ਗੁਰੂਗ੍ਰਾਮ ਦੀ ਅਦਾਲਤ ਨੇ ਮਾਡਲ ਦਿਵਿਆ ਪਾਹੂਜਾ ਕਤਲ ਮਾਮਲੇ ’ਚ 6 ਲੋਕਾਂ ਵਿਰੁਧ ਦੋਸ਼ ਤੈਅ ਕੀਤੇ 
Published : Jun 10, 2024, 10:27 pm IST
Updated : Jun 10, 2024, 10:27 pm IST
SHARE ARTICLE
File Photo of Divya Pahuja.
File Photo of Divya Pahuja.

ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 20 ਜੁਲਾਈ ਦੀ ਤਰੀਕ ਤੈਅ ਕੀਤੀ

ਗੁਰੂਗ੍ਰਾਮ: ਗੁਰੂਗ੍ਰਾਮ ਦੀ ਇਕ ਅਦਾਲਤ ਨੇ ਮਾਡਲ ਦਿਵਿਆ ਪਾਹੂਜਾ ਦੇ ਕਤਲ ਦੇ ਮਾਮਲੇ ’ਚ 7 ਮੁਲਜ਼ਮਾਂ ’ਚੋਂ 6 ਵਿਰੁਧ ਦੋਸ਼ ਤੈਅ ਕੀਤੇ ਹਨ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਦਿਵਿਆ ਮਾਰੇ ਗਏ ਅਪਰਾਧ ਸਰਗਨਾ ਸੰਦੀਪ ਗਡੋਲੀ ਦੀ ਸਾਬਕਾ ਪ੍ਰੇਮਿਕਾ ਸੀ। 

ਪੁਲਿਸ ਨੇ ਦਸਿਆ ਕਿ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਰਿੰਦਰ ਮਲਿਕ ਦੀ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 20 ਜੁਲਾਈ ਦੀ ਤਰੀਕ ਤੈਅ ਕੀਤੀ ਹੈ। ਪੁਲਿਸ ਨੇ ਦਸਿਆ ਕਿ ਇਸ ਮਾਮਲੇ ਦੇ ਮੁੱਖ ਮੁਲਜ਼ਮ ਹੋਟਲ ਮਾਲਕ ਅਭਿਜੀਤ ਸਿੰਘ ’ਤੇ ਕਤਲ, ਅਪਰਾਧਕ ਸਾਜ਼ਸ਼, ਸਬੂਤ ਲੁਕਾਉਣ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ। 

ਅਭਿਜੀਤ ਸਿੰਘ ਦੇ ਬਾਡੀਗਾਰਡ ਪ੍ਰਵੇਸ਼ ’ਤੇ ਆਰਮਜ਼ ਐਕਟ ਤਹਿਤ ਦੋਸ਼ ਲਗਾਇਆ ਗਿਆ ਹੈ ਕਿਉਂਕਿ ਉਸ ਨੇ ਅਭਿਜੀਤ ਸਿੰਘ ਨੂੰ ਹਥਿਆਰ ਦਿਤਾ ਸੀ, ਜਿਸ ਦੀ ਵਰਤੋਂ ਪਾਹੂਜਾ ਦੇ ਕਤਲ ’ਚ ਕੀਤੀ ਗਈ ਸੀ। ਚਾਰ ਹੋਰ ਮੁਲਜ਼ਮਾਂ ਹੇਮਰਾਜ, ਓਮ ਪ੍ਰਕਾਸ਼, ਬਲਰਾਜ ਅਤੇ ਰਵੀ ਬੰਗਾ ’ਤੇ ਅਪਰਾਧਕ ਸਾਜ਼ਸ਼ ਰਚਣ ਅਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਪੁਲਿਸ ਨੇ ਦਸਿਆ ਕਿ ਸਾਰੇ ਛੇ ਮੁਲਜ਼ਮਾਂ ਨੇ ਖ਼ੁਦ ਨੂੰ ਬੇਕਸੂਰ ਦਸਿਆ ਅਤੇ ਮੁਕੱਦਮੇ ਦਾ ਸਾਹਮਣਾ ਕਰਨ ਦਾ ਫੈਸਲਾ ਕੀਤਾ। 

ਉਨ੍ਹਾਂ ਕਿਹਾ ਕਿ ਸੱਤਵਾਂ ਮੁਲਜ਼ਮ ਅਤੇ ਅਭਿਜੀਤ ਸਿੰਘ ਦੀ ਪ੍ਰੇਮਿਕਾ ਮੇਘਾ ਸਰਕਾਰੀ ਗਵਾਹ ਬਣ ਗਈ ਹੈ, ਇਸ ਲਈ ਉਸ ਦੇ ਵਿਰੁਧ ਦੋਸ਼ ਤੈਅ ਨਹੀਂ ਕੀਤੇ ਗਏ ਹਨ ਪਰ ਉਹ 20 ਜੁਲਾਈ ਨੂੰ ਅਦਾਲਤ ਵਿਚ ਪੇਸ਼ ਹੋਵੇਗੀ। 

ਪੁਲਿਸ ਮੁਤਾਬਕ ਪਾਹੂਜਾ ਦੀ 2 ਜਨਵਰੀ ਦੀ ਰਾਤ ਨੂੰ ਉਸ ਦੇ ਹੋਟਲ ‘ਸਿਟੀ ਪੁਆਇੰਟ’ ’ਚ ਗੁੱਸੇ ’ਚ ਆ ਕੇ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ ਸੀ। ਪੁਲਿਸ ਨੇ ਦਸਿਆ ਕਿ ਕਤਲ ਕਰਨ ਤੋਂ ਬਾਅਦ ਅਭਿਜੀਤ ਸਿੰਘ ਅਤੇ ਉਸ ਦੇ ਦੋ ਕਰਮਚਾਰੀਆਂ ਨੇ ਪਾਹੂਜਾ ਦੀ ਲਾਸ਼ ਨਹਿਰ ’ਚ ਸੁੱਟ ਦਿਤੀ ਸੀ। ਲਾਸ਼ 11 ਦਿਨਾਂ ਬਾਅਦ ਫਤਿਹਾਬਾਦ ਦੇ ਟੋਹਾਨਾ ਨੇੜੇ ਮਿਲੀ ਸੀ।

SHARE ARTICLE

ਏਜੰਸੀ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement