂਦਰੀ ਕਿਰਤ ਮੰਤਰਾਲੇ ਨੇ ਇੰਡੀਅਨ ਯੂਨੀਅਨ ਮੁਸਲਿਮ ਲੀਗ ਦੇ ਮੁਹੰਮਦ ਬਸ਼ੀਰ ਦੇ ਇਕ ਸਵਾਲ ਦੇ ਜਵਾਬ ਵਿਚ ਇਹ ਅੰਕੜੇ ਲੋਕ ਸਭਾ ਨਾਲ ਸਾਂਝੇ ਕੀਤੇ ਹਨ। ਪੰਜਾਬ ਦੇ ਸੱਤ ਈ.ਐਸ.ਆਈ. ਹਸਪਤਾਲਾਂ ’ਚ 300 ਬੈੱਡ ਹਨ ਅਤੇ ਸੱਭ ਤੋਂ ਘੱਟ 3٪ ਭਰਨ ਦੀ ਦਰ ‘ਸਟੀਲ ਸਿਟੀ’ ਮੰਡੀ ਗੋਬਿੰਦਗੜ੍ਹ ਦੇ 5 ਕਿਲੋਮੀਟਰ ਦੇ ਘੇਰੇ ’ਚ ਹੈ, ਜਿੱਥੇ 600 ਤੋਂ ਵੱਧ ਫੈਕਟਰੀਆਂ ’ਚ ਵੱਡੀ ਗਿਣਤੀ ’ਚ ਕਰਮਚਾਰੀ ਕੰਮ ਕਰਦੇ ਹਨ।

ਫਗਵਾੜਾ ’ਚ 25 ਫੀ ਸਦੀ, ਹੁਸ਼ਿਆਰਪੁਰ ’ਚ 26 ਫੀ ਸਦੀ, ਅੰਮ੍ਰਿਤਸਰ ’ਚ 33 ਫੀ ਸਦੀ, ਜਲੰਧਰ ’ਚ 36 ਫੀ ਸਦੀ ਅਤੇ ਮੋਹਾਲੀ ’ਚ 40 ਫੀ ਸਦੀ ਬੈੱਡ ਹੀ ਮਰੀਜ਼ਾਂ ਨਾਲ ਭਰੇ ਮਿਲੇ। ਹਰਿਆਣਾ ’ਚ ਈ.ਐਸ.ਆਈ. ਸਹੂਲਤਾਂ ’ਚ 950 ਬੈੱਡ ਹਨ, ਭਿਵਾਨੀ ’ਚ 16 ਫੀ ਸਦੀ, ਜਗਾਧਰੀ ’ਚ 30 ਫੀ ਸਦੀ, ਪਾਣੀਪਤ ’ਚ 41 ਫੀ ਸਦੀ ਅਤੇ ਫਰੀਦਾਬਾਦ ’ਚ 56 ਫੀ ਸਦੀ ਬੈੱਡ ਭਰੇ ਸਨ। ਮਾਹਰਾਂ ਦਾ ਦਾਅਵਾ ਹੈ ਕਿ ਇਹ ਕਮੀ ਮਾਹਰ ਡਾਕਟਰਾਂ ਅਤੇ ਸਹੂਲਤਾਂ ਦੀ ਘਾਟ ਕਾਰਨ ਹੈ ਅਤੇ ਜਿਸ ਕਾਰਨ ਮਰੀਜ਼ ਪਹਿਲਾਂ ਤੋਂ ਹੀ ਮਰੀਜ਼ਾਂ ਨਾਲ ਭਰੇ ਸਰਕਾਰੀ ਹਸਪਤਾਲਾਂ ਜਾਂ ਮਹਿੰਗੇ ਨਿੱਜੀ ਹਸਪਤਾਲਾਂ ਵਲ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਕੇਂਦਰੀ ਕਿਰਤ ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਈ.ਐਸ.ਆਈ. ਹਸਪਤਾਲ ਸਬੰਧਤ ਰਾਜ ਸਰਕਾਰਾਂ ਦੇ ਪ੍ਰਸ਼ਾਸਕੀ ਅਧਿਕਾਰ ਖੇਤਰ ’ਚ ਹਨ, ਪਰ ਇਨ੍ਹਾਂ ਨੂੰ ਸੁਧਾਰਨ ਲਈ ਕਰਮਚਾਰੀ ਰਾਜ ਬੀਮਾ ਨਿਗਮ (ਈ.ਐਸ.ਆਈ.ਸੀ.) ਨੇ ਸੂਬਿਆਂ ਨਾਲ ਗੱਲਬਾਤ ਕੀਤੀ ਸੀ। ਮੰਤਰਾਲੇ ਨੇ ਜੂਨ 2022 ਅਤੇ ਨਵੰਬਰ 2023 ਦੀਆਂ ਕਿਰਤ ਸਕੱਤਰਾਂ ਦੀਆਂ ਕਾਨਫਰੰਸਾਂ ਦਾ ਹਵਾਲਾ ਦਿਤਾ, ਜਿੱਥੇ ਇਨ੍ਹਾਂ ਈ.ਐਸ.ਆਈ. ਹਸਪਤਾਲਾਂ ਦੇ ਸਟਾਫ ਅਤੇ ਲੈਸ ਕਰਨ ਦੇ ਮੁੱਦੇ ’ਤੇ ਚਰਚਾ ਕੀਤੀ ਗਈ ਸੀ।

ਈ.ਐਸ.ਆਈ.ਸੀ. ਨੇ ਸਾਰੇ ਸੂਬਿਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਪਣੇ ਈ.ਐਸ.ਆਈ. ਹਸਪਤਾਲਾਂ ਨੂੰ ਸਿੱਧੇ ਪ੍ਰਬੰਧਨ ਲਈ ਇਸ ’ਚ ਤਬਦੀਲ ਕਰਨ। ਮੰਤਰਾਲੇ ਨੇ ਦਾਅਵਾ ਕੀਤਾ ਕਿ ਨਵੇਂ ਪ੍ਰਵਾਨਿਤ ਹਸਪਤਾਲਾਂ ਨੂੰ ਖੋਲ੍ਹਣ ਨਾਲ ਘਾਟ ਦੂਰ ਹੋ ਜਾਵੇਗੀ। ਇਸ ਨੇ ਹਰ ਬੀਮਾਯੁਕਤ ਵਿਅਕਤੀ ਲਈ 3,000 ਰੁਪਏ ਪ੍ਰਤੀ ਸਾਲ ਦੀ ਨਿਰਧਾਰਤ ਸੀਮਾ ਅਤੇ 200 ਰੁਪਏ ਦੀ ਟਾਪ-ਅਪ ਦੇ ਨਾਲ ਆਨ-ਅਕਾਊਂਟ ਭੁਗਤਾਨ (ਓ.ਏ.ਪੀ.) ਰਾਹੀਂ ਪੂਰੀ ਵਿੱਤੀ ਸਹਾਇਤਾ ਨਾਲ ਇਨ੍ਹਾਂ ਸਹੂਲਤਾਂ ’ਚ ਸੁਧਾਰ ਕਰਨ ਲਈ ਈ.ਐਸ.ਆਈ.ਸੀ. ਦੀਆਂ ਕੋਸ਼ਿਸ਼ਾਂ ਨੂੰ ਉਜਾਗਰ ਕੀਤਾ। ਪਿਛਲੇ ਵਿੱਤੀ ਸਾਲ ’ਚ ਸਰਕਾਰੀ ਈ.ਐਸ.ਆਈ. ਹਸਪਤਾਲਾਂ ’ਚ ਮਰੀਜ਼ਾਂ ਦੀ ਕੁਲ ਗਿਣਤੀ 70 ਫੀ ਸਦੀ ਤੋਂ ਵੱਧ ਰਹੀ ਹੈ।

ਮੰਤਰਾਲੇ ਨੇ ਦਾਅਵਾ ਕੀਤਾ ਕਿ ਰਾਜ ਪੱਧਰੀ ਈ.ਐਸ.ਆਈ. ਸੁਸਾਇਟੀਆਂ ਕੋਲ ਸਥਾਨਕ ਫੈਸਲੇ ਲੈਣ ਦੀ ਵਰਤੋਂ ਕਰ ਕੇ ਕੋਈ ਵੀ ਸੁਧਾਰ ਕਰਨ ਲਈ ਲੋੜੀਂਦੀ ਪ੍ਰਸ਼ਾਸਕੀ ਅਤੇ ਵਿੱਤੀ ਖੁਦਮੁਖਤਿਆਰੀ ਹੈ। ਕਿਰਤ ਮੰਤਰਾਲੇ ਨੇ ਲੋਕ ਸਭਾ ਨੂੰ ਦਸਿਆ ਕਿ ਪੰਜਾਬ ਦੇ ਛੇ ਵੱਡੇ ਹਸਪਤਾਲਾਂ ਅਤੇ ਹਰਿਆਣਾ ਦੇ ਚਾਰ ਵੱਡੇ ਹਸਪਤਾਲਾਂ ’ਚ ਮਰੀਜ਼ਾਂ ਦੀ ਕਮੀ ਕਾਰਨ 60٪ ਬੈੱਡ ਖ਼ਾਲੀ ਪਏ ਰਹਿੰਦੇ ਹਨ।

 (For more Punjabi news apart from Punjab, Haryana ESI hospitals underused while govt facilities take stress, stay tuned to Rozana Spokesman)

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement