
ਹਰਿਆਣਾ 'ਚ 90 ਵਿੱਚੋਂ 50 ਸੀਟਾਂ ਉੱਤੇ ਭਾਜਪਾ ਦੀ ਜਿੱਤ
Haryana Election Results 2024 : ਹਰਿਆਣਾ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਲਗਾਤਾਰ ਤੀਜੀ ਵਾਰ ਚੋਣਾਂ ਜਿੱਤ ਕੇ ਕਾਂਗਰਸ ਨੂੰ ਚਿਤ ਕਰ ਦਿੱਤਾ ਹੈ। ਕਾਂਗਰਸ ਨੂੰ ਇਸ ਹਾਰ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ, ਇਹ ਚੋਣ ਨਤੀਜੇ ਉਨ੍ਹਾਂ ਲਈ ਹੈਰਾਨ ਕਰਨ ਵਾਲੇ ਸਨ। ਐਗਜ਼ਿਟ ਪੋਲ 'ਚ ਚੰਗੀ ਖਬਰ ਮਿਲਣ ਤੋਂ ਬਾਅਦ ਕਾਂਗਰਸ ਲਗਾਤਾਰ ਦਾਅਵਾ ਕਰ ਰਹੀ ਸੀ ਕਿ ਉਹ ਹਰਿਆਣਾ 'ਚ ਘੱਟੋ-ਘੱਟ 60 ਸੀਟਾਂ ਜਿੱਤ ਰਹੀ ਹੈ।
ਹਾਲਾਂਕਿ ਵੋਟਾਂ ਦੀ ਗਿਣਤੀ ਤੋਂ ਬਾਅਦ ਕਾਂਗਰਸ ਸਿਰਫ 37 ਸੀਟਾਂ ਹੀ ਹਾਸਲ ਕਰ ਸਕੀ। ਭਾਜਪਾ ਨੇ 48 ਸੀਟਾਂ ਜਿੱਤੀਆਂ ਹਨ। ਭਾਜਪਾ ਦੀ ਇਸ ਜਿੱਤ ਦੇ ਬਾਵਜੂਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਅੱਠ ਮੰਤਰੀ ਆਪਣੀਆਂ ਸੀਟਾਂ ਨਹੀਂ ਬਚਾ ਸਕੇ। ਇਸ ਵਿੱਚ ਵਿੱਤ ਮੰਤਰੀ ਜੈ ਪ੍ਰਕਾਸ਼, ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ, ਸਿਹਤ ਮੰਤਰੀ ਕਮਲ ਗੁਪਤਾ ਅਤੇ ਗਿਆਨਚੰਦ ਗੁਪਤਾ ਸ਼ਾਮਲ ਹਨ।
ਹਰਿਆਣਾ ਵਿੱਚ ਹੈਟ੍ਰਿਕ ਦੇ ਬਾਵਜੂਦ ਭਾਜਪਾ ਦੇ ਸੀਨੀਅਰ ਆਗੂ ਆਪਣੀਆਂ ਸੀਟਾਂ ਨਹੀਂ ਬਚਾ ਸਕੇ। ਇਸ ਵਿੱਚ ਸ਼ਹਿਰੀ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੁਭਾਸ਼ ਸੁਧਾ, ਖੇਤੀਬਾੜੀ ਮੰਤਰੀ ਕੰਵਰਪਾਲ ਗੁਰਜਰ, ਸਿੰਚਾਈ ਮੰਤਰੀ ਅਭੈ ਸਿੰਘ ਯਾਦਵ, ਅਸੀਮ ਗੋਇਲ, ਸਿਹਤ ਮੰਤਰੀ ਕਮਲ ਗੁਪਤਾ ਸਮੇਤ ਅੱਠ ਮੰਤਰੀ ਸ਼ਾਮਲ ਹਨ।
ਐਗਜ਼ਿਟ ਪੋਲ ਦੇ ਨਤੀਜਿਆਂ ਤੋਂ ਉਤਸ਼ਾਹਿਤ ਕਾਂਗਰਸ ਨੂੰ 10 ਸਾਲ ਬਾਅਦ ਸੂਬੇ 'ਚ ਸਰਕਾਰ ਬਣਾਉਣ ਦਾ ਭਰੋਸਾ ਸੀ। ਹਾਲਾਂਕਿ, ਅਸਲ ਨਤੀਜੇ ਬਿਲਕੁਲ ਉਲਟ ਹਨ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ 'ਤੇ ਗੱਲ ਕੀਤੀ ਅਤੇ ਚੋਣ ਨਤੀਜਿਆਂ ਬਾਰੇ ਜਾਣਕਾਰੀ ਦਿੱਤੀ। ਲੋਕ ਸਭਾ ਚੋਣਾਂ ਤੋਂ ਬਾਅਦ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਕਾਂਗਰਸ ਵਿਚਾਲੇ ਪਹਿਲੀ ਵੱਡੀ ਸਿੱਧੀ ਟੱਕਰ ਸੀ।
ਦੱਸ ਦੇਈਏ ਕਿ ਹਰਿਆਣਾ ਵਿੱਚ ਹੁਣ ਤੱਕ ਕੋਈ ਵੀ ਪਾਰਟੀ ਲਗਾਤਾਰ ਤੀਜੀ ਵਾਰ ਚੋਣ ਨਹੀਂ ਜਿੱਤ ਸਕੀ ਹੈ। ਅਜਿਹੇ 'ਚ ਜੇਕਰ ਭਾਜਪਾ ਜਿੱਤ ਦਰਜ ਕਰਦੀ ਹੈ ਤਾਂ ਇਹ ਆਪਣੇ ਆਪ 'ਚ ਇਕ ਰਿਕਾਰਡ ਹੈ। ਪਾਰਟੀ ਦੀ ਇਸ ਸ਼ਾਨਦਾਰ ਕਾਰਗੁਜ਼ਾਰੀ ਦਾ ਕਾਰਨ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਬਦਲਣ ਦਾ ਫਾਰਮੂਲਾ ਮੰਨਿਆ ਜਾ ਰਿਹਾ ਹੈ।